Monday, October 12, 2026

ਫੋਟੋਗ੍ਰਾਫਰਜ਼ ਐਕਸਪੋਜਰ ਸੁਸਾਇਟੀ ਵੱਲੋਂ ਏ.ਸੀ.ਪੀ ਸ੍ਰੀ ਗੌਰਵ ਗਰਗ ਸਨਮਾਨਿਤ

PPN1807201516
ਅੰਮ੍ਰਿਤਸਰ, 18 ਜੁਲਾਈ (ਗੁਰਚਰਨ ਸਿੰਘ) – ਫੋਟੋਗ੍ਰਾਫਰਜ਼ ਐਕਸਪੋਜਰ ਸੁਸਾਇਟੀ ਆਫ ਅੰਮ੍ਰਿਤਸਰ (ਰਜਿ:) ਵੱਲੋਂ ਅੰਮ੍ਰਿਤਸਰ ਦੇ ਏ.ਸੀ.ਪੀ ਸ੍ਰੀ ਗੌਰਵ ਗਰਗ ਆਈ.ਪੀ.ਐਸ. ਨੂੰ ਸਨਮਾਨਿਤ ਕੀਤਾ ਗਿਆ ਅਤੇ ਫੋਟੋਗ੍ਰਾਫਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਤੇ ਸ੍ਰੀ ਗੌਰਵ ਗਰਗ ਨੇ ਸੁਸਾਇਟੀ ਨੂੰ ਹਰ ਮਦਦ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸੁਸਾਇਟੀ ਨੂੰ ਸਿਰਫ ਫੋਟੋਗ੍ਰਾਫਰਾਂ ਲਈ ਹੀ ਨਹੀਂ ਸਗੋਂ ਸਮਾਜ ਲਈ ਵੀ ਅੱਛੇ ਕੰਮ ਕਰ ਨੇ ਚਾਹੀਦੇ ਹਨ।ਸੁਸਾਇਟੀ ਵੱਲੋਂ ਆਪਣੇ ਮੈਂਬਰਾਂ ਨੂੰ ਵੰਡੇ ਗਏ ਪਛਾਣ ਪੱਤਰਾਂ ਅਤੇ ਸਰਟੀਫਿਕੇਟਾਂ ਬਾਰੇ ਵੀ ਸ੍ਰੀ ਗੌਰਵ ਗਰਗ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਜਨ: ਸੈਕਟਰੀ ਸਿਮਰਨਜੀਤ ਸਿੰਘ, ਚੇਅਰਮੈਨ ਅਜੇ ਕੁਮਾਰ, ਪੀ.ਆਰ.ਓ. ਸਰਬਜੀਤ ਸਿੰਘ, ਸੈਕਟਰੀ ਚਰਨਜੀਤ ਸਿੰਘ, ਇੰਦਰਜੀਤ ਸਿੰਘ ਬਾਵਾ ਮੌਜੂਦ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply