Sunday, September 27, 2026

ਗੀਤਾ ਮੰਦਿਰ ਪੱਟੀ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ

PPN2307201519

ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਵਿਆਸ ਪੂਰਨਿਮਾ ਮਹਾਂਉਤਸਵ ਅਤੇ ਬ੍ਰਹਮਲੀਨ ਸਵਾਮੀ ਗੀਤਾਨੰਦ ਜੀ ਮਹਾਰਾਜ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਸ੍ਰੀ ਆਖੰਡ ਵਿਸ਼ੰਭਰ ਗੀਤਾ ਮੰਦਰ ਪੱਟੀ ਵਿਖੇ 24 ਜੁਲਾਈ ਤੋਂ 26 ਜੁਲਾਈ ਤੱਕ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀਨਸ਼ੀਨ ਸਵਾਮੀ ਕੌਸ਼ਲਿੰਦਰ ਜੀ ਮਹਾਰਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ 24 ਜੁਲਾਈ ਨੂੰ ਤਿੰਨ ਰੋਜ਼ਾ ਸ੍ਰੀ ਮਦ ਭਾਗਵਤ ਗੀਤਾ ਪ੍ਰਵਚਨ 3 ਵਜੇ ਤੋਂ ਸ਼ਾਮ 6 ਵਜੇ ਤੱਕ ਕਥਾਕਾਰ ਕ੍ਰਿਸ਼ਨ ਕੁਮਾਰ ਸ਼ਾਸ਼ਤਰੀ ਜੀ ਕਰਨਗੇ। 25 ਜੁਲਾਈ ਨੂੰ ਸਵੇਰੇ 9 ਵਜੇ ਸ੍ਰੀ ਰਾਮ ਚਰਿਤ ਮਾਨਸ ਦੇ ਪਾਠ ਸ਼ਿਵ ਕੁਮਾਰ ਜੀ ਸ਼ੱਬੂ ਵ੍ਰਿੰਦਾਵਨ ਵਾਲੇ ਕਰਨਗੇ। 26 ਜੁਲਾਈ ਨੂੰ ਸ੍ਰੀ ਗੀਤਾ ਜੀ ਅਤੇ ਸ੍ਰੀ ਰਮਾਇਣ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਸ਼ਰਧਾਂਜਲੀ ਸਮਾਰੋਹ, ਸੰਤ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ। ਇਸਤੋਂ ਇਲਾਵਾ ਗੁਰੂਪਾਦੁਕਾ ਪੂਜਨ, ਭੰਡਾਰਾ ਅਤੇ ਵਿਦਾਈ ਹੋਵੇਗੀ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply