
ਛੇਹਰਟਾ, 22 ਜੁਲਾਈ (ਪ.ਪ) – ਬੀਤੀ ਕੁੱਝ ਦਿਨ ਪਹਿਲਾਂ ਸ਼ਿਵਾਲਾ ਭਾਈਆਂ ਵਿਖੇ ਸਥਿਤ ਇਕ ਸਟੁਡੀਓ ਤੋਂ ਦੁਕਾਨ ਦੇ ਹੀ ਕਾਰੀਗਰ ਵਲੋਂ ਦੁਕਾਨ ਤੋਂ ਚੌਰੀ ਕੀਤਾ ਡੀ-800 ਕੈਮਰਾ ਫੋਟੋਗ੍ਰਾਫਰ ਐਕਸਪੌਜਰ ਸੁਸਾਇਟੀ ਦੇ ਕਾਰਜਕਾਰਣੀ ਮੈਂਬਰ ਹੈਪੀ ਸਟੁਡੀਓ ਨੇ ਦਿੱਲੀ ਤੋਂ ਬਰਾਮਦ ਕਰਕੇ ਜੇ.ਕੇ ਸਟੁਡੀਓ ਦੇ ਮਾਲਕ ਜੁਗਲ ਕਿਸ਼ੋਰ ਹਵਾਲੇ ਕਰ ਦਿੱਤਾ ਹੈ।ਇਸ ਸਬੰਧੀ ਸੁਸਾਈਟੀ ਦੇ ਮੈਂਬਰ ਹੈਪੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਜੇ.ਕੇ ਸਟੁਡੀਓ ਦਾ ਕੈਮਰਾ ਉਸ ਦੇ ਕਾਰੀਗਰ ਹਨੀ ਵਲੋਂ ਚੋਰੀ ਕਰ ਲਿਆ ਗਿਆ ਸੀ, ਜਿਸ ਦੀ ਕੀਮਤ 2 ਲੱਖ ਦੇ ਕਰੀਬ ਹੋਣ ਕਰਕੇ ਇਸ ਦੀ ਵੱਟਸਐਪ ਤੇ ਬਹੁਤ ਚਰਚਾ ਸੀ।ਉਸ ਨੇ ਦੱਸਿਆ ਕਿ ਉਹ ਬੀਤੇ ਦਿਨੀ ਦਿੱਲੀ ਵਿਖੇ ਆਪਣੇ ਕੈਮਰੇ ਦਾ ਸਮਾਨ ਲੈਣ ਗਿਆ ਸੀ ਤਾਂ, ਉਸ ਨੇ ਵੇਖਿਆ ਕਿ ਜੇ.ਕੇ ਸਟੁਡੀਓ ਦਾ ਕਾਰੀਗਰ ਉੱਥੇ ਡੀ-800 ਕੈਮਰਾ ਵੇਚ ਰਿਹਾ ਸੀ, ਉਸ ਨੇ ਤੁਰੰਤ ਦੁਕਾਨਦਾਰ ਦੀ ਮਦਦ ਨਾਲ ਉਸ ਕੋਲੋਂ ਕੈਮਰਾ ਬਰਾਮਦ ਕਰ ਲਿਆ।ਹੈਪੀ ਨੇ ਦੱਸਿਆ ਕਿ ਉਹ ਇਸ ਸਬੰਧੀ ਜਦ ਗੱਲ ਕਰ ਰਹੇ ਸੀ ਤਾਂ ਉਹ ਕਾਰੀਗਰ ਉਨਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਹੈਪੀ ਨੇ ਅੰਮ੍ਰਿਤਸਰ ਆ ਕੇ ਆਪਣੀ ਐਸੋਸਈਏਸ਼ਨ ਸਾਹਮਣੇ ਜੇ.ਕੇ ਸਟੂਡਿਓ ਦੇ ਮਾਲਕ ਜੁਗਲ ਕਿਸ਼ੋਰ ਨੂੰ ਉਸ ਦਾ ਕੈਮਰਾ ਵਾਪਿਸ ਕਰ ਦਿੱਤਾ। ਜੇ.ਕੇ ਸਟੁਡੀਓ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ।ਇਸ ਮੋਕੇ ਚੇਅਰਮੈਨ ਅਜੇ ਕੁਮਾਰ, ਪ੍ਰਧਾਨ ਪਰਮਜੀਤ ਸਿੰਘ, ਜਨਰਲ ਸਕੱਤਰ ਸਿਮਰਨਜੀਤ ਸਿੰਘ, ਵਾਈਸ ਪ੍ਰਧਾਨ ਬਲਵਿੰਦਰ ਸਿੰਘ, ਜਸਵਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਵਰਿੰਦਰ ਸ਼ਰਮਾ, ਚਰਨਜੀਤ ਸਿੰਘ, ਸੁਦੇਸ਼ ਕੁਮਾਰ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media