
ਅੰਮ੍ਰਿਤਸਰ, 21 ਜੁਲਾਈ (ਗੁਰਚਰਨ ਸਿੰਘ) – ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਅੰਮ੍ਰਿਤਸਰ ਡਾ. ਜੈ ਸਿੰਘ ਦੀ ਦੇਖ ਰੇਖ ਅਤੇ ਡਾ. ਜਸਪਾਲ ਕੋਰ ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਨੋਡਲ ਅਫਸਰ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ ਦੇ ਸਹਿਯੋਗ ਨਾਲ ਸਮੁੱਚੇ ਰਾਜ ਵਿੱਚ ਮਨਾਏ ਗਏ ਡੀ-ਵਾਰਮਿੰਗ ਡੇ ਸਬੰਧੀ ਮੁੱਖ ਸਮਾਗਮ ਸਰਕਾਰੀ ਹਾਈ ਸਕੂਲ ਕਰਮਪੁਰਾ, ਰਣਜੀਤ ਐਵਨਿਉੁੂ ਵਿਚ ਹੋਇਆ ਜਿਸ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਡਾ. ਜੈ ਸਿੰਘ, ਡਾ.ਜਸਪਾਲ ਕੋਰ, ਡਾ.ਸੰਜੇ ਛਿੱਬਰ, ਡਾ.ਭਾਰਤੀ ਧਵਨ, ਡਾ.ਯਾਸਮੀਨ ਨੰਦਾ, ਡਾ.ਅੰਜੂ, ਡਾ.ਪਰਵੀਨ ਭਾਟੀਆ, ਪਿੰਸੀਪਲ ਸz ਜੋਗਿੰਦਰ ਸਿੰਘ, ਸz ਨਰਿੰਦਰ ਸਿੰਘ, ਰਾਜ ਕੋਰ ਨੇ ਸਕੂਲੀ ਬੱਚਿਆਂ ਨੂੰ ਕੀੜਾ-ਰਹਿਤ ਕਰਨ ਵਾਲੀਆਂ ਗੋਲੀਆਂ (ਅਲਬੈਂਡਾਜੋਲ) ਦੀ ਪਹਿਲੀ ਖੁਰਾਕ ਆਪਣੇ ਹੱਥਾਂ ਨਾਲ ਖੁਆਈ।
ਇਸ ਤੋ ਪਹਿਲਾਂ ਇੱਕ ਕਰਵਾਏ ਸਮਾਗਮ ਵਿਚ ਬਾਬਾ ਸਮਸ਼ੇਰ ਸਿੰਘ ਕੋਹਰੀ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ ਪੰਨੂ, ਸੁਰਿੰਦਪਾਲ ਸਿੰਘ ਕਾਹਲੋ,ਗੁਰਪ੍ਰੀਤ ਸਿੰਘ, ਰੁਪਿੰਦਰ ਰੰਧਾਵਾ ਆਦਿ ਨੇ ਬੱਚਿਆ ਨੂੰ ਅੱਜ ਦੇ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਿਆ। ਸਿਵਲ ਸਰਜਨ ਅੰਮ੍ਰਿਤਸਰ ਨੇ ਦਸਿਆ ਕਿ ਬੱਚਿਆਂ ਦੇ ਪੇਟ ਵਿਚ ਕੀੜੇ ਆਮ ਰੋਗ ਹੈ, ਪਰ ਜੇਕਰ ਇਸ ਦਾ ਸਮੇ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਕਈ ਬੀਮਾਰੀਆ ਦਾ ਰੂਪ ਲੈ ਸਕਦਾ ਹੈ। ਇਸ ਲਈ ਸਾਲ ਵਿਚ ਦੋ ਵਾਰ ‘ਐਲਬੈਡਾਜੋਲ’ ਦੀ ਦੀ ਗੋਲੀ ਸਕੂਲੀ ਬਚਿਆ ਨੂੰ ਖੁਆਈ ਜਾਣੀ ਜਰੂਰੀ ਹੈ ।
ਉਨਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਹੀ ਦੋ ਲੱਖ ਤੋ ਵੱਧ ਬੱਚਿਆ ਨੂੰ ਇਹ ਗੋਲੀ ਸਿਹਤ ਵਿਭਾਗ ਦੇ ਬਾਕੀ ਆਰ.ਬੀ.ਐਸ.ਕੇ ਟੀਮਾਂ ਵੱਲੋ ਪਹੁੰਚਾ ਦਿੱਤੀ ਗਈ ਹੈ ਅਤੇ ਅਧਿਆਪਕਾਂ ਵੱਲੋ ਇਹ ਗੋਲਿਆ ਖੁਆਈਆ ਜਾ ਰਹੀਆਂ ਹਨ। ਉਨਾਂ ਵਿਭਾਗ ਦੇ ਬਾਕੀ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਜਸਪਾਲ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਨੂੰ ਖਾਣਾ ਖਾਣ ਤੋ ਪਹਿਲਾਂ ਤੇ ਪਾਖਾਨਾ ਜਾਣ ਤੋ ਬਾਦ ਹੱਥ ਧੋਣੇ ਜਰੂਰ ਧੋਣੇ ਚਾਹੀਦੇ ਹਨ। ਜ਼ਿਲ੍ਹਾ ਸਕੂਲ ਹੈਲਥ ਅਫਸਰ ਡਾ ਸੰਜੇ ਛਿਬੜ ਨੇ ਸਫ਼ਾਈ ਬਾਰੇ ਵਿਸਥਾਰ ਰੂਪ ਵਿਚ ਜਾਣਕਾਰੀ ਦਿੱਤੀ।
ਇਸ ਮੌਕੇ ਪ੍ਰਿੰਸੀਪਲ ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ, ਮਮਤਾ ਡੋਗਰਾ, ਸੰਗੀਤਾ, ਮਨਦੀਪ ਕੋਰ, ਗੁਰਪ੍ਰੀਤ ਸਿੰਘ, ਰੇਣੂ ਸੁਖੀਜਾ, ਪਰਮਜੀਤ ਕੋਰ, ਧੀਰਾ ਸਿੰਘ, ਡਾ. ਜਸਪਾਲ ਕੌਰ ਜਿਲ੍ਹਾ ਟੀਕਾਕਰਨ ਅਫ਼ਸਰ, ਡਾ. ਭਾਰਤੀ, ਡਾ. ਪਰਵੀਨ ਭਾਟੀਆ ਸ਼੍ਰੀਮਤੀ ਰਾਜ ਕੌਰ ਜਿਲ੍ਹਾ ਮਾਸ ਮੀਡੀਆ ਅਫਸਰ, ਡਾ. ਆਰੂਸ਼ ਭੱਲਾ, ਜ਼ਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਹਾਜ਼ਰ ਸਨ।
Punjab Post Daily Online Newspaper & Print Media