Monday, July 27, 2026

ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਰਾਸ਼ਟਰਪਤੀ ਸ੍ਰੀ ਪ੍ਰਣਬ ਮੁੱਖਰਜੀ ਵੱਲੋਂ ਸਨਮਾਨ

PPN120427

ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ)- ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ਥੀਏਟਰ ਡਾਇਰੈਕਸ਼ਨ ਲਈ ਜੋ ਐਵਾਰਡ ਅਨਾਉਂਸ ਕੀਤਾ ਗਿਆ ਸੀ, ਉਹ 11 ਅਪ੍ਰੈਲ ਨੂੰ  ਰਾਸ਼ਟਰਪਤੀ ਭਵਨ ਵਿਖੇ ਦਰਬਾਰ ਹਾਲ ਵਿੱਚ ਮਾਣਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁੱਖਰਜੀ ਵੱਲੋਂ ਕੇਵਲ ਧਾਲੀਵਾਲ ਨੂੰ ਸਨਮਾਨਿਤ ਹਸਤੀਆਂ ਦੀ ਹਾਜ਼ਰੀ ‘ਚ ਭੇਂਟ ਕੀਤਾ ਗਿਆ । ਕੇਵਲ ਧਾਲੀਵਾਲ ਜੋ ਪਿਛਲੇ 36 ਸਾਲਾਂ ਤੋਂ ਪੰਜਾਬੀ ਰੰਗਮੰਚ ਦੇ ਰਾਹੀਂ ਸਮਾਜ ਦੀ ਸੇਵਾ ਕਰ ਰਹੇ ਨੇ, ਉਹਨਾਂ ਨੇ ਹੁਣ ਤੱਕ 200 ਤੋਂ ਵੱਧ ਨਾਟਕਾਂ ਦੀ ਨਿਰਦੇਸ਼ਨਾਂ ਕੀਤੀ ਹੈ ਤੇ 5000 ਤੋਂ ਵੱਧ ਨਾਟਕਾਂ ਦੀਆਂ ਪੇਸ਼ਕਾਰੀਆਂ ਪਿੰਡਾ, ਸ਼ਹਿਰਾਂ, ਦੇਸ਼ਾਂ ਵਿਦੇਸ਼ਾਂ ਵਿੱਚ ਕੀਤੀਆਂ ਹਨ। ਕੇਵਲ ਧਾਲੀਵਾਲ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਰੰਗਮੰਚ ਦੇ ਲੇਖੇ ਲਾਈ ਹੈ। ਕੇਵਲ ਧਾਲੀਵਾਲ ਨੂੰ ਰਾਸ਼ਟਰਪਤੀ ਵੱਲੋਂ ਸਨਮਾਨ ਮਿਲਣ ਤੇ ਸਮੁੱਚੇ ਪੰਜਾਬੀ ਰੰਗਮੰਚ ਕਲਾ ਤੇ ਸਾਹਿਤ ਜਗਤ ਵਿੱਚ ਖੁਸ਼ੀ ਮਨਾਈ ਜਾ ਰਹੀਂ ਹੇ। ਕੇਵਲ ਧਾਲੀਵਾਲ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਨੇ ਉਚੇਚੇ ਤੌਰ ਤੇ ਫੋਨ ਕਰਕੇ ਮੁਬਾਰਕ ਦਿੱਤੀ ਅਤੇ ਕਿਹਾ ਕਿ ਇਸ ਸਨਮਾਨ ਨਾਲ ਅੰਮ੍ਰਿਤਸਰ ਦੀ ਸ਼ਾਨ ਉੱਚੀ ਹੋਈ ਹੈ। ਵਿਰਸਾ ਵਿਹਾਰ ਅੰਮਿਤ੍ਰਸਰ ਵੱਲੋਂ ਸ੍ਰੀ ਪ੍ਰਮਿੰਦਰਜੀਤ, ਡਾ: ਜਗਦੀਸ਼ ਸਚਦੇਵਾ, ਸ੍ਰੀ ਵਿਜੇ ਸ਼ਰਮਾ, ਜਸਵੰਤ ਸਿੰਘ ਜੱਸ, ਸ੍ਰੀਮਤੀ ਗੁਰਮੀਤ ਬਾਵਾ, ਸ੍ਰੀ ਟੀ. ਐਸ. ਰਾਜਾ, ਸ੍ਰੀਮਤੀ ਜਤਿੰਦਰ ਕੌਰ, ਪਵੇਲ ਸੰਧੂ, ਮੰਚਪ੍ਰੀਤ, ਮਨਦੀਪ ਕੌਰ, ਸੁਖਵਿੰਦਰ ਵਿਰਕ, ਡਾ: ਸ਼ਹਰਯਾਰ, ਅਜਾਇਬ ਸਿੰਘ ਹੁੰਦਲ, ਰਮੇਸ਼ ਯਾਦਵ, ਸ਼ਿਵਦੇਵ ਸਿੰਘ, ਕੁਲਵੰਤ ਸਿੰਘ ਗਿੱਲ, ਗੁਰਤੇਜ਼ ਮਾਨ, ਗੁਰਿੰਦਰ ਮਕਨਾ, ਗੁਰਮੇਲ ਸ਼ਾਮਨਗਰ, ਭੁਪਿੰਦਰ ਨੰਦਾ, ਪਵਨਦੀਪ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਦੇਵ ਸਿੰਘ ਮਹਿਲਾਂਵਾਲਾ, ਭੁਪਿੰਦਰ ਸਿੰਘ ਸੰਧੂ, ਰਛਪਾਲ ਰੰਧਾਵਾ, ਸ੍ਰੀਮਤੀ ਰਸ਼ਮੀ ਨੰਦਾ, ਦੀਪ ਦਵਿੰਦਰ ਸਿੰਘ, ਦੇਵ ਦਰਦ, ਆਦਿ ਵੱਡੀ ਗਿਣਤੀ ਸਾਹਿਤਕਾਰਾਂ ਕਲਾ ਪ੍ਰੇਮੀਆਂ ਅਤੇ ਨਾਟ ਪ੍ਰੇਮੀਆਂ ਨੇ ਸ੍ਰੀ ਧਾਲੀਵਾਲ  ਨੂੰ ਵਧਾਈ ਸੰਦੇਸ਼ ਭੇਜੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply