
ਅੰਮ੍ਰਿਤਸਰ (ਸੁਖਬੀਰ ਸਿੰਘ) ਪੁਲਿਸ ਕਮ੍ਵਿਨਰ ਜਤਿੰਦਰ ਸਿੰਘ ਅੋਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਿੰਡ ਅੰਨਗੜ੍ਹ ਦੇ ਚੋਕੀ ਇੰਚਾਰਜ ਗੁਰਜੀਤ ਸਿੰਘ ਨੇ ਆਪਣੇ ਇਲਾਕੇ ਵਿੱਚ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ।ਜਿਸ ਦੌਰਾਨ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਗੁਝਾਪੀਰ ਅੰਨਗੜ੍ਹ ਦੇ ਪਿਛਵਾੜੇ ਗੁਲਾਬ ਦੇ ਫੁੱਲਾਂ ਦੇ ਖੇਤ ਵਿੱਚ ਰੇਡ ਕੀਤਾ ਤਾਂ ਉਥੇ ਤਿੰਨ ਅਣਪਛਾਤੇ ਵਿਅਕਤੀ ਇੱਕਠੇ ਹੋ ਕੇ ਹੈਰੋਇਨ ਪੀ ਰਹੇ ਸਨ।ਏ.ਐਸ.ਆਈ ਗੁਰਜੀਤ ਸਿੰਘ ਨੇ ਉਹਨ੍ਹਾਂ ਨੂੰ ਮੌਕੇ ‘ਤੇ ਹੈਰੋਇਨ ਪੀਂਦਿਆਂ ਕਾਬੂ ਕਰ ਲਿਆ, ਜਿੰਨਾਂ ਦੀ ਪਛਾਣ ਭਰਤ ਕੁਮਾਰ ਉਰਫ ਸਾਹਿਬ ਪੁੱਤਰ ਕਮਲ ਕਿਸ਼ੋਰ ਤੇ ਆਨੰਦ ਕਿਸ਼ੋਰ ਉਰਫ ਸੋਰਭ ਪੁੱਤਰ ਰਾਮ ਗੋਪਾਲ ਚੱਤਰਥ ਦੋਵੇਂ ਵਾਸੀ ਡੈਮ ਗੰਜ ਇਸਲਾਮਾਬਾਦ ਅਤੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਓਮ ਪ੍ਰਕਾਸ਼ ਕੋਮ ਭਗਤ ਵਾਸੀ ਵੱਡਾ ਹਰੀਪੁਰਾ ਥਾਣਾ ਇਸਲਾਮਾਬਾਦ ਵਜੋ ਹੋਈ।ਪੁਲਿਸ ਅਨੁਸਾਰ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media