Saturday, March 21, 2026
Breaking News

ਧਾਰਮਿਕ ਪ੍ਰੀਖਿਆ ਤੇ ਪੱਤਰ-ਵਿਹਾਰ ਕੋਰਸ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ 35 ਲੱਖ 500 ਰੁਪਏ ਦੇ ਵਜੀਫੇ

PPN2107201515

ਅੰਮ੍ਰਿਤਸਰ, 21 ਜੁਲਾਈ (ਗੁਰਪ੍ਰੀਤ ਸਿੰਘ) – ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਪੂਰੇ ਭਾਰਤ ਵਿੱਚੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਸਾਲ 2014 ਵਿੱਚ ਲਈ ਗਈ ਧਾਰਮਿਕ ਪ੍ਰੀਖਿਆ ਅਤੇ ਪੱਤਰ-ਵਿਹਾਰ ਕੋਰਸ ਵਿਚ ਕੁਲ 53401 ਵਿਦਿਆਰਥੀਆਂ ਨੇ ਭਾਗ ਲਿਆਂ ਜਿਨ੍ਹਾਂ ਵਿਚੋਂ 1666 ਵਿਦਿਆਰਥੀ ਵਜ਼ੀਫੇ ਲਈ ਚੁਣੇ ਗਏ ਨੂੰ 35 ਲੱਖ 500 ਰੁਪਏ ਵਜ਼ੀਫੇ ਵਜੋਂ ਦਿੱਤੇ ਜਾਣਗੇ ਜਿਨ੍ਹਾਂ ਵਿਚੋਂ ਪਹਿਲੇ ਸਥਾਨ ਲਈ ਪੰਜ, ਦੂਜੇ ਸਥਾਨ ਲਈ ਛੇ ਅਤੇ ਤੀਜੇ ਸਥਾਨ ਲਈ ਅੱਠ ਕੁਲ 19 ਬੱਚਿਆਂ ਨੂੰ 5100, 4100 ਤੇ 3100 ਰੁਪਏ ਦੇ ਹਿਸਾਬ ਨਾਲ 74900 ਰੁਪਏ ਵਜ਼ੀਫੇ ਦੀ ਰਕਮ, ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਕੀਤਾ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਦਰਜਿਆਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਸਕੂਲਾਂ/ਕਾਲਜਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਹਰ ਸਾਲ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਵਿੱਚ ਸਿੱਖੀ ਪ੍ਰਫੁੱਲਤ ਕਰਨ ਲਈ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ ਤੇ ਇਨ੍ਹਾਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਧਾਰਮਿਕ ਪ੍ਰੀਖਿਆ ਵਿਚੋਂ ਈਸਾਈ ਮੱਤ ਨਾਲ ਸਬੰਧਤ ਲੜਕੀ ਸਤਨਰਾਇਣ ਧਰਮਾਣੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਪੱਤਰ ਵਿਹਾਰ ਕੋਰਸ ਵਿਚੋਂ ਹਿੰਦੂ ਮੱਤ ਨਾਲ ਸਬੰਧਤ ਲੜਕੀ ਰਜਨੀ ਬਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਵਿੱਚ 90% ਲੜਕੀਆਂ ਹੀ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪੁਰ ਆਈਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚੀਆਂ ਨੇ ਘਰ ਬਾਹਰ ਸੰਭਾਲਣਾ ਹੈ ਤੇ ਉਸ ਦਾ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਵਜ਼ੀਫੇ ਦੀ ਰਕਮ ਸਮੇਂ-ਸਮੇਂ ਅਨੁਸਾਰ ਵਧਾਈ ਜਾਂਦੀ ਹੈ ਤੇ ਇਹ ਰਕਮ 2013 ਵਿੱਚ ਵਧਾਈ ਗਈ ਸੀ।
ਇਸ ਪ੍ਰੀਖਿਆ ਵਿੱਚ 7ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਤੱਕ ਰੈਗੂਲਰ ਵਿੱਦਿਆ ਪ੍ਰਾਪਤ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੀਖਿਆ ਨੂੰ ਦਰਜਾ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਅਨੁਸਾਰ ਚਾਰ ਦਰਜਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਦਰਜੇ ਵਿੱਚ ਕੁਲ 23369 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਐਸ ਕੇ ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤੁਗਲਵਾੜਾ (ਗੁਰਦਾਸਪੁਰ) ਦੇ 8ਵੀਂ ਕਲਾਸ ਦੇ ਵਿਦਿਆਰਥੀ ਸਤਨਰਾਇਣ ਧਰਮਾਣੀ ਸਪੁੱਤਰ ਸ੍ਰੀ ਸੁਧੀਰ ਕੁਮਾਰ, ਰੋਲ ਨੰਬਰ 7776 ਅਤੇ ਇਸੇ ਹੀ ਸਕੂਲ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਸਪੁੱਤਰੀ ਸ. ਬਲਰਾਜ ਸਿੰਘ ਕਲਾਸ ਅਠਵੀਂ, ਰੋਲ ਨੰਬਰ 7801 ਨੇ ਕਰਮਵਾਰ 140 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ, ਬੁੱਟਰ ਕਲਾਂ, ਗੁਰਦਾਸਪੁਰ ਦੀ ਅਮਰਜੋਤ ਕੌਰ ਸਪੁੱਤਰੀ ਸz: ਹਰਜੀਤ ਸਿੰਘ ਕਲਾਸ 8ਵੀਂ, ਰੋਲ ਨੰਬਰ 11278 ਨੇ 139 ਅੰਕ ਪ੍ਰਾਪਤ ਕਰਕੇ ਅਤੇ ਨਵਯੁਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਧਰਮਕੋਟ (ਮੋਗਾ) ਦੀ ਜਸਪ੍ਰੀਤ ਕੌਰ ਸਪੁੱਤਰੀ ਸ. ਸੰਤੋਖ ਸਿੰਘ, ਕਲਾਸ 8ਵੀਂ, ਰੋਲ ਨੰਬਰ 15495 ਨੇ 139 ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਰਮਵਾਰ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫੱਤੇ ਵਾਲਾ, ਤਹਿ: ਜੀਰਾ (ਫਿਰੋਜਪੁਰ) ਦੇ ਜੁਗਰਾਜ ਸਿੰਘ ਸਪੁੱਤਰ ਸ. ਦਲੀਪ ਸਿੰਘ ਕਲਾਸ 7ਵੀਂ, ਰੋਲ ਨੰਬਰ 12123 ਨੇ 138 ਅੰਕ, ਸੰਤ ਈਸ਼ਰ ਸਿੰਘ ਜੀ ਗੁਰਮਤਿ ਅਕੈਡਮੀ ਚੱਪੜ (ਪਟਿਆਲਾ) ਦੀ ਜਸ਼ਨਪ੍ਰੀਤ ਕੌਰ ਸਪੁੱਤਰੀ ਸz: ਗੁਰਦੀਪ ਸਿੰਘ ਕਲਾਸ 8ਵੀਂ, ਰੋਲ ਨੰ: 16002 ਨੇ 138 ਅੰਕ ਅਤੇ ਐਸ ਕੇ ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤੁਗਲਵਾਲਾ (ਗੁਰਦਾਸਪੁਰ) ਦੇ ਸੁਰਿੰਦਰ ਸਿੰਘ ਸਪੁੱਤਰ ਸ. ਸੁਰਜੀਤ ਸਿੰਘ ਕਲਾਸ 8ਵੀਂ, ਰੋਲ ਨੰ: 22119 ਨੇ 138 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦੂਸਰੇ ਦਰਜੇ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ:ਸੈ: ਪਬਲਿਕ ਸਕੂਲ, ਪੱਟੀ (ਤਰਨ-ਤਾਰਨ) ਦੀ 10+2 ਦੀ ਜਸ਼ਨਪ੍ਰੀਤ ਕੌਰ ਸਪੁੱਤਰੀ ਸz: ਗੁਰਜਿੰਦਰ ਸਿੰਘ, ਰੋਲ ਨੰਬਰ 18187 ਨੇ 153 ਅੰਕ ਲੈ ਕੇ ਪਹਿਲਾ ਸਥਾਨ, ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਜੋਗੀ ਚੀਮਾ (ਗੁਰਦਾਸਪੁਰ) ਦੀ ਦਲਜੀਤ ਕੌਰ ਸਪੁੱਤਰੀ ਸz: ਪ੍ਰਗਟ ਸਿੰਘ 10+2, ਰੋਲ ਨੰ: 2579 ਨੇ 150 ਅੰਕ, ਅਤੇ ਖਾਲਸਾ ਕਾਲਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਦੀ ਮਨਪ੍ਰੀਤ ਕੌਰ ਸਪੁੱਤਰੀ ਸz: ਅਮਰਜੀਤ ਸਿੰਘ 10+2, ਰੋਲ ਨੰਬਰ 9491 ਨੇ 150 ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸੀ: ਸੈ: ਸਕੂਲ, ਜੋਗੀ ਚੀਮਾ, ਗੁਰਦਾਸਪੁਰ ਦੀ ਕੰਵਲਪ੍ਰੀਤ ਕੌਰ ਸਪੁੱਤਰੀ ਸz: ਕੁਲਜੀਤ ਸਿੰਘ 10+2, ਰੋਲ ਨੰ: 2559 ਨੇ 149 ਅੰਕ, ਖਾਲਸਾ ਸੀ:ਸੈ:ਸਕੂਲ, ਗੜ੍ਹਦੀਵਾਲਾ, ਤਹਿ: ਦਸੂਹਾ (ਹੁਸ਼ਿਆਰਪੁਰ) ਦੀ ਰੀਤਕਮਲ ਕੌਰ ਸਪੁੱਤਰੀ ਸz: ਸੇਵਾ ਸਿੰਘ 10+2, ਰੋਲ ਨੰ: 3846 ਨੇ 149 ਅੰਕ ਅਤੇ ਨਵਚੇਤਨ ਸਕੂਲ, ਖਾਰਾ, ਡਾ. ਕਾਦੀਆਂ (ਗੁਰਦਾਸਪੁਰ) ਦੀ ਨਵਦੀਪ ਕੌਰ ਸਪੁੱਤਰੀ ਸz: ਦਲੇਰ ਸਿੰਘ ਕਲਾਸ 10ਵੀਂ, ਰੋਲ ਨੰ: 18839 ਨੇ 149 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ।ਦਰਜਾ ਤੀਜਾ ਵਿੱਚ ਪਹਿਲਾ ਸਥਾਨ ਸੰਤ ਬਾਬਾ ਲਾਲ ਸਿੰਘ ਜੀ ਬਰੱਕਤ ਗਰਲਜ਼ ਡਿਗਰੀ ਕਾਲਜ, ਟੱਲੇਵਾਲ, ਤਹਿਸੀਲ਼ ਤਪਾ, ਬਰਨਾਲਾ ਦੀ ਜਸਪ੍ਰੀਤ ਕੌਰ ਸਪੁੱਤਰੀ ਸz: ਦਰਸ਼ਨ ਸਿੰਘ, ਗ੍ਰੈਜੂਏਸ਼ਨ, ਰੋਲ ਨੰਬਰ 1056 ਨੇ 142 ਅੰਕ ਲੈ ਕੇ ਹਾਸਲ ਕੀਤਾ। ਇਸੇ ਤਰ੍ਹਾਂ ਬਰੱਕਤ ਗਰਲਜ਼ ਕਾਲਜ ਆਫ ਐਜੂਕੇਸ਼ਨ, ਟੱਲੇਵਾਲ, ਤਪਾ, ਬਰਨਾਲਾ ਦੀ ਅਮਨਦੀਪ ਕੌਰ ਸਪੁੱਤਰੀ ਸz: ਗੁਰਮੇਲ ਸਿੰਘ, ਗ੍ਰੈਜੂਏਸ਼ਨ, ਰੋਲ ਨੰ: 4102 ਨੇ 136 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਸ਼ਾਂਤੀ ਦੇਵੀ ਆਰੀਆ, ਮੋਹਲਾ ਕਾਲਜ, ਦੀਨਾ ਨਗਰ, ਗੁਰਦਾਸਪੁਰ ਦੀ ਕੁਲਵਿੰਦਰ ਕੌਰ ਸਪੁੱਤਰੀ ਸz: ਬਲਕਾਰ ਸਿੰਘ ਗ੍ਰੈਜੂਏਸ਼ਨ, ਰੋਲ ਨੰ: 2272 ਨੇ 135 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦਰਜਾ ਚੌਥਾ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਰਣਦੀਪ ਕੌਰ ਸਪੁੱਤਰੀ ਸz: ਪ੍ਰਗਟ ਸਿੰਘ, ਕਲਾਸ ਪੋਸਟ ਗ੍ਰੈਜੂਏਸ਼ਨ, ਰੋਲ ਨੰਬਰ 269 ਨੇ 147 ਅੰਕ ਲੈ ਕੇ ਹਾਸਲ ਕੀਤਾ। ਇਸੇ ਤਰ੍ਹਾਂ ਸ਼ਾਂਤੀ ਦੇਵੀ ਆਰੀਆਂ ਮਹਿਲਾ ਕਾਲਜ, ਦੀਨਾ ਨਗਰ, ਗੁਰਦਾਸਪੁਰ ਦੀ ਕਿਰਨਦੀਪ ਕੌਰ ਸਪੁੱਤਰੀ ਸz: ਜਸਪਾਲ ਸਿੰਘ, ਪੋਸਟ ਗ੍ਰੈਜੂਏਸ਼ਨ, ਰੋਲ ਨੰ: 231 ਨੇ 142 ਅੰਕ ਲੈ ਕੇ ਦੂਸਰਾ ਸਥਾਨ ਅਤੇ ਸਿੱਖ ਨੈਸ਼ਨਲ ਕਾਲਜ, ਕਾਦੀਆਂ, ਤਹਿ: ਬਟਾਲਾ, ਗੁਰਦਾਸਪੁਰ ਦੀ ਬਲਜੀਤ ਕੌਰ ਸਪੁੱਤਰੀ ਸz: ਕੁਲਦੀਪ ਸਿੰਘ, ਪੋਸਟ ਗ੍ਰੈਜੂਏਸ਼ਨ, ਰੋਲ ਨੰ: 313 ਨੇ 139 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਪੱਤਰ ਵਿਹਾਰ ਕੋਰਸ ਵਿੱਚ ਕੁੱਲ 8230 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ, ਜਿਨ੍ਹਾਂ ਵਿਚੋਂ ਮੈਰਿਟ ਵਿੱਚ ਆਏ 9 ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ. ਮਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਡਾਕਟਰ ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਹਰਭਜਨ ਸਿੰਘ ਮਨਾਵਾਂ, ਸ.ਕੇਵਲ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸੰਤੋਖ ਸਿੰਘ ਤੇ ਸ. ਜਸਵਿੰਦਰ ਸਿੰਘ ਦੀਨਪੁਰ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਗੁਰਵਿੰਦਰ ਸਿੰਘ ਨਿਜੀ ਸਹਾਇਕ, ਸ. ਜਗਤੇਸ਼ਵਰ ਸਿੰਘ ਇੰਚਾਰਜ ਪੱਤਰ-ਵਿਹਾਰ ਕੋਰਸ, ਸ. ਗੁਰਿੰਦਰਪਾਲ ਸਿੰਘ ਠਰੂ ਤੇ ਸ. ਦਰਸ਼ਨ ਸਿੰਘ ਸੁਪਰਵਾਈਜ਼ਰ ਤੇ ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।

Check Also

ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …

Leave a Reply