Saturday, May 30, 2026

ਵਿਧਾਇਕ ਮਨਜੀਤ ਸਿੰਘ ਮੰਨਾ ਦੇ ਹਲਕੇ ਦੀਆਂ ਸੜਕਾਂ ਦਾ ਅੱਖੀਂ ਡਿੱਠਾ ਹਾਲ

PPN2107201519
ਰਈਆ, 21 ਜੁਲਾਈ (ਬਲਵਿੰਦਰ ਸੰਧੂ) – ਰਈਆ ਦੇ ਕਸਬਾ ਚੀਮਾ ਬਾਠ ਮੋੜ ਤੋਂ ਪਿੰਡ ਚੀਮਾ ਬਾਠ ਨੂੰ ਜਾਂਦੀ ਸੜਕ ਦਾ ਕਈ ਸਾਲਾਂ ਤੋਂ ਕਿਸੇ ਨੇ ਹਾਲ ਤੱਕ ਨਹੀ ਪੁੱਛਿਆ।ਸਾਡੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਮਸੀਹ ਅਤੇ ਮਨਜੀਤ ਮਸੀਹ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਚੀਮਾਬਾਠ ਭਵਨ ਨੂੰ ਜਾਂਦੀ ਸੜਕ ਦਾ ਇੰਨਾ ਬੁਰਾ ਹਾਲ ਹੋਇਆ ਕਿ ਲੋਕਾਂ ਨੂੰ ਇਧਰੋਂ ਲੰਘਣਾ ਮੁਸ਼ਿਕਲ ਹੋ ਗਿਆ ਹੈ।ਉਨਾਂ ਕਿਹਾ ਕਿ ਸਬੰਧਤ ਮਹਿਕਮੇ ਨੂੰ ਵੀ ਉਹ ਕਈ ਵਾਰ ਦੱਸ ਚੁੱਕੇ ਹਨ, ਪਰ ਕਿਸੇ ਦੇ ਕੰਨ ਤੇ ਜੂੰ ਨਹੀ ਸਰਕਦੀ।ਉਨਾਂ ਨੇ ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾ ਤੇ ਬਾਦਲ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਸੜਕ ਨੂੰ ਲੋਕਾਂ ਦੇ ਲੰਘਣਯੋਗ ਬਣਾਇਆ ਜਾਵੇ।ਇਸ ਮੌਕੇ ਪਿੰਡ ਵਾਸੀ ਤੇ ਮੈਂਬਰ ਹਾਜ਼ਰ ਸਨ ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply