ਅੰਮ੍ਰਿਤਸਰ, 21 ਜੁਲਾਈ (ਗੁਰਚਰਨ ਸਿੰਘ) – ਸ੍ਰੀ ਸੰਦੀਪ ਰਿਸ਼ੀ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ, ਪੁੱਡਾ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਅੰਮ੍ਰਿਤਸਰ ਨੂੰ ਡੀ.ਐਸ.ਕੇ ਪ੍ਰਾਈਵੇਟ ਲਿਮਟਿਡ ਵਲੋਂ ਲੈਂਡ ਓਨਰਜ਼ ਬੀਕਮਜ਼ ਪਾਰਟਨਰਜ਼ ਇਨ ਡਿਵੈਲਪਮੈਂਟ (80:20) ਅਧੀਨ ਪੇਸ਼ ਕੀਤੀ ਗਈ ਜ਼ਮੀਨ ਤੇ ਏ.ਡੀ.ਏ ਅੰਮ੍ਰਿਤਸਰ ਵਲੋਂ ਏਅਰੋ ਸਿਟੀ ਨਾਂਅ ਦੀ ਰਿਹਾਇਸ਼ੀ ਕਲੋਨੀ ਡਿਵੈਲਪ ਕੀਤੀ ਜਾ ਰਹੀ ਹੈ। ਇਸ ਕਲੋਨੀ ਦੇ ਵਿਰੁਧ ਮੰਗੀਆਂ ਗਈਆਂ ਅਰਜ਼ੀਆਂ ਦਾ ਲੋਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ ਹੈ। ਫੇਜ਼-1 ਵਿਚ ਜਲਦ ਹੀ ਪ੍ਰਾਪਤ ਅਰਜ਼ੀਕਾਰਾਂ ਨੂੰ ਪਲਾਟਾਂ ਦੀ ਅਲਾਟਮੈਂਟ ਕਰਨ ਲਈ ਡਰਾਅ ਕੱਢਿਆ ਜਾਵੇਗਾ। ਏ.ਡੀ.ਏ ਅੰਮ੍ਰਿਤਸਰ ਵਲੋਂ ਦਿਵਾਲੀ ਤੋਂ ਪਹਿਲਾਂ -ਪਹਿਲਾਂ ਰੇਟਾਂ ਵਿਚ ਵਾਧਾ ਕਰਕੇ ਫੇਜ਼-2 ਲਈ ਅਰਜ਼ੀਆਂ ਮੰਗੀਆਂ ਜਾਣਗੀਆਂ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media