Thursday, March 19, 2026

ਕੇਂਦਰ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਸਿੱਖਿਆ ਨੀਤੀ ‘ਤੇ ਕਰਵਾਈ ਵਿਚਾਰ ਚਰਚਾ

ਸਿਖਿਆ ਵਿਭਾਗ ਵੱਲੋਂ ਗੁਰਦਾਸਪੁਰ ਟੀਮ ਦੀ ਅਗਵਾਈ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਕੀਤੀ

PPN1807201502

ਬਟਾਲਾ, 18 ਜੁਲਾਈ (ਨਰਿੰਦਰ ਸਿੰਘ ਬਰਨਾਲ)- ਭਾਰਤ ਸਰਕਾਰ ਵੱਲੋਂ ਐਨ. ਸੀ. ਆਰ. ਟੀ ਦੇ ਉਪਰਾਲੇ ਨਾਲ ਬੱਚਿਆਂ ਦੀ ਭਲਾਈ ਹਿੱਤ ਉਲੀਕੀ ਜਾ ਰਹੀ ਨਵੀਂ ਸਿੱਖਿਆ ਨੀਤੀ ਸਬੰਧੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਖਿਆ ਨੀਤੀ ਨੂੰ ਸੁਚਾਰੂ ਰੂਪ ਵਿਚ ਲਾਗੂ ਕਰਨ ਸੰਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕਾਨਫਰੰਸ ਹਾਲ ਵਿਚ ਵਿਚਾਰ ਚਰਚਾ ਆਯੋਜਿਤ ਕੀਤੀ ਗਈ।ਇਸ ਕਾਨਫਰੰਸ ਵਿੱਚ ਐਨ. ਸੀ. ਆਰ. ਟੀ ਦੇ ਡਾਇਰੈਕਟਰ ਸ. ਸੁਖਦੇਵ ਸਿੰਘ ਕਾਹਲੋਂ, ਆਰ. ਆਈ. ਈ ਅਜਮੇਰ ਦੇ ਪ੍ਰਿੰਸੀਪਲ ਸ੍ਰੀ ਵੀ ਕੇ ਕਟਾਰੀਆਂ, ਐਨ ਸੀ. ਆਰ. ਟੀ ਦਿਲੀ ਤੋ ਪ੍ਰੋ. ਰੰਜਨਾ ਅਰੋੜਾ, ਡਾ. ਪਦਮਾ ਯਾਦਵ ਨੇ ਨਵੀਂ ਸਿੱਖਿਆ ਨੀਤੀ ‘ਤੇ ਵਿਚਾਰ ਪੇਸ਼ ਕੀਤੇ ਤੇ ਵਿਸ਼ਥਾਰ ਪੂਰਵਕ ਜਾਣਕਾਰੀ ਦਿਤੀ।ਇਸ ਕਾਨਫਰੰਸ ਵਿੱਚ 12 ਜਿਲ੍ਹਿਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।ਸਿਖਿਆ ਨੀਤੀ ਦੇ 12 ਥੀਮਜ਼ ਤੇ ਸੁਝਾਅ ਲਏ ਗਏ।ਇਹ ਸੁਝਾਅ ਤੇ ਵਿਚਾਰ ਨਵੀ ਬਣਾਈ ਜਾ ਰਹੀ ਸਿੱਖਿਆ ਨੀਤੀ ਵਿੱਚ ਅਹਿਮ ਰੋਲ ਅਦਾ ਕਰਨਗੇ। ਕਾਨਫਰੰਸ ਦੌਰਾਨ ਜਿਲ੍ਹਾ ਗੁਰਦਾਸਪੁਰ ਤੋ ਡੀ. ਈ. ੳ (ਸ) ਸz. ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਪਹੁੰਚੀ ਟੀਮ ਵਿਚ ਸ੍ਰੀ ਸਲਵਿੰਦਰ ਸਿੰਘ ਸਮਰਾ ਡੀ. ਈ. ੳ ਐਲੀਮੈਂਟਰੀ, ਡਾਇਟ ਪ੍ਰਿੰਸੀਪਲ ਸ੍ਰੀਮਤੀ ਸਨੇਹ ਸਰਿਤਾ, ਪ੍ਰਿੰਸੀਪਲ ਅਨਿਲ ਸ਼ਰਮਾ ਸਰਕਾਰੀ ਸਕੂਲ (ਲੜਕੇ) ਬਟਾਲਾ, ਸ੍ਰੀਮਤੀ ਸਤਿੰਦਰ ਕੌਰ ਕਾਹਲੋਂ ਧੁਪਸੜੀ, ਬੀ. ਪੀ. ਈ. ੳ ਸz. ਗੁਰਮੀਤ ਸਿੰਘ ਆਦਿ ਵੀ ਕਾਨਫਰੰਸ ਵਿੱਚ ਸਾਮਿਲ ਹੋਏ ਤੇ ਆਪਣੇ ਵਿਚਾਰ ਪੇਸ਼ ਕੀਤੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply