
ਸੰਦੌੜ , 18 ਜੁਲਾਈ (ਹਰਮਿੰਦਰ ਸਿੰਘ) – ਮਾਰਕੀਟ ਕਮੇਟੀ ਸੰਦੌੜ ਵੱਲੋਂ ਪਿਛਲੇ ਸਾਲ ਕਰੰਟ ਲੱਗਣ ਕਾਰਣ ਮਰੇ ਕਿਸਾਨ ਨਰਿੰਦਰ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ।ਇਸ ਸੰਬੰਧੀ ਵਿਸਥਾਰ ਪੂਰਵਕ ਗਲਬਾਤ ਕਰਦਿਆਂ ਮਾਰਕੀਟ ਕਮੇਟੀ ਸੰਦੌੜ ਤੇ ਉਘੇ ਸਮਾਜ ਸੇਵਾ ਡਾ ਜਗਤਾਰ ਸਿੰਘ ਜੱਗੀ ਝੁਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਹਾਦਸਿਆਂ ਦੌਰਾਨ ਕਿਸਾਨਾਂ ਜਾਂ ਹੋਰ ਕਿਸੇ ਵਰਗ ਦੇ ਮਜਦੂਰਾਂ ਨਾਲ ਕੋਈ ਜਾਨਲੇਵਾ ਹਾਦਸਾ ਜਾਂ ਅੰਗਹੀਣ ਹੋਣ ਤੇ ਉਹਨਾਂ ਦੀ ਆਰਥਿਕ ਹਾਲਾਤ ਨੂੰ ਸੁਧਾਰਨ ਲਈ ਮਾਲੀ ਮਦਦ ਕੀਤੀ ਜਾਂਦੀ ਹੈ ਇਸੇ ਤਹਿਤ ਦੋ ਲੱਖ ਦੀ ਰਾਸ਼ੀ ਦਾ ਚੈਕ ਮ੍ਰਿਤਕ ਨਰਿੰਦਰ ਸਿੰਘ ਦੀ ਪਤਨੀ ਕਿਰਨਪਾਲ ਕੌਰ ਨੂੰ ਦਿੱਤਾ ਗਿਆ।ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਚਰਨਜੀਤ ਸਿੰਘ ਗਰੇਵਾਲ, ਲੇਖਾਕਾਰ ਵਰਿੰਦਰ ਸਿੰਘ ਸੋਢੀ, ਅਮਰੀਕ ਸਿੰਘ ਫੌਜੇਵਾਲ, ਕਰਨਵੀਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media