
ਹੁਸ਼ਿਆਰਪੁਰ, 18 ਜੁਲਾਈ (ਸਤਵਿੰਦਰ ਸਿੰਘ) – ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵਲੋਂ ਪੰਜਾਬ ਅੰਦਰ ਪ੍ਰਾਇਵੇਟ ਵਿਦਿਅਕ ਅਦਾਰਿਆਂ ਦੀ ਲੁੱਟ ਰੋਕਣ ਲਈ, ਵਿਦਿਆ ਦੇ ਹੋਏ ਵਪਾਰੀਕਰਨ ਸਬੰਧੀ ਪੰਜਾਬ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਅਤੇ ਚੁੱਪੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅੱਡਾ ਚੱਗਰਾਂ ਵਿਚ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੁਤਲਾ ਸਾੜਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਧੀਮਾਨ ਨੇ ਕਿਹਾ ਕਿ ਵਿਦਿਆ ਸੰਵਿਧਾਨਕ ਮੁਢੱਲੇ ਅਧਿਕਾਰਾਂ ਵਿਚ ਸਭ ਤੋਂ ਪ੍ਰਮੁੱਖ ਸਥਾਨ ਰਖੱਦੀ ਹੈ।ਸਰਕਾਰਾਂ ਦੀਆਂ ਗਲੱਤ ਨੀਤੀਆਂ ਕਾਰਨ ਵਿਦਿਆ ਸਿਰਫ ਅਮੀਰ ਲੋਕਾਂ ਦੀ ਪਹੁੰਚ ਦੇ ਅੰਦਰ ਹੋ ਰਹੀ ਹੈ ਅਤੇ ਗਰੀਬ ਤੇ ਮੱਧ ਵਰਗ ਲੋਕਾਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਸੰਵਿਧਾਨਕ ਬਰਾਬਰ ਮੋਕੇ ਵੀ ਮੁਹਈਆ ਨਹੀਂ ਹੋ ਰਹ, ਜਦੋਂ ਗਰੀਬ ਲੋਕ ਵੀ ਪੜ੍ਹਣ ਦਾ ਬਰਾਬਰ ਅਧਿਕਾਰ ਰੇਖਦੇ ਹਨ, ਪਰ ਉਨ੍ਹਾਂ ਦੀ ਆਰਥਿਕ ਮੰਦਹਾਲੀ ਕਾਰਨ ਉਹ ਅਨਪੜ੍ਹ ਹੀ ਰਹਿ ਜਾਂਦੇ ਹਨ, ਇਹ ਸਿੱਧੇ ਤੋਰ ਸੰਵਿਧਾਨ ਦੀ ਧਾਰਾ 15 ਦੀ ਸਖਤ ਉਲੰਘਣਾ ਹੈ।ਇਸ ਮੋਕੇ ਐਡਵੋਕਟ ਹਨੀ ਅਜ਼ਾਦ ਨੇ ਵੀ ਸਬੰਧੋਧਨ ਕੀਤਾ।ਧੀਮਾਨ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕਾਂਗਰਸ ਤਾਂ ਕੋਸਦੀ ਸਾਹ ਲਈਂ ਲੈਂਦੀ, ਪਰ ਆਪ ਵੀ ਪਿਛਲੇ 8 ਸਾਲਾਂ ਦੇ ਰਾਜ ਪ੍ਰੰਬਧ ਹੇਠ ਪੰਜਾਬ ਐਜੂਕੇਸ਼ਨ ਐਕਟ ਵੀ ਨਹੀਂ ਬਣਾ ਸਕੀ ਤੇ ਨਾ ਹੀ ਸੰਵਿਧਾਨ ਦੇ ਮੁਢੱਲੇ ਅਧਿਕਾਰਾਂ ਦੀ ਧਾਰਾ 41,46 ਜਿਸ ਵਿਚ ਸਟੇਟ ਸਰਕਾਰ ਨੇ ਲੋਕਾਂ ਨੂੰ ਮੁਢੱਲੀ ਵਿਦਿਆ ਮੁਹਈਆ ਕਰਵਾਉਣੀ ਹੁੰਦੀ ਹੈ ਦੀ ਪਾਲਣਾ ਕਰਨ ਲਈ ਠੋਸ ਉਪਰਾਲੇ ਨਹੀਂ ਕਰ ਸਕੀ। ਦੇਸ਼ ਅੰਦਰ ਅਨਪੜਾ ਵੀ ਸਰਕਾਰੀ ਅਣਗਹਿਲੀਆਂ ਦੀ ਹੀ ਦੇਣ ਹੈ। ਸੰਵਿਧਾਨ ਦੀ ਧਾਰਾ 21ਏ ਅਤੇ 21ਵਿਚ ਸਾਫ ਦਰਜ ਹੈ ਕਿ ਵਿਦਿਆ ਇਕ ਸਭ ਭਾਰਤੀ ਲੋਕਾ ਦਾ ਸੰਵਿਧਾਨਕ ਮੁਢੱਲਾ ਅਧਿਕਾਰ ਹੈ। ਸਿਰਫ ਅਨਪੜ੍ਹਤਾ ਕਾਰਨ ਦੇਸ਼ ਅਨੇਕਾਂ ਸਮਾਜਿਕ ਤੇ ਆਰਥਿਕ ਵਿਤਕਰਿਆਂ ਵਿਚ ਫਸਿਆ ਹੋਇਆ ਹੈ ਤੇ ਉਸ ਦਾ ਸਿੱਧਾ ਲੋਕਾਂ ਦੇ ਭਵਿੱਖ ਨੂੰ ਵੱਡਾ ਨੁਕਸਾਨ ਹੈ।
ਧੀਮਾਨ ਨੇ ਦਸਿਆ ਕਿ ਲੋਕਾਂ ਨੂੰ ਵਿਦਿਆ ਦੇ ਸੰਵਿਧਾਨਕ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤੇ ਲੋਕਾ ਨੂੰ ਨਾਲ ਲੈ ਕੇ ਪੂਰੇ ਪੰਜਾਬ ਅੰਦਰ ਵਿਦਿਆ ਦੇ ਖੇਤਰ ਨੂੰ ਉਸਾਰੂ ਬਨਾਉੁਣ ਲਈ ਅੰਦੋਲਨ ਘਰ ਪਹੁੰਚਾਇਆ ਜਾਵੇਗਾ। ਇਸ ਮੋਕੇ ਰਾਜ ਕੁਮਾਰ, ਰਾਮ ਆਸਰਾ, ਰਾਜ ਕੁਮਾਰ ਸਾਹਨੀ, ਹਰਚਰਨ ਸਿੰਘ, ਸੋਹਨ ਸਿੰਘ, ਓਮ ਪ੍ਰਕਾਸ਼, ਜਤਿੰਦਰ ਸਿੰਘ, ਵਿਸ਼ਾਲ ਕੁਮਾਰ, ਰਾਜਾ, ਸੁਖਜਿੰਦਰ ਕਾਕਾ, ਵਾਸੂ ਦੇਵ, ਨਰਿੰਦਰ ਹੰਦੋਵਾਲ ਅਤੇ ਤਨੂੰ ਜੱਟ ਪੁਰੀ ਆਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media