
ਅੰਮ੍ਰਿਤਸਰ, 18 ਜੁਲਾਈ ( ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਆਫ਼ ਇੰਜੀਨੀਅਰ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਨਵੰਬਰ-2014 ਦੀ ਪ੍ਰੀਖਿਆ ਵਿੱਚ ਸ਼ਾਨਦਾਰ ਉਪਲਬੱਧੀ ਹਾਸਲ ਕਰਦਿਆਂ ਮਕੈਨੀਕਲ ਇੰਜੀਨੀਅਰਿੰਗ ਸਮੈਸਟਰ ਤੀਜਾ ਦੀ ਵਿਦਿਆਰਥਣ ਸੁਮਨਦੀਪ ਕੌਰ ਨੇ ‘ਵਰਸਿਟੀ ਵਿੱਚ ਉੱਚ ਸਥਾਨ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ। ਇਸ ਤੋਂ ਇਲਾਵਾ ਸਮੈਸਟਰ 7ਵਾਂ ਦੀ ਤਨੂੰਰੀਤ ਰੰਧਾਵਾ ਅਤੇ ਗੁਰਪ੍ਰੀਤ ਕੌਰ ਨੇ ਪੀ. ਟੀ. ਯੂ. ਵਿੱਚ ਕ੍ਰਮਵਾਰ ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਇਸ ਪ੍ਰਾਪਤੀ ‘ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਾਲਜ ਦੇ ਹੋਰ ਵਿਦਿਆਰਥੀ ਜਿਨ੍ਹਾਂ ਵਿੱਚ ਸਮੈਸਟਰ 7ਵਾਂ ਦੀ ਸੋਨੀਆ ਨੇ ਇਲੈਕਟ੍ਰੋਨਿਕ ਐਂਡ ਕਮਿਓਨੀਕੇਸ਼ਨ ਇੰਜ਼ੀਨੀਅਰਿੰਗ ਵਿੱਚ 6ਵਾਂ ਸਥਾਨ ਹਾਸਲ ਕਰਕੇ ਮੈਰਿਟ ਲਿਸਟ ਵਿੱਚ ਆਪਣਾ ਨਾਂਅ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਸਾਰੰਗ ਬਾਵਾ ਅਤੇ ਦਿਵਿਆਸ਼ੂੰ ਅਗਰਵਾਲ ਨੇ ਮਕੈਨੀਕਲ ਇੰਜੀਨੀਅਰਿੰਗ ਸਮੈਸਟਰ 5ਵਾਂ ਵਿੱਚ ਕ੍ਰਮਵਾਰ 6ਵੀਂ, 7ਵੀਂ ਅਤੇ ਪਹਿਲੇ ਸਮੈਸਟਰ ਦੇ ਅਮਿਤ ਸ਼ਰਮਾ ਨੇ ਕੋਮਨ ਕਮਿਸਟਰੀ ਗਰੁੱਪ ਵਿੱਚ 89.67 ਫੀਸਦੀ ਅੰਕ ਹਾਸਲ ਕਰਕੇ ਤੀਸਰੀ ਪੁਜੀਸ਼ਨ ਹਾਸਲ ਕੀਤੀ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਜਾਰੀ ਸੰਦੇਸ਼ ਵਿੱਚ ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਦੀ ਸ਼ਲਾਘਾ ਕਰਦਿਆਂ ਉਕਤ ਵਿਦਿਆਰਥੀਆਂ ਦੀ ਇਸ ਕਾਮਯਾਬੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਉਕਤ ਵਿਦਿਆਰਥੀ ਆਪਣੇ ਕਿੱਤੇ ਵਿੱਚ ਇਕ ਮਾਹਿਰ ਇੰਜੀਨੀਅਰਿੰਗ ਵਜੋਂ ਉਭਰਕੇ ਦੇਸ਼ ਦੀ ਤਰੱਕੀ ਲਈ ਮਿਸਾਲ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਰਵਾਈ ਗਈ ਇਸ ਸਖ਼ਤ ਮਿਹਨਤ ਦਾ ਸਿਹਰਾ ਕਾਲਜ ਦੇ ਡੀਨ ਅਕਾਦਮਿਕ ਡਾ. ਮੋਹਿੰਦਰ ਸੰਗੀਤਾ ਅਤੇ ਹੋਰਨਾਂ ਅਧਿਆਪਕਾਂ ਨੂੰ ਜਾਂਦਾ ਹੈ।
Punjab Post Daily Online Newspaper & Print Media