Sunday, August 9, 2026

ਖ਼ਾਲਸਾ ਪਬਲਿਕ ਸਕੂਲ ਦੇ ਪ੍ਰਭਸਿਮਰਨਦੀਪ ਦਾ ਹੋਇਆ ਆਈ. ਆਈ. ਟੀ. ਵਿੱਚ ਦਾਖਲਾ

Prabhsimran

ਅੰਮ੍ਰਿਤਸਰ, 21 ਜੁਲਾਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਪ੍ਰਭਸਿਮਰਨਦੀਪ ਸਿੰਘ ਨੇ ਉੱਚ ਵਿੱਦਿਅਕ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਵਿੱਚ, ਕਰਵਾਈ ਪ੍ਰੀਖਿਆ ਉਪਰੰਤ ਦਾਖਲਾ ਲੈਣ ‘ਤੇ ਕਾਮਯਾਬੀ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਸਦਾ ਦਾਖਲਾ ਆਈ. ਆਈ. ਟੀ. ਕਾਨਪੁਰ ਵਿਖੇ ਮਕੈਨੀਕਲ ਇੰਜੀਨੀਅਰ ਵਿੱਚ ਹੋਇਆ ਹੈ।
ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਕਿਹਾ ਕਿ ਪ੍ਰਭਸਿਮਰਨਦੀਪ ਸਿੰਘ ਦਾ ਨਾਮਵਰ ਸੰਸਥਾ ਵਿੱਚ ਦਾਖਲਾ ਹੋਣ ਨਾਲ ਸਕੂਲ ਦਾ ਨਾਂ ਰਾਜ ਵਿੱਚ ਰੌਸ਼ਨਾਇਆ ਹੈ।ਉਨ੍ਹਾਂ ਕਿਹਾ ਕਿ ਪ੍ਰਭਸਿਮਰਨਦੀਪ ਸਿੰਘ ਜੋ ਕਿ ਪਿੰਡ ਜਸਰੂਰ ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਸਾਦੇ ਪਰਿਵਾਰ ਦਾ ਇਕ ਹੋਣਹਾਰ ਲੜਕਾ ਹੈ, ਜੋ ਕਿ ਸਖ਼ਤ ਮਿਹਨਤ ਉਪਰੰਤ ਇਸ ਮੁਕਾਮ ‘ਤੇ ਪਹੁੰਚਿਆ ਹੈ।ਉਨ੍ਹਾਂ ਵਿਦਿਆਰਥੀ ਦੀ ਇਸ ਉਪਲਬੱਧੀ ਉਸਨੂੰ ਮੁਬਾਰਕਬਾਦ ਦਿੱਤੀ ਅਤੇ ਜ਼ਿੰਦਗੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਲਈ ਕਾਮਨਾ ਕੀਤੀ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply