Monday, June 15, 2026

ਪਤੀ ਪਤਨੀ ਘਰ ਦੀ ਜਾਇਦਾਦ ਦਾ ਹਿੱਸਾ ਨਾ ਮਿਲਣ ‘ਤੇ ਪਰੇਸ਼ਾਨ

PPN2107201520
ਰਈਆ, 21 ਜੁਲਾਈ (ਬਲਵਿੰਦਰ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਬਾਬਾ ਸਾਵਣ ਸਿੰਘ ਨਗਰ, ਦੋਲੋ ਨੰਗਲ ਵਿਖੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜੀਤ ਪਾਲ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ ਚਾਰ ਮਰਲੇ ਜਗ੍ਹਾ ਰਹਿਣ ਵਾਸਤੇ ਦਿਤੀ ਹੈ॥ਜਿਸ ਵਿੱਚ ਉਹ ਤੇ ਉਸ ਦਾ ਪਰਿਵਾਰ ਰਹਿ ਰਿਹਾ ਹੈ।ਇਸ ਜਗ੍ਹਾ ਵਿੱਚ ਉਸ ਨੇ ਪਾਣੀ ਪੀਣ ਵਾਸਤੇ ਸਬਮਰਸੀਬਲ ਬੋਰ, ਅਲਗ ਗੇਟ, ਬਾਥਰੂਮ ਅਤੇ ਬਿਜਲੀ ਦਾ ਮੀਟਰ ਵੀ ਅਲੱਗ ਲੱਗਾ ਹੈ।ਇਸ ਜਗ੍ਹਾ ਦੀ ਰਜਿਸਟਰੀ ਉੇਸ ਦੇ ਪਿਤਾ ਦੇ ਨਾਮ ਹੈ, ਜਿਸ ਕਰਕੇ ਉਸ ਨੂੰ ਹਮੇਸ਼ਾਂ ਡਰ ਲੱਗਿਆ ਰਹਿੰਦਾ ਹੈ।ਬਲਜੀਤ ਪਾਲ ਨੇ ਕਿਹਾ ਕਿ ਉਸ ਨੂੰ ਭਰੋਸੇਯੋਗ ਵਿਅਕਤੀਆਂ ਕੋਲੋਂ ਪਤਾ ਲੱਗਾ ਹੈ ਕਿ ਉਸ ਦਾ ਪਿਤਾ ਇਹ ਜਗ੍ਹਾ ਕਿਸੇ ਹੋਰ ਨੂੰ ਵੇਚਣ ਲੱਗਾ ਹੈ।ਜਿਸ ਵਿੱਚ ਉਹ ਜਗ੍ਹਾ ਵੀ ਸ਼ਾਮਲ ਹੈ ਜੋ ਉਸ ਨੂੰ ਦਿੱਤੀ ਗਈ ਹੈ।ਬਲਜੀਤ ਪਾਲ ਨੇ ਕਿਹਾ ਕਿ ਉਹ ਸ਼ਾਦੀਸ਼ੂਦਾ ਹੈ ਤੇ ਜੇਕਰ ਇਹ ਵੇਚ ਦਿੱਤੀ ਤਾਂ ਮੈ ਉਹ ਆਪਣੇ ਪਰਿਵਾਰ ਨੂੰ ਲੈ ਕੇ ਕਿਥੇ ਜਾਵੇਗਾ।ਇਸੇ ਕਰਕੇ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ।
ਉਧਰ ਦੂਜੀ ਧਿਰ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਕੋਈ ਵੀ ਜਗ੍ਹਾ ਨਹੀ ਵੇਚ ਰਿਹਾ।ਜਿੰਨੀ ਬਣਦੀ ਜਗ੍ਹਾ ਉਸ ਨੇ ਆਪਣੇ ਪੁੱਤਰ ਬਲਜੀਤ ਪਾਲ ਨੂੰ ਦਿੱਤੀ ਹੈ, ਉਸ ਵਿੱਚ ਉਹ ਅਲੱਗ ਰਹਿ ਰਿਹਾ ਹੈ। ਅਮਰੀਕ ਸਿੰਘ ਨੇ ਕਿਹਾ ਕਿ ਉਹ ਮੈ ਬਿਮਾਰ ਰਹਿੰਦਾ ਹਾਂ ਅਤੇ ਦੋ ਤਿੰਨ ਵਾਰੀ ਅਟੈਕ ਹੋ ਗਿਆ ਹੈ ਅਤੇ ਇਸ ਨੂੰ ਕੁੱਝ ਨਹੀ ਕਹਿੰਦਾ।ਉਸ ਨੇ ਹੋਰ ਕਿਹਾ ਕਿ ਜਦ ਉਹ ਠੀਕ ਹੋ ਜਾਵੇਗਾ, ਉਦੋ ਇਸ ਜਗ੍ਹਾ ਦੀ ਵੰਡ ਕਰੇਗੇ ਤੇ ਕਿਸੇ ਦਾ ਹੱਕ ਨਹੀ ਦਬਾਇਆ ਜਾਵੇਗਾ।
ਅਮਰੀਕ ਸਿੰਘ ਨੇ ਕਿਹਾ ਕਿ ਜਿਹੜਾ ਉਸ ਦੀ ਸੇਵਾ ਕਰੇਗਾ ਉਸ ਨੂੰ ਹੀ ਇਹ ਸਭ ਕੁੱਝ ਦਿੱਤਾ ਜਾਵੇਗਾ।ਇਸ ਜਗ੍ਹਾ ਨੂੰ ਲੈਣ ਦੇਣ ਵਿੱਚ ਉਹ ਤੇ ਉਸ ਦੀ ਘਰਵਾਲੀ ਤੋਂ ਬਗੈਰ ਕੋਈ ਦਖਲਅੰਦਾਜੀ ਨਹੀ ਕਰੇਗਾ।ਉਸ ਨੇ ਕਿਹਾ ਕਿ ਉਹ ਦੁੱਖੀ-ਸੁੱਖੀ ਰਹਿੰਦਾ ਹੈ ਅਤੇ ਬਲਜੀਤ ਪਾਲ ਉਸ ਦੀ ਸੇਵਾ ਕਰਨ ਤੋਂ ਭੱਜ ਰਿਹਾ ਹੈ।ਜੇਕਰ ਉਸ ਦੀ ਸੇਵਾ ਇਹ ਕਰੇਗਾ ਤਾਂ ਸਭ ਕੁੱਝ ਇਸ ਦਾ ਹੀ ਹੈ, ਉਸ ਨੇ ਕੁੱਝ ਵੀ ਕੋਈ ਹਿੱਕ ਤੇ ਰੱਖ ਕੇ ਨਹੀ ਲੈ ਜਾਣਾ।ਇਸ ਮੌਕੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ ।

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …

Leave a Reply