
ਬਟਾਂਲਾ, 18 ਜੁਲਾਈ (ਬਰਨਾਲ)-ਪੰਜਾਬ ਸਰਕਾਰ ਸਿੱਖਿਆ ਵਿਭਾਗ ਸਾਖਾ-੪ ਵੱਲੋਂ ਪੰਜਾਬ ਸਰਕਾਰੀ ਦੇ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਸਕੂਲ ਦੇ ਇੰਸਪੈਕਸ਼ਨ ਕਾਰਡ ਗਰੁੱਪ ਏ ਦੇ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਲੋਕ ਹਿੱਤ ਕੀਤੀਆਂ ਗਈਆਂ ਹਨ, ਇਹਨਾਂ ਬਦਲੀਆਂ ਤੇ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਸੇਵਾ ਨਿਭਾ ਰਹੇ ਪ੍ਰਿੰਸੀਪਲ ਸ੍ਰੀ ਅਮਰਜੀਤ ਸਿੰਘ ਭਾਟੀਆਂ ਪੀ ਈ ਐਸ ਦੀ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖੁਜ਼ਾਲਾ ਵਿਖੇ ਕਰ ਦਿਤੀ ਹੈ। ਸ੍ਰੀ ਭਾਟੀਆਂ ਨੇ ਆਪਣੀ ਹਾਜ਼ਰੀ ਖੁਜ਼ਾਲਾ ਵਿਖੇ ਦੇ ਦਿਤੀ ਹੈ।ਜਿਕਰਯੌਗ ਹੈ ਕਿ ਖੁਜਾਲਾ ਸਕੂਲ ਵਿਖੇ ਸ੍ਰੀ ਅਨਿਲ ਸ਼ਰਮਾ ਕੰਮ ਕਰਦੇ ਸਨ ਤੇ ਬੀਤੇ ਦਿਨੀ ਉਹਨਾ ਦੀ ਬਦਲੀ ਬਟਾਲਾ ਵਿਖੇ ਹੋ ਗਈ ਸੀ। ਖੁਜ਼ਾਲਾ ਸਕੂਲ ਹਾਜ਼ਰ ਹੋਣ ਮੌਕੇ ਸ੍ਰੀ ਭਾਟੀਆਂ ਦੇ ਨਾਲ ਰਾਕੇਸ਼ ਕੁਮਾਰ ਭਰਥ, ਦਿਲਬਾਗ ਸਿੰਘ ਬਸਰਾਵਾਂ, ਨਵਦੀਪ ਸਿੰਘ, ਨਿਰਮਲਜੀਤ ਸਿੰਘ, ਕੇਵਲ ਸਿੰਘ ਕਾਜਮਪੁਰ,ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਲੈਕਚਰਾਰ ਅੰਗਰੇਜੀ ਤੋਂ ਇਲਾਵਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖੁਜ਼ਾਲਾ ਦੇ ਸਟਾਫ ਮੈਂਬਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media