Thursday, March 19, 2026

ਧਾਰਮਿਕ ਸਦਭਾਵਨਾ ਤੇ ਉਤਸ਼ਾਹ ਨਾਲ ਮਨਾਈ ਗਈ ਈਦ

ਸਾਰੇ ਧਰਮਾਂ ਦੇ ਲੋਕ ਇਕ ਦੂਸਰੇ ਦੇ ਧਰਮਾਂ ਦੇ ਤਿਉਹਾਰ ਇਕੱਠੇ ਹੋ ਕੇ ਮਨਾਉਣ-ਮੰਨਾ

PPN1807201512

ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ) – ਈਦ ਉੱਲ ਫਿਤਰ ਦਾ ਤਿਉਹਾਰ ਅੱਜ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਏ ਦੇ ਲੋਕਾਂ ਨੇ 100 ਫੁੱਟੀ ਰੋਡ ਦੇ ਨਜ਼ਦੀਕ ਕਬਰਿਸਤਾਨ ਦੇ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਅਤੇ ਇੱਕ ਦੂਸਰੇ ਦੇ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ।ਈਦ ਮੁਬਾਰਕ ਦਾ ਇਹ ਪ੍ਰੋਗਰਾਮ ਈਦਗਾਹ ਕਬਰਿਸਤਾਨ ਇੰਤਜਾਮੀਆ ਕਮੇਟੀ (ਰਜਿ:) ਵੱਲੋ ਮਨਾਇਆ ਗਿਆ ਸੀ।ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਮਨਦੀਪ ਸਿੰਘ ਮੰਨਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ।ਮੁਜੱਮਲ ਹੁਸੈਨ ਕਾਦਰੀ ਨੇ ਇਸ ਮੌਕੇ ਈਦ ਦੀ ਨਮਾਜ਼ ਅਦਾ ਕਰਕੇ ਸਾਂਤੀ ਅਤੇ ਅਮਨ ਦੀ ਦੂਆ ਕਰਦੇ ਹੋਏ ਆਪਸੀ ਪ੍ਰੇਮ ਅਤੇ ਭਾਈਚਾਰਾ ਵਧਾਉਣ ਦਾ ਭਰੋਸਾ ਦਿੱਤਾ।ਪ੍ਰੋਗਰਾਮ ਵਿਚ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਮਨਦੀਪ ਸਿੰਘ ਮੰਨਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਦੀ ਪਹਿਚਾਣ ਹੀ ਅਨੇਕਤਾ ਵਿਚ ਏਕਤਾ ਹੈ। ਅੱਜ ਕੁੱਝ ਤਾਕਤਾ ਆਪਣੇ ਰਾਜਨੀਤਿਕ ਹਿੱਤਾ ਦੇ ਲਈ ਦੇਸ਼ ਦੀ ਧਾਰਮਿਕ ਏਕਤਾ ਅਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆ ਹਨ। ਉਨਾਂ ਕਿਹਾ ਕਿ ਅੱਜ ਦੇਸ਼ ਵਿਚ ਸਾਰੇ ਧਰਮਾਂ ਦੇ ਲੋਕਾਂ ਨੂੰ ਦੂਸਰੇ ਦੇ ਧਰਮ ਦੇ ਤਿਉਹਾਰਾਂ ਨੂੰ ਇਕਜੁੱਟ ਹੋ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਧਰਮ ਨਿਰਪੱਖਤਾ ਵਾਲੀ ਬੁਨਿਆਦ ਹੋਰ ਵੀ ਮਜਬੂਤ ਹੋ ਸਕੇ।ਇਸ ਮੋਕੇ ਤੇ ਸੰਗਠਨ ਦੇ ਆਗੂ ਏਮੁੱਲਾ ਖੈਰੁਦੀਨ ਗੌਰੀ, ਯੂਸਫ ਸ਼ੇਖ ਆਦਿ ਨੇ ਵੀ ਸੰਬੋਧਿਤ ਕੀਤਾ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply