ਅੰਮ੍ਰਿ
ਤਸਰ 20 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਕੀਤੀਆਂ ਰੈਲੀਆਂ ਅਤੇ ਪੰਜਾਬ ਦੀ ਜਨਤਾ ਵੱਲੋਂ ਕਾਂਗਰਸ ਪਾਰਟੀ ਨੂੰ ਵੱਡੀ ਗਿਣਤੀ ਵਿਚ ਦਿੱਤੇ ਸਹਿਯੋਗ ਤੋਂ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਘਬਰਾ ਗਿਆ ਹੈ, ਜਿਸ ਕਾਰਨ ਅਕਾਲੀ ਮੰਤਰੀ ਅਤੇ ਆਗੂ ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੇ-ਤੁਕੀ ਬਿਆਨਬਾਜ਼ੀ ਕਰ ਰਹੇ ਹਨ।ਉਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਕੱਕੜ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸ੍ਰ. ਕੱਕੜ ਨੇ ਅਕਾਲੀ ਦਲ ਬਾਦਲ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੀਤੀ ਬਿਆਨਬਾਜ਼ੀ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿਚ ਪੂਰੀ ਤਰ੍ਹਾਂ ਤਬਾਹ ਕਰਕੇ, ਉਨ੍ਹਾਂ ਦਾ ਭਵਿੱਖ ਖ਼ਰਾਬ ਕਰਕੇ ਕੀ ਇਹ ਪੰਜਾਬ ਦਾ ਭਲਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦਾ ਅਜਿਹਾ ਕੋਈ ਪਿੰਡ ਨਹੀਂ ਹੈ ਜਿੱਥੇ 10, 12 ਨੌਜਵਾਨ ਨਸ਼ੇ ਦੇ ਆਦੀ ਨਾਂ ਹੋਣ।ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਨਸ਼ੇ ਦੇ ਆਦੀ ਬਣਾ ਦਿੱਤਾ ਹੈ।ਇਕੱਲੇ ਕੱਕੜ ਪਿੰਡ ਵਿਚ ਹੀ 35 ਦੇ ਕਰੀਬ ਨੌਜਵਾਨ ਸਮੈਕ ਦੇ ਆਦੀ ਹੋ ਚੁਕੇ ਹਨ, ਜਿਨ੍ਹਾਂ ਦੀ ਉਮਰ 18,19 ਸਾਲ ਦੀ ਹੈ।ਸ੍ਰ. ਕੱਕੜ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਤਬਾਹ ਕਰਕੇ ਅਕਾਲੀ ਦਲ ਪੰਜਾਬ ਦੇ ਕਿਹੜੇ ਵਿਕਾਸ ਦੀ ਗੱਲ ਕਰਦਾ ਹੈ।ਉਨ੍ਹਾਂ ਕਿਹਾ ਕਿ ਡੇਰਿਆਂ ਨੂੰ ਸੜ੍ਹਕਾਂ ਬਣਾਕੇ ਦੇਣ ਦੇ ਨੀਂਹ ਪੱਥਰ ਰੱਖ ਕੇ ਵਿਕਾਸ ਨਹੀਂ ਹੁੰਦਾ ਜੇਕਰ ਉਸ ਡੇਰੇ ਦਾ ਨੌਜਵਾਨ ਸਮੈਕੀਆ ਹੋਵੇ।
ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਵਿਚ ਅਕਾਲੀ-ਭਾਜਪਾ ਸਰਕਾਰ ਨੂੰ ਬਾਹਰ ਦਾ ਰਸਤਾ ਵਿਖਾਉਣ ਦਾ ਪੰਜਾਬ ਦੀ ਜਨਤਾ ਨੇ ਆਪਣਾਂ ਮਨ ਬਣਾ ਲਿਆ ਹੈ, ਇਸ ਗੱਲ ਦਾ ਅਹਿਸਾਸ ਅਕਾਲੀ-ਭਾਜਪਾ ਨੂੰ ਹੋ ਗਿਆ ਹੈ, ਜਿਸ ਕਰਕੇ ਘਬਰਾ ਕੇ ਬੇ-ਤੁਕੀ ਬਿਆਨਬਾਜ਼ੀ ਕਰਨ ਲੱਗ ਪਏ ਹਨ।
Check Also
ਗੁਰਦੁਆਰਾ ਪ੍ਰਿੰਟਿੰਗ ਪ੍ਰੈਸ ਦੇ ਨਵੀਨੀਕਰਨ ਮਗਰੋਂ ਐਡਵੋਕੇਟ ਧਾਮੀ ਵੱਲੋਂ ਉਦਘਾਟਨ
ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਗੁਰਦੁਆਰਾ …
Punjab Post Daily Online Newspaper & Print Media