ਭਾਈ ਸਾਹਿਬ ਦੀਆਂ ਸਿੱਖ ਕੌਮ ਪ੍ਰਤੀ ਕੀਤੀ ਜਾ ਰਹੀ ਸੇਵਾਵਾਂ ਨੂੰ ਰੋਕਣ ਦੇ ਯਤਨ-ਭਾਈ ਜੋਧਪੁਰ
ਸੰਦੌੜ, 16 ਜੁਲਾਈ (ਹਰਮਿੰਦਰ ਸਿੰਘ) – ਦਿਨ ਬਾ ਦਿਨ ਸਿੱਖ ਨੌਜਵਾਨਾਂ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਕਾਰਨ ਸਿੱਖੀ ਵਿਚ ਆ ਰਹੇ ਨਿਘਾਰ ਨੂੰ ਦੁਬਾਰਾ ਸਫਲਤਾ ਪੂਰਵਕ ਪ੍ਰਫੁੱਲਿਤ ਕਰਨ ਦਾ ਯਤਨ ਕਰ ਰਹੀ ਗੁਰਮਤਿ ਵਿਚਾਰਾਂ ਅਤੇ ਦਸਤਾਰ, ਗੱਤਕਾ ਅਤੇ ਗੁਰਬਾਣੀ ਦੀ ਸੰਥਿਆਂ ਦੇ ਸਿਖਲਾਈ ਕੈਂਪਾਂ, ਸਿੱਖ ਲਿਟਰੇਚਰ ਭੇਟਾ ਰਹਿਤ ਵੰਡ ਕੇ ਪ੍ਰਚਾਰ ਅਤੇ ਪਾਸਾਰ ਰਾਹੀ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਪੰਜਾਬ ਸਰਕਾਰ ਦੁਬਾਰਾ ਮੁੜ ਗ੍ਰਿਫ਼ਤਾਰ ਕਰ ਲਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜਥੇ ਦੇ ਮੁੱਖ ਬੁਲਾਰੇ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰ ਨੇ ਦੱਸਿਆ ਕਿ ਭਾਈ ਸਾਹਿਬ ਨੂੰ ਪਿਛਲੀ ਦਿਨੀਂ ਸਿੱਖ ਰਿਫਰੈਡਮ 2020 ਪ੍ਰਤੀ ਅਤੇ ਬਾਪੂ ਸੂਰਤ ਸਿੰਘ ਜੀ ਦੇ ਸੰਘਰਸ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਕੀਤੇ ਜਾ ਰਹੇ ਪ੍ਰਚਾਰ ਦੌਰਾਨ ਹਿਰਾਸਤ ਵਿਚ ਲੈ ਲਿਆ ਸੀ, ਪਰ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਮੀਟਿੰਗ ਉਪਰੰਤ ਉਨ੍ਹਾਂ ਨੂੰ ਜ਼ਮਾਨਤ ਤੇ ਰਿਹਾਅ ਵੀ ਕਰ ਦਿੱਤਾ ਸੀ।ਉਨ੍ਹਾਂ ਅੱਗੇ ਦੱਸਿਆ ਕਿ ਭਾਈ ਸਾਹਿਬ ਨੂੰ ਬੀਤੇ ਕੱਲ੍ਹ ਬਰਨਾਲੇ ਅਦਾਲਤ ਵਿਖੇ ਉਕਤ ਕੇਸ ਦੀ ਤਾਰੀਖ਼ ‘ਤੇ ਜਾਂਦੇ ਸਮੇਂ ਮੁੜ ਬਹੁਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੇ ਫਿਰ ਹਿਰਾਸਤ ਵਿਚ ਲੈ ਲਿਆ।
ਇਸ ਮੌਕੇ ਭਾਈ ਕੁਲਵੰਤ ਸਿੰਘ ਕਾਂਝਲਾ, ਭਾਈ ਲਖਵੀਰ ਸਿੰਘ ਮੰਡੀ ਕਲਾਂ, ਭਾਈ ਭੀਮ ਸਿੰਘ, ਭਾਈ ਗੁਰਵਿੰਦਰ ਸਿੰਘ ਹੇੜੀਕੇ, ਭਾਈ ਮਹਿੰਦਰ ਸਿੰਘ ਮੋਨੂੰ, ਕਾਲਾ ਸਿੰਘ ਭੂਰੇ ਆਦਿ ਜਥੇ ਦੇ ਸੇਵਾਦਾਰ ਹਾਜਰ ਸਨ।
Punjab Post Daily Online Newspaper & Print Media
