
ਹੁਸ਼ਿਆਰਪੁਰ, 23 ਜੁਲਾਈ (ਸਤਵਿੰਦਰ ਸਿੰਘ) – ਜਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ ਹੁਸ਼ਿਆਰਪੁਰ ਪਾਸੋਂ ਟੈਲੀ, ਡਰੈਸ ਡਿਜਾਇੰਨਿੰਗ ਤੇ ਡੇਅਰੀ ਫਾਰਮਿੰਗ ਦਾ ਕੋਰਸ ਕਰ ਚੁੱਕੇ ਸਿਖਿਆਰਥੀਆ ਨੂੰ ਏ.ਜੀ.ਐਮ ਪੰਜਾਬ ਨੈਸ਼ਨਲ ਬੈਂਕ ਸ੍ਰੀ ਦਲਜੀਤ ਸਿੰਘ ਵੱਲੋਂ ਅੱਜ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ੍ਰੀ ਬਲਵਿੰਦਰ ਪਾਲ ਨੇ ਆਰ ਸ਼ੈਟੀ ਸੰਸਥਾ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਮੁਫ਼ਤ ਟਰੇਨਿੰਗ ਦੇ ਕੇ ਸਵੈਰੋਜ਼ਗਾਰ ਦੇ ਮੌਕੇ ਉਪਲਬੱਧ ਕਰਾਉਣਾ ਹੈ ਤਾਂ ਜੋ ਦੇਸ਼ ਵਿੱਚੋਂ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਸੰਸਥਾ ਦੇ ਫੈਕਲਟੀ ਗੁਰਜੀਤ ਕੌਰ ਤੇ ਸਾਕਸ਼ੀ ਜੋਸ਼ੀ ਨੇ ਦੱਸਿਆ ਕਿ ਸੰਸਥਾ ਵਿੱਚ ਹੀ ਮੋਬਾਇਲ ਰਿਪੇਅਰ ਦਾ ਕੋਰਸ 13 ਅਗਸਤ ਨੂੰ ਸ਼ੁਰੂ ਹੋ ਰਿਹਾ ਹੈ ਅਤੇ ਇਸ ਤੋਂ ਬਾਅਦ ਜਲਦ ਹੀ ਏ.ਸੀ., ਫਰਿਜ਼ਾਂ ਦੀ ਰਿਪੇਅਰ ਦਾ ਕੋਰਸ ਵੀ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਕੋਰਸਾਂ ਦੇ ਚਾਹਵਾਨ ਉਮੀਦਵਾਰ ਛੇਤੀ ਤੋਂ ਛੇਤੀ ਆਪਣੇ ਫਾਰਮ ਸੰਸਥਾ ਵਿੱਚ ਭਰ ਕੇ ਦੇਣ ਤਾਂ ਜੋ ਉਹ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਭ ਉਠਾ ਸਕਣ।ਇਸ ਮੌਕੇ ਸੰਸਥਾ ਵਿੱਚੋਂ ਟਰੇਨਿੰਗ ਲੈ ਚੁੱਕੇ ਸਿਖਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਵੇਕ, ਨਵਨੀਤ ਤੇ ਨਿਰਮਲਾ ਕੁਮਾਰੀ ਵੀ ਹਾਜਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media