ਸੰਦੌੜ, 18 ਜੁਲਾਈ (ਹਰਮਿੰਦਰ ਸਿੰਘ) – ਸ੍ਰੌਮਣੀ ਅਕਾਲੀ ਦਲ ਦੇ ਜਝਾੂਰ ਤੇ ਮਿਹਨਤੀ ਵਰਕਰ ਸ. ਕੁਲਵੰਤ ਸਿੰਘ ਸੋਹੀ ਫਰਵਾਲੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ, ਜਦ ਉਹਨਾਂ ਦੀ ਮਾਤਾ ਤੇਜ ਕੋਰ ਸੁਪਤਨੀ ਸ. ਸੁਖਦੇਵ ਸਿੰਘ ਫਰਵਾਲੀ ਦਾ ਦਿਲ ਦਾ ਦੌਰਾ ਪੈਣ ਉਪਰੰਤ ਦੇਹਾਂਤ ਹੋ ਗਿਆ।ਉਹ ਆਪਣੇ ਪਿਛੇ ਦੋ ਬੇਟੀਆਂ ਆਪਣੇ ਇਕਲੋਤੇ ਬੇਟਾ ਕੁਲਵੰਤ ਸਿੰਘ, ਨੰਹੂ ਤੇ ਪੋਤਰੇ ਨੂੰ ਵਿਛੋੜਾ ਦੇ ਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ।ਇਸ ਸਦਮੇ ਵਿਚ ਪਰਿਵਾਰ ਨਾਲ ਸੀz ਇਜਹਾਰ ਆਲਮ ਹਲਕਾ ਇੰਚਾਰਜ ਮਾਲੇਰਕੋਟਲਾ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਹਰਬੰਸ ਸਿੰਘ ਮਹੋਲੀ ਜਿਲਾ੍ਹ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ, ਕਰਮਜੀਤ ਸਿੰਘ ਅੋਲਖ ਕੁੱਪਕਲਾਂ, ਰਜਿੰਦਰ ਸਿੰਘ ਬੈਨੀਪਾਲ ਰੋਹਣੋ, ਸਰਪੰਚ ਜਤਿੰਦਰ ਸਿੰਘ ਮਹੋਲੀ, ਰਾਮ ਸਿੰਘ ਕਲਿਆਣ, ਸੁਖਵਿੰਦਰ ਸਿੰਘ ਸਿੰਦੀ ਫਰਵਾਲੀ, ਜਸਵੀਰ ਸਿੰਘ ਫਰਵਾਲੀ ਚੀਮਾਂ, ਡਾ. ਜਗਤਾਰ ਸਿੰਘ ਜੱਗੀ ਬ੍ਰਹਮਪੁਰ ਨੇ ਦੁੱਖ ਸਾਂਝਾ ਕੀਤਾ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media