Wednesday, September 30, 2026

ਡਾ. ਜੋਗਾ ਸਿੰਘ ਵੱਲੋਂ ਤਿਆਰ ਭਾਸ਼ਾ ਨੀਤੀ ਦੀ ਪੰਜਾਬੀ ਅਧਿਆਪਕਾਂ ਵੱਲੋਂ ਪ੍ਰੋੜਤਾ

ਭਾਰਤੀ ਸਿੱਖਿਆ ਨੂੰ ਤੁਰੰਤ ਮਾਤ ਭਾਸ਼ਵਾਂ ਵਿੱਚ ਤਬਦੀਲ ਕੀਤਾ ਜਾਵੇ

Punjabiਬਟਾਲਾ, 24  ਜੁਲਾਈ (ਨਰਿੰਦਰ ਸਿੰਘ ਬਰਨਾਲ) -ਡਾ. ਜੋਗਾ ਸਿੰਘ ਪੰਜਾਬੀ ਭਾਸ਼ਾ ਪ੍ਰਤੀ ਕੀਤੇ ਕਾਰਜਾਂ ਵਿੱਚ ਇੱਕ ਨਾਮਵਰ ਸ਼ਖਸ਼ੀਅਤ ਵੱਜੋਂ ਜਾਣੇ ਜਾਂਦੇ ਹਰੇ ਹਨ। ਬੀਤੇ ਭਾਸ਼ਾ ਪ੍ਰਤੀ ਕੀਤੇ ਕਾਰਜਾਂ ਵਿੱਚ ਕਿਤਾਬਚਾ (ਅੰਤਰਰਾਸ਼ਟੀ ਖੋਜ)  ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਨੂੰ ਸੌਪਿਆ ਹੈ।ਜਿਸ ਵਿੱਚ ਉਹਨਾ ਨੇ ਆਪਣੇ ਵਿਚਾਰਾਂ ਦਾ ਖੁਲਾਸਾ ਕੀਤਾ ਤੇ ਭਾਸ਼ਾ ਨੀਤੀ ਬਾਰੇ ਲਿਖਿਆ ਹੈ ਕਿ ਸਿਖਿਆ ਦਾ ਮਾਧੀਅਮ ਤੁਰੰਤ ਮਾਤ ਭਾਸ਼ਾ ਕਰ ਦਿਤਾ ਜਾਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਲਾਘਾਯੋਗ ਕਾਰਜ ਪੰਜਾਬੀ ਭਾਸ਼ਾ ਦੇ ਸਬੰਧ ਵਿੱਚ ਕੀਤੇ ਜਾ ਰਹੇ ਹਨ।ਸਿਖਿਆ ਨੂੰ ਮਾਤ ਭਾਸ਼ਾ ਵਿੱਚ ਬੱਚਿਆਂ ਨੂੰ ਮਹੁੱਈਆ ਕਰਵਾਉਣ ਦੀ ਗੱਲ ਕਰਨਾ ਇੱਕ ਵਧੀਆ ਕਦਮ ਹੈ।ਇਸ ਸਬੰਧ ਵੱਖ-ਵੱਖ ਸਕੂਲਾਂ ਵਿੱਚ ਪੰਜਾਬੀ ਭਾਸ਼ਾਂ ਦੀ ਪੜਾਈ ਕਰਵਾਉਣ ਵਾਲਿਆਂ ਵਿੱਚ ਸਮਸੇਰ ਸਿੰਘ , ਦਲਵਿੰਦਰਜੀਤ ਸਿੰਘ ਗਿੱਲ, ਨਰਿੰਦਰ ਸਿੰਘ, ਡਾ. ਸਰਵਨ ਸਿੰਘ, ਡਾ. ਸਤਿੰਦਰ ਕੌਰ, ਗੁਰਮੀਤ ਸਿੰਘ, ਜਗਜੀਤ ਸਿੰਘ, ਰਜਵਿੰਦਰ ਕੌਰ, ਪਵਿੱਤਰ ਸਿੰਘ, ਆਦਿ ਪੰਜਾਬੀ ਅਧਿਆਪਕਾ ਨੇ ਡਾ ਜੋਗਾ ਸਿੰਘ ਵੱਲੋਂ ਕੀਤੇ ਇਸ ਕਾਰਜ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਭਾਰਤੀ ਸਿੱਖਿਆ ਨੂੰ ਮਾਤ ਭਾਂਸ਼ਾਵਾਂ ਵਿੱਚ ਤਬਦੀਲ ਕੀਤੇ ਜਾਣ ਦੀ ਤੁਰੰਤ ਜਰੂਰਤ ਹੈ। ਇੱਕ ਬੱਚਾ ਜਿੰਨੀ ਵਧੀਆਂ ਤੇ ਸੁਖਾਲੀ ਗੱਲ ਆਪਣੀ ਮਾਤਾ ਭਾਸ਼ਾ ਵਿੱਚ ਸਿੱਖ ਸਕਦਾ ਹੈ ਉਨੀ ਕਿਸ਼ੇ ਹੋਰ ਭਾਸ਼ਾ ਵਿੱਚ ਨਹੀ। ਸਰਕਾਰਾਂ ਇਹ ਭਾਸ਼ਾ ਨੀਤੀਆਂ ਤਿਆਰ ਤਾਂ ਕਰਵਾ ਲੈਦੀਆਂ ਹਨ, ਪਰ ਇਹਨਾ ਤੇ ਅਮਲ ਕਰਨ ਵੇਲੇ ਚੁੱਪੀ ਵੱਟ ਜ਼ਾਂਦੀਆਂ ਹਨ। ਦੂਜੇ ਪਾਸੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੇ ਮਾਸਟਰਾਂ ਤੇ ਲੈਚਰਾਰਾਂ ਦੀ ਹਜ਼ਾਰਾਂ ਅਸਾਮੀਆਂ ਸਕੂਲਾਂ ਵਿੱਚ ਖਾਲੀ ਪਈਆਂ ਹਨ।ਜਿਸ ਦੇ ਸਿੱਟੇ ਵਜੋਂ ਵਿਦਿਆਰਥੀ ਪੰਜਾਬੀ ਭਾਸ਼ਾ ਦੇ ਸਹੀ ਗਿਆਨ ਤੋ ਵਿਹੁਣੇ ਰਹਿੰਦੇ ਹਨ ਤੇ ਭਾਸ਼ਾ ਦਾ ਵਿਕਾਸ ਸਹੀ ਤਰੀਕੇ ਨਾਲ ਨਹੀ ਹੁੰਦਾ ਤੇ ਵਿਦਿਆਰਥੀ ਸਕੂਲੀ ਪੱਧਰ ਤੇ ਪੰਜਾਬੀ ਭਾਸ਼ਾ ਦੀ ਪੜਾਈ ਛੱਡ ਦਿੰਦੇ ਹਨ ਤੇ ਬਾਅਦ ਵਿਚ ਕਾਲਜ਼ ਤੇ ਯੂਨੀਵਰਸਿਟੀ ਪੱੱਧਰ ਤੇ ਵੀ ਵਿਦਿਆਰਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ।ਡਾ. ਜੋਗਾ ਸਿੰਘ ਦੇ ਪੰਜਾਬੀ ਭਾਸ਼ਾ ਪ੍ਰਤੀ ਕੀਤੇ ਕਾਰਜਾਂ ਦੀ ਸਮਾਜ ਨੂੰ ਸਲਾਘਾ ਕਰਨੀ ਚਾਹੀਦੀ ਹੈ ਕਿ ਹਰ ਹੀਲਾ ਕਰਨਾ ਚਾਹੀਦਾ ਹੈ ਸਿੱਖਿਆ ਦਾ ਮਾਧੀਅਮ ਭਾਸ਼ਾ ਹੀ ਹੋਵੇ।ਪੰਜਾਬ ਵਿੱਚ ਸਿਖਿਆ ਦਾ ਮਾਧਿਅਮ ਪੰਜਾਬੀ ਕਰਨ ਵਾਸਤੇ ਸਰਕਾਰਾਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਤੇ ਡਾ. ਜੋਗਾ ਸਿੰਘ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਦੇ ਕਾਰਜਾਂ ਤੇ ਅਮਲ ਦੀ ਲੋੜ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply