ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਸਿੱਖਿਆ ਵਿਭਾਗ (ਖੇਡਾਂ) ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਡਾ. ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਵਿੱਚ ਸਰਕਲ ਸਟਾਇਲ ਕਬੱਡੀ ਅੰਡਰ ੧੯ ਦੇ ਟਰਾਇਲ ਲਏ ਗਏ। ਇਹ ਟਰਾਇਲ ਰਿਹਾਇਸੀ ਖੇਡ ਵਿੰਗ ਸ. ਗ. ਸ. ਸਕੂਲ ਮਲੂਕਾ ਲਈ ਮਲੂਕਾ ਵਿਖੇ ਪਵਿੱਤਰਪਾਲ ਕੌਰ ਏ.ਈ.ਓ. ਬਠਿੰਡਾ ਦੀ ਦੇਖਰੇਖ ਹੇਠ ਕਰਵਾਏ ਗਏ।ਇਨ੍ਹਾਂ ਟਰਾਇਲਾਂ ਵਿੱਚ ਵੱਖ-ਵੱੱਖ ਜਿਲ੍ਹਿਆਂ ਤੋ ਕਰੀਬ ੨੫ ਖਿਡਾਰਣਾਂ ਨੇ ਭਾਗ ਲੈ ਕੇ ਆਪਣੀ ਖੇਡ ਦੇ ਜੌਹਰ ਦਿਖਾਏ। ਇਸ ਸਮੇਂ ਬੀਬੀ ਸੁਰਜੀਤ ਕੌਰ ਮਲੂਕਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੋਣ ਟਰਾਇਲ ਕਰਨ ਲਈ ਵਿਭਾਗ ਵੱਲੋ ਅੱਠ ਯੋਗ ਆਫੀਸ਼ੀਅਲ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਦੇ ਹੋਏ ਖਿਡਾਰਣਾਂ ਦੀ ਚੋਣ ਕੀਤੀ।ਦੋਨਾਂ ਸਕੂਲਾਂ ਦੇ ਪ੍ਰਿੰਸੀਪਲ ਸ੍ਰੀਮਤੀ ਨਵਤੇਜ ਕੌਰ ਵਿਰਕ ਅਤੇ ਪ੍ਰਿੰਸੀਪਲ ਜੰਟ ਸਿੰਘ, ਪੀ.ਟੀ.ਏ.ਪ੍ਰਧਾਨ ਬੂਟਾ ਸਿੰਘ,ਲੈਕ. ਮਨਦੀਪ ਕੌਰ, ਮੱਖਣ ਲਾਲ ਕੋਚ, ਹਰਮੰਦਰ ਸਿੰਘ, ਜਗਦੀਸ਼ ਕੁਮਾਰ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਕੁਮਾਰੀ ਪ੍ਰਵੀਨ, ਬਲਜਿੰਦਰ ਸੋਹੀ, ਬਸੰਤ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ ਕਲਰਕ, ਗੁਰਤੇਜ ਸਿੰਘ ਕੰਪਿ.ਅਧਿਆਪਕ, ਸਵਰਨਜੀਤ ਕੌਰ, ਗਰਸ਼ਰਨ ਸਿੰਘ ਆਦਿ ਹਾਜ਼ਰ ਸਨ।
ਸਰਕਲ ਸਟਾਇਲ ਟਰਾਇਲ ਕਬੱਡੀ ਲੜਕੀਆਂ ਦੇ ਟਰਾਇਲ ਸਮੇਂ ਖਿਡਾਰਣਾਂ ਨਾਲ ਸਟਾਫ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media