ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਸੀ ਪਰ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਕਾਗਜ਼ ਵਾਪਸ ਨਹੀਂ ਲਏ ਗਏ। ਇਸ ਲਈ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕੁਲ 23 ਉਮੀਦਵਾਰ ਚੋਣ ਮੈਦਾਨ ਵਿਚ ਹਨ। ਜਿਕਰਯੋਗ ਹੈ ਕਿ ਲੋਕ ਸਭਾ ਸੀਟ ਲਈ 24 ਉਮੀਦਵਾਰ ਚੋਣ ਮੈਦਾਨ ਵਿਚ ਸਨ ਪਰ ਇਕ ਆਜ਼ਾਦ ਉਮੀਦਵਾਰ ਪਵਨ ਦਰਾਵਿੜ ਦੀ ਅਚਨਚੇਤ ਮੌਤ ਹੋਣ ਕਾਰਨ ਚੋਣ ਮੈਦਾਨ ਵਿਚ 23 ਉਮੀਦਵਾਰ ਰਹਿ ਗਏ ਹਨ। ਲੋਕ ਸਭਾ ਸੀਟ ਅੰਮ੍ਰਿਤਸਰ ਲਈ ਸ੍ਰੀ ਅਮਰਜੀਤ ਸਿੰਘ ਸੀ.ਪੀ.ਆਈ ਨੂੰ ਦਾਤਰੀ ਅਤੇ ਛਿੱਟਾ, ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਸ੍ਰੀ ਅਮਰਿੰਦਰ ਸਿੰਘ ਨੂੰ ਚੋਣ ਨਿਸ਼ਾਨ ਹੱਥ, ਭਾਜਪਾ ਵੱਲੋਂ ਸ੍ਰੀ ਅਰੁਣ ਜੇਤਲੀ ਨੂੰ ਚੋਣ ਨਿਸ਼ਾਨ ਕਮਲ ਦਾ ਫੁੱਲ, ਪ੍ਰਦੀਪ ਸਿੰਘ ਬਸਪਾ ਪਾਰਟੀ ਨੂੰ ਚੋਣ ਨਿਸ਼ਾਨ ਹਾਥੀ, ਸੁਰਿੰਦਰ ਸਿੰਘ ਡੈਮੋਕਰੇਟਿਕ ਕਾਂਗਰਸ ਪਾਰਟੀ ਨੂੰ ਟੈਲੀਫੋਨ, ਕ੍ਰਿਸ਼ਨ ਨਵ ਭਾਰਤ ਡੈਮੋਕਰੇਟਿਕ ਪਾਰਟੀ ਨੂੰ ਟੇਬਲ, ਗੁਰਦਿਆਲ ਸਿੰਘ ਡੈਮੋਕਰੈਟਿਕ ਭਾਰਤੀਆ ਸਮਾਜ ਪਾਰਟੀ ਨੂੰ ਬੈਟਸਮੈਨ, ਦਲਜੀਤ ਸਿੰਘ ਆਮ ਆਦਮੀ ਪਾਰਟੀ ਨੂੰ ਝਾੜੂ, ਬਲਬੀਰ ਸਿੰਘ ਭਾਰਤੀਆ ਗਊ ਤਾਜ ਦਲ ਨੂੰ ਬੈਟ, ਬੂਟਾ ਸਿੰਘ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਨੂੰ ਸਿਲਾਈ ਮਸ਼ੀਨ, ਯੂਸਫ ਮੁਹੰਮਦ ਸਮਾਜਵਾਦੀ ਪਾਰਟੀ ਨੂੰ ਬਾਈ ਸਾਈਕਲ, ਅਮਰਿੰਦਰ ਆਜ਼ਾਦ ਨੂੰ ਪ੍ਰੈਸ, ਅਰੁਨ ਕਮਾਰ ਆਜਾਦ ਨੂੰ ਸ਼ਟਲ, ਇੰਦਰਪਾਲ ਆਜ਼ਾਦ ਨੂੰ ਗੈਸ ਸਿਲੰਡਰ, ਸ਼ਾਮ ਲਾਲ ਗਾਂਧੀਵਾਦੀ ਕੈਟਲ, ਸੁਰਿੰਦਰ ਕੁਮਾਰ ਖੋਸਲਾ ਅਜ਼ਾਦ ਨੂੰ ਏ.ਸੀ, ਕੰਵਲਜੀਤ ਸਿੰਘ ਅਜ਼ਾਦ ਨੂੰ ਬਾਲਟੀ, ਗਗਨਦੀਪ ਕੌਰ ਅਜ਼ਾਦ ਨੂੰ ਕੈਮਰਾ, ਬਾਲ ਕ੍ਰਿਸ਼ਨ ਸ਼ਰਮਾ ਆਜ਼ਾਦ ਨੂੰ ਬੈਟਰੀ ਟਾਰਚ, ਭਗਵੰਤ ਸਿੰਘ ਅਜ਼ਾਦ ਨੂੰ ਚੱਪਲ, ਮਹਿੰਦਰ ਸਿੰਘ ਆਜਾਦ ਨੂੰ ਆਟੋ ਰਿਕਸ਼ਾ, ਰਹਿਮਤ ਮਸੀਹ ਨੂੰ ਟੈਲੀਵਿਜ਼ਨ ਅਤੇ ਰਤਨ ਸਿੰਘ ਅਜਾਦ ਨੂੰ ਸ਼ੀਲਿੰਗ ਫੈਨ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ਸ੍ਰੀ ਰਵੀ ਭਗਤ ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ 30 ਅਪ੍ਰੈਲ 2014 ਨੂੰ ਸਵੇਰੇ 7-00 ਵਜੇ ਤੋਂ ਲੈ ਕੇ ਸ਼ਾਮ 6-00ਵਜੇ ਤੱਕ ਵੋਟਾਂ ਪੈਣਗੀਆਂ ਅਤੇ 16 ਮਈ 2014 ਨੂੰ ਨਤੀਜਾ ਨਿਕੇਲਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …