Wednesday, August 12, 2026

ਜ਼ਿਲ੍ਹੇ ਦੇ ਕਿਸਾਨਾਂ ਨੇ 15000 ਏਕੜ ਵਿਚ ਜੰਤਰ ਦੀ ਬਿਜਾਈ ਕਰਕੇ ਤਿਆਰ ਕੀਤੀ ਹਰੀ ਖਾਦ

ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਤੇ ਮੁਹੱਈਆ ਕਰਵਾਇਆ ਗਿਆ ਸੀ ਜੰਤਰ ਦਾ ਬੀਜ

Ravinder Singh DC FZK

ਫਾਜ਼ਿਲਕਾ, 20 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹੇ ਵਿਚ ਡੀ.ਏ.ਪੀ. ਦੇ ਨਾਲ ਨਾਲ ਯੂਰੀਆ ਖਾਦ ਦੀ ਖਪਤ ਘੱਟ ਕਰਨ ਲਈ ਕਿਸਾਨਾਂ ਵੱਲੋਂ ਜੰਤਰ ਤੋਂ ਬਣਾਈ ਗਈ ਹਰੀ ਖਾਦ ਦੀ ਵਰਤੋਂ ਤੇ ਜੋਰ ਦਿੱਤਾ ਗਿਆ ਹੈ। ਇਸ ਲਈ ਜ਼ਿਲ੍ਹੇ ਵਿਚ 15000 ਏਕੜ ਰਕਬੇ ਵਿਚ ਜੰਤਰ (ਝੀਜ਼ਣ) ਦੀ ਬਿਜਾਈ ਕਰਕੇ ਹਰੀ ਖਾਦ ਤਿਆਰ ਕਰਕੇ ਕਿਸਾਨਾਂ ਨੇ ਖੇਤੀ ਖੇਤਰ ਵਿਚ ਕੀਟਨਾਸ਼ਕਾਂ ਦੀ ਥਾਂ ਰਿਵਾਇਤੀ ਹਰੀ ਖਾਦ ਨੂੰ ਤਰਜੀਹ ਦਿੱਤੀ ਹੈ ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ:ਰਵਿੰਦਰ ਸਿੰਘ ਆਈ.ਏ.ਐਸ. ਨੇ ਦਿੱਤੀ।ਉਨ੍ਹਾਂ ਦੇ ਨਾਲ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ. ਹਰਦੀਪ ਸਿੰਘ ਭੁੱਲਰ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਬਿਜੀਆਂ ਜਾਣ ਵਾਲੀਆਂ ਫਸਲਾਂ ਨੂੰ 25 ਫੀਸਦੀ ਘੱਟ ਯੂਰੀਆਂ ਜਦ ਕਿ ਬਾਸਮਤੀ ਨੂੰ ਤਾਂ ਉੱਕਾ ਹੀ ਯੂਰੀਆ ਪਾਉਣ ਦੀ ਜਰੂਰਤ ਨਹੀਂ ਪਵੇਗੀ। ਜ਼ਿਲ੍ਹੇ ਵਿਚ 3 ਹਜ਼ਾਰ ਕੁਇੰਟਲ ਜੰਤਰ ਦਾ ਬੀਜ 50 ਫੀਸਦੀ ਸਬਸਿਡੀ ਤੇ ਕਿਸਾਨਾਂ ਨੂੰ ਉਪਲਬੱਧ ਕਰਵਾਇਆ ਗਿਆ ਸੀ। ਇਸ ਲਈ ਹਰੇਕ ਕਿਸਾਨ ਵੱਧ ਤੋਂ ਵੱਧ 50 ਕਿਲੋ ਬੀਜ ਪ੍ਰਾਪਤ ਕਰ ਸਕਦਾ ਸੀ ਜੋ ਕਿ ਕਿਸਾਨਾਂ ਨੂੰ 20 ਰੁਪਏ ਕਿਲੋ ਦੀ ਦਰ ਨਾਲ ਉਪਲਬੱਧ ਕਰਵਾਇਆ ਗਿਆ।
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ. ਹਰਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਜੰਤਰ ਦੀ ਬਿਜਾਈ ਕਰਕੇ ਤਿਆਰ ਹਰੀ ਖਾਦ ਦੀ ਫਸਲ ਦੀ ਖੇਤਾਂ ਵਿਚ ਵਹਾਈ ਕਰ ਦਿੱਤੀ ਜਾਂਦੀ ਹੈ। ਇਸ ਨਾਲ ਜਮੀਨ ਵਿਚ ਨਾਈਟ੍ਰੋਜਨ ਤੱਤ ਦੀ ਪੂਰਤੀ ਹੰਦੀ ਹੈ ਅਤੇ ਜਮੀਨ ਵਿਚ ਆਰਗੈਨਿਕ ਮਾਦੇ ਦੀ ਮਾਤਰਾ ਵਿਚ ਵਾਧੇ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਧੀ ਨਾਲ ਯੂਰੀਆ ਦੀ ਖਪਤ ਘੱਟਣ ਨਾਲ ਜਿੱਥੇ ਕਿਸਾਨ ਦੇ ਖਰਚੇ ਘੱਟਦੇ ਹਨ ਉੱਥੇ ਘੱਟ ਰਸਾਇਣਕ ਖਾਦਾਂ ਨਾਲ ਤਿਆਰ ਕੀਤੀ ਉਪਜ ਖਾਸ ਕਰਕੇ ਬਾਸਮਤੀ ਦਾ ਚੰਗਾ ਭਾਅ ਮਿਲਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਥੇ ਕਣਕ ਨੂੰ ਸਿਫਾਰਸ ਅਨੁਸਾਰ ਡੀ.ਏ.ਪੀ. ਖਾਦ ਪਾਈ ਗਈ ਹੋਵੇ ਉੱਥੇ ਹੁਣ ਨਰਮਾ, ਝੋਨਾ ਜਾਂ ਬਾਸਮਤੀ ਨੂੰ ਡੀ.ਏ.ਪੀ. ਖਾਦ ਦੀ ਜਰੂਰਤ ਨਹੀਂ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ. ਪਰਵਿੰਦਰ ਸਿੰਘ ਧੰਜੂ ਵੀ ਹਾਜਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply