ਲੋਕਾਂ ਵਿਚ ਦਹਿਸ਼ਤ, ਇਕ ਹਫਤੇ ਵਿੱਚ ਹੋਈਆਂ ਚਾਰ ਚੋਰੀਆਂ

ਛੇਹਰਟਾ, 22 ਜੁਲਾਈ (ਪ.ਪ) – ਅਕਾਸ਼ ਐਵਿਨਿਊ ਵਿਚ ਲੁੱਟਾਂ-ਖੌਹਾਂ ਤੇ ਚੋਰੀ ਦੀਆਂ ਵਾਰਦਾਤਾਂ ਥੱਮਣ ਦਾ ਨਾਂ ਨਹੀ ਲੈ ਰਹੀਆਂ ਹਨ।ਇਕ ਹਫਤੇ ਅੰਦਰ ਚੋਰੀ ਦੀਆਂ 4 ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਇੰਨਾਂ ਚੋਰਾਂ ਫੱੜਣ ਵਿਚ ਨਾ-ਕਾਮਯਾਬ ਸਾਬਤ ਹੋ ਰਹੀ ਹੈ। ਚੌਰਾਂ ਨੇ ਬੀਤੀ ਦੇਰ ਰਾਤ ਅਕਾਸ਼ ਐਵਿਨਿਊ ਵਿਖੇ ਖਾਲਸਾ ਸਟਾਈਲ ਹੰਟ ਦੀ ਦੁਕਾਨ ਦੇ ਤਾਲੇ ਤੌੜ ਕੇ ਲੱਖਾਂ ਦਾ ਸਮਾਨ ਤੇ ਨਕਦੀ ਚੋਰੀ ਕਰ ਲਈ। ਪੀੜ੍ਹਤ ਦੁਕਾਨ ਮਾਲਕ ਹਰਕੰਵਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਕਾਸ਼ ਐਵਿਨਿਊ ਵਿਖੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਕਰਦਾ ਹੈ, ਰੋਜਾਨਾ ਦੀ ਤਰਾਂ ਉਹ ਬੀਤੀ ਰਾਤ 9:30 ਵਜੇ ਦੁਕਾਨ ਨੂੰ ਤਾਲੇ ਲਗਾ ਕੇ ਘਰ ਚਲੇ ਗਏ ਸਨ, ਜਦ ਸਵੇਰੇ 10 ਵਜੇ ਦੁਕਾਨ ਤੇ ਆਏ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੁ ਹੋਏ ਸਨ, ਜਦ ਉਨਾਂ ਅੰਦਰ ਜਾ ਕੇ ਵੇਖਿਆਂ ਤਾਂ ਉਨਾਂ ਦਾ ਸਮਾਨ ਖਿਲਰਿਆ ਪਿਆ ਸੀ ਤੇ ਦੁਕਾਨ ਤੋਂ 170 ਦੇ ਕਰੀਬ ਜੀਨ ਪੈਂਟ, 180 ਦੇ ਕਰੀਬ ਸ਼ਰਟਾਂ, 50 ਬ੍ਰਾਂਡਿਡ ਐਨਕਾਂ, ਘੜੀਆਂ ਤੇ ਪਰਫਿਊਮ, 50 ਪਜਾਮੇ, ਕੈਪਰੀਆਂ ਤੇ ਨਿੱਕਰਾਂ, ਇਕ ਬੂਟਾਂ ਦਾ ਭਰਿਆ ਲਿਫਾਫਾ, ਗੱਲੇ ਵਿਚੋਂ 10 ਹਜਾਰ ਦੀ ਨਕਦੀ ਤੇ ਦੋ ਮੌਬਾਇਲ ਫੋਨ ਚੋਰੀ ਹੋ ਗਏ ਸਨ, ਜਿੰਨਾਂ ਦੀ ਕੁੱਲ ਰਕਮ 2:50 ਲੱਖ ਦੇ ਕਰੀਬ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਉਨਾਂ ਫਤਿਹਗੜ ਚੂੜੀਆਂ ਪੁਿਲਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਕ ਹਫਤੇ ਵਿਚ ਇੱਸ ਜਗ੍ਹਾਂ ਤੇ 4 ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਪਰ ਪੁਿਲਸ ਵਲੋਂ ਇੰਨਾਂ ਚੋਰਾਂ ਨੂੰ ਫੱੜਣ ਲਈ ਕੋਈ ਦਿਲਚਸਪੀ ਨਹੀ ਵਿਖਾਈ ਜਾ ਰਹੀ। ਉਨਾਂ ਦੱਸਿਆ ਕਿ ਕਰੀਬ 100 ਮੀਟਰ ਦੀ ਦੂਰੀ ਤੇ ਫਤਿਹਗੜ ਪੁਲਿਸ ਚੌਂਕੀ ਤੈਨਾਤ ਹੋਣ ਦੇ ਬਾਵਜੂਦ ਵੀ ਚੋਰ ਚੌਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਿਸ ਦੀ ਅੱਖਾਂ ਸਾਹਮਣੇ ਚੋਰੀ ਕਰਕੇ ਨਿਕਲ ਜਾਂਦੇ ਹਨ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਇੱਥੋਂ ਤਿੰਨ ਗੱਡੀਆਂ ਦੇ ਟਾਇਰ ਲਾਹ ਲਏ ਗਏ ਸਨ, ਜਿਸ ਦਾ ਪੁਲਿਸ ਅਜੇ ਤੱਕ ਕੋਈ ਸੁਰਾਗ ਨਹੀ ਲਗਾ ਸਕੀ। ਇਲਾਕਾ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਇੰਨਾਂ ਚੋਰਾਂ ‘ਤੇ ਜਲਦ ਨਕੇਲ ਪਾਉਣ ਨਹੀ ਤਾਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਸੰਘਰਸ਼ ਤਿੱਖਾ ਕਰ ਦਿੱਤਾ ਜਾਵੇਗਾ।
Punjab Post Daily Online Newspaper & Print Media