
ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਪੰਜਾਬ ਐੰਡ ਸਿੰਧ ਬੈਂਕ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਗਰੀਬ ਵਰਗ ਦੇ ਲੋਕਾਂ ਲਈ ਚਲਾਈਆਂ ਸਕੀਮਾਂ ਲਾਗੂ ਕੀਤੀਆਂ ਹਨ।ਬੈਂਕ ਦੇ ਜੋਨਲ ਮੇਨੈਜਰ ਹਰਮੋਹਿੰਦਰ ਸਿੰਘ ਬੱਤਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਵਿਚੋਂ ਗਰੀਬੀ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਵਲੋਂ ਬੈਂਕ ਕਰਜ਼ੇ ਦੀਆਂ ਸਕੀਮਾਂ ਬਣਾਈਆਂ ਗਈਆ ਹਨ।ਜਿੰਨ੍ਹਾਂ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਵਾਧੇ ਵਿਚ ਲਾਭ ਮਿਲ ਸਕਦਾ ਹੈ ।ਉਨ੍ਹਾਂ ਕਿਹਾ ਕਿ ਤਿੰਨ ਸਕੀਮਾਂ ਇਸ ਮੋਕੇ ਚਾਲੂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਸ਼ਿਸ਼ੂ ਮੁਦਰਾ ਸਕੀਮ ਜਿਸ ਦੇ ਤਹਿਤ 50 ਹਜਾਰ ਤੱਕ ਦਾ ਕਰਜਾ, ਕਿਸ਼ੌਰ ਯੋਜਨਾ ਤਹਿਤ 50 ਹਜਾਰ ਤੋਂ 5 ਲੱਖ ਰੁਪਏ ਅਤੇ ਤਰੇਣ ਮੁਦਰਾ ਯੋਜਨਾ ਤਹਿਤ 5 ਲੱਖ ਤੋਂ 10 ਲੱਖ ਰੁਪਏ ਦਾ ਕੱਰਜਾ ਦਿਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਦਿੱਤੇ ਜਾ ਰਹੇ ਕਰਜ਼ੇ ਦੀ 20 ਪ੍ਰਤੀਸ਼ਤ ਰਾਸ਼ੀ ਨੂੰ ਬੇਂਕ ਵਿਚ ਹੀ ਰਖਿਆ ਜਾਵੇਗਾ, ਜੋ ਲੋੜ ਪੈਣ ਤੇ ੲ.ੇਟੀ.ਐਮ ਵਰਗਾ ਮੁਦਰਾ ਕਾਰਡ ਦੁਆਰਾ ਲੋੜ ਪੈਣ ਤੇ ਕਢਵਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਕਰਜ਼ੇ ਦੀ ਰਾਸ਼ੀ ਨੂੰ ਲੈਣ ਲਈ ਬੈਂਕ ਵਲੋਂ ਜਰੂਰੀ ਦਸਤਾਵੇਜੀ ਕਾਰਵਾਈ ਕਰਨ ਤੋਂ ਬਾਅਦ ਬਿਨਾਂ ਕਿਸੇ ਸਕਿਉਰਿਟੀ ਤੇ ਹਾਸਿਲ ਕੀਤਾ ਜਾ ਸਕਦਾ ਹੈ।ਸ੍ਰ. ਬਤਰਾ ਨੇ ਇਸ ਮੋਕੇ ਜੋਨਲ ਆਫਿਸ ਵਿਚ ਇਕੱਠੇ ਹੋਏ ਬ੍ਰਾਂਚ ਮੇਨੈਜਰਾਂ ਅਤੇ ਸੀਨੀਅਰ ਮੇਨੈਜਰਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਇਸ ਸਕੀਮ ਨੂੰ ਜੱਲਦੀ ਹੀ ਅਮਲ ਵਿਚ ਲਿਆ ਕੇ ਲਾਗੂ ਕੀਤਾ ਜਾਵੇ।ਇਸ ਮੋਕੇ ਉਨ੍ਹਾਂ ਦੇ ਨਾਲ ਸਵਿੰਦਰ ਸਿੰਘ ਚੀਫ ਮੇਨੈਜਰ,ਐਸ.ਐਸ ਦੂਆ ਸੀਨੀਅਰ ਮੇਨੈਜਰ, ਅੇਸ. ਪੀ ਸਿੰਘ ਵੀ ਹਾਜਰ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media