ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ)- ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਪਹਿਲੀ ਵਾਰ ਰਾਸ਼ਟਰੀ ਕਵੀ ਸੰਮੇਲਨ ਕਰਵਾਇਆ ਜਾ ਰਿਹਾ ਹੈ।14 ਅਪ੍ਰੈਲ ਨੂੰ ਹੋ ਰਹੇ ਇਸ ਕਵੀ ਸੰਮੇਲਨ ਬਾਰੇ ਸਾਂਝੀ ਜਾਣਕਾਰੀ ਦੇਂਦਿਆਂ ਪ੍ਰਮਿੰਦਰਜੀਤ, ਕੇਵਲ ਧਾਲੀਵਾਲ ਤੇ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਇਸ ਕਵੀ ਸੰਮੇਲਨ ਵਿੱਚ ਭਾਰਤ ਦੇ ਸੱਤ ਸੂਬਿਆਂ ਤੋਂ ਹਿੰਦੀ ਤੇ ਉਰਦੂ ਦੇ ਨਾਮਵਰ ਕਵੀ ਹਿੱਸਾ ਲੈ ਰਹੇ ਹਨ। ਦਿੱਲੀ ਤੋਂ ਨੀਲਾਭ, ਭੂਮਿਕਾ, ਅਸਦ ਜੈਦੀ, ਮੰਗਲੇਸ਼ ਡਬਰਾਲ, ਪਟਨਾ ਤੋਂ ਅਰੁਣ ਕਮਲ, ਮੱਧ ਪ੍ਰਦੇਸ਼ ਤੋਂ ਪਵਨ ਕਰਣ, ਚੰਡੀਗੜ੍ਹ ਤੋਂ ਮਾਧਵ ਕੌਸ਼ਿਕ, ਡਾ. ਚੰਦਰ ਤ੍ਰਿਖਾ, ਡਾ.ਭੁਪਿੰਦਰ ਬਰਾੜ, ਜੰਮੂ ਕਸ਼ਮੀਰ ਤੋਂ ਲਿਆਕਤ ਜਾਫ਼ਰੀ, ਪੰਡਤ ਰਾਮ ਰਤਨ ਆਸੀ, ਉਤਰ ਪ੍ਰਦੇਸ਼ ਤੋਂ ਵੰਦਨਾ ਸ਼ਰਮਾ, ਫੈਆਜ਼ ਫਾਰੂਕੀ, ਪੰਜਾਬ ਤੋਂ ਡਾ. ਰਾਜੇਂਦਰ ਤੋਕੀ, ਸੁਜਾਤਾ, ਹਰਿਆਣਾ ਤੋਂ ਗਿਆਨ ਪ੍ਰਕਾਸ਼ ਵਿਵੇਕ ਆਪਣੀ ਸ਼ਾਇਰੀ ਸੁਣਾਉਣਗੇ। ਇਹ ਰਾਸ਼ਟਰੀ ਕਵੀ ਸੰਮੇਲਨ ਵੱਖਰੀ ਹੀ ਨੁਹਾਰ ਵਾਲਾ ਹੋਵੇਗਾ। ਇਸ ਰਾਸ਼ਟਰੀ ਕਵੀ ਸੰਮੇਲਨ ਵਿੱਚ ਸ਼ਮੂਲੀਅਤ ਲਈ ਪ੍ਰੈਸ ਮੀਡੀਆ ਅਤੇ ਸ਼ਾਇਰੀ ਨੂੰ ਮੁਹੱਬਤ ਕਰਨ ਵਾਲੇ, ਸਮੂਹ ਪਿਆਰਿਆਂ ਨੂੰ ਹਾਰਦਿਕ ਸੱਦਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …