Wednesday, September 30, 2026

ਖਿਡਾਰਣ ਅਮਨਪ੍ਰੀਤ ਕੌਰ ਦਾ ਆਕਲੀਆ ਕਾਲਜ ਵਲੋਂ ਨਿੱਘਾ ਸਵਾਗਤ

ਮੁੱਖ ਮੰਤਰੀ ਵਲੋਂ ਦਿੱਤਾ ਗਿਆ ਸੀ ਇੱਕ ਲੱਖ ਰੁਪੈ ਦਾ ਚੈਕ

ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਮਾਲਵੇ ਦੇ ਮਸ਼ਹੂਰ ਆਕਲੀਆ ਗਰੁੱਪ ਆਫ਼ ਇੰਸਟੀਚਿਊਨਜ਼ ਦੇ ਫ਼ਿਜੀਕਲ ਕਾਲਜ ਦੀ ਲੈਕਚਰਾਰ ਅਤੇ ਇੰਡੀਆ ਲੈਵਲ ਦੀ ਬੌਕਸਿੰਗ ਖਿਡਾਰਨ ਅਮਨਪ੍ਰੀਤ ਕੌਰ ਦਾ ਅੱਜ ਕਾਲਜ ਕੈਂਪਸ ਵਿੱਖੇ ਪਹੁੰਚਣ ਤੇ ਕਾਲਜ ਦੀ ਮੈਨੇਜਮੈਂਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਅਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ ਲਵਲੀ ਯੂਨੀਵਰਸਿਟੀ ਜਲੰਧਰ ਵਿੱਖੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ 16 ਜੁਲਾਈ ਨੂੰ ਇੱਕ ਲੱਖ ਰੁਪਏ ਦਾ ਚੈਕ ਦੇਕੇ ਸਨਮਾਨਤ ਕੀਤਾ ਸੀ । ਖਿਡਾਰx ਅਮਨਪ੍ਰੀਤ ਕੌਰ ਅੱਜ ਕੱਲ੍ਹ ਆਕਲੀਆ ਗਰੁੱਪ ਵਿਖੇ ਫਿਜ਼ੀਕਲ ਕਾਲਜ ਵਿੱਚ ਲੈਕਚਰਾਰ ਦੀ ਸੇਵਾ ਨਿਭਾ ਰਹੇ ਹਨ। ਅਮਨਪ੍ਰੀਤ ਹੁਣ ਤੱਕ ਰਾਜਸਥਾਨ ਦੇ ਉਦੇ ਪੁਰ ਸ਼ਹਿਰ ਵਿਖੇ ਹੋਏ ਆਲ ਇੰਡੀਆ ਮੁਕਾਬਲਿਆਂ ਵਿੱਚ ਗੋਲਡ ਮੈਡਲ, ਜਲੰਧਰ ਅਤੇ ਮੱਧ ਪ੍ਰਦੇਸ਼ ਵਿੱਚ, ਦੋ ਸਿਲਵਰ ਦੇ ਅਤੇ ਝਾਰਖੰਡ ਤੇ ਆਂਧਰਾ ਪ੍ਰਦੇਸ਼ ਵਿਖੇ ਹੋਏ ਮੁਕਾਬਲਿਆਂ ਵਿੱਚ ਦੋ, ਬਰਾਂਊਚ ਮੈਡਲ ਜਿੱਤ ਚੁੱਕੀ ਹੈ। ਇਸ ਤੋਂ ਪਹਿਲਾਂ ਇਸ ਨੂੰ ਸਟੇਟ ਦੀ ਬੈਸਟ ਬੌਕਸਰ ਅਵਾਰਡ ਨਾਲ ਨਵਾਜਿਆ ਗਿਆ ਹੈ ਅਤੇ ਉਹ ਪੰਜ ਵਾਰ ਲਗਾਤਾਰ ਸਟੇਟ ਚੈਂਪੀਅਨ ਰਹਿ ਚੁੱਕੀ ਹੈ। 15 ਅਗੱਸਤ 2010 ਤੇ ਉਸ ਨੂੰ ਲੋਹੜੀ ਧੀਆਂ ਦੀ, ਨਹਿਰੂ ਮੈਮੋਰੀਅਲ ਕਾਲਜ ਮਾਨਸਾ ਅਤੇ ਬਠਿੰਡਾ ਵਿਖੇ ਦੋ ਵਾਰ ਸਨਮਾਨਤ ਵੀ ਕੀਤਾ ਗਿਆ ਹੈ । ਆਕਲੀਆ ਗਰੁੱਪ ਦੇ ਚੇਅਰਮੈਨ ਸ੍ਰ ਗੁਰਤੇਜ ਸਿੰਘ ਬਰਾੜ੍ਹ ਨੇ ਅਮਨਪ੍ਰੀਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਸ ਨੇ ਆਪਣੇ ਮਾਂ ਬਾਪ ਦਾ ਹੀ ਨਾਮ ਉਚਾ ਨਹੀਂ ਕੀਤਾ ਬਲਕਿ ਆਪਣੇ ਇਲਾਕੇ ਅਤੇ ਆਕਲੀਆ ਗਰੁੱਪ ਦਾ ਨਾਮ ਵੀ ਰੋਸ਼ਨ ਕੀਤਾ ਹੈ ਅਤੇ ਉਹ ਉਸ ਤੋਂ ਹੋਰ ਵੀ ਬਹੁਤ ਉਮੀਦਾਂ ਰਖਦੇ ਹਨ ਇਸ ਤਰਾਂ ਦੇ ਅਧਿਆਪਕਾਂ ਦੀ ਰਹਿਣ ਨੁਮਾਈ ਹੇਠ ਸਿੱਖਿਆ ਲੈਣ ਵਾਲੇ ਵਿਦਿਆਰਥੀ ਹਮੇਸ਼ਾਂ ਤਰੱਕੀਆਂ ਕਰਦੇ ਹਨ ਅਤੇ ਕੁਝ ਨਾਂ ਕੁਝ ਕਰਨ ਦਾ ਜ਼ਜਬਾ ਉਹਨਾਂ ਵਿੱਚ ਜਰੂਰ ਪੈਦਾ ਹੁੰਦਾ ਹੈ ਇਸ ਕਰਕੇ ਅੱਜ ਉਹਨਾਂ ਨੂੰ ਭਾਰੀ ਖੁਸ਼ੀ ਹੈ ਕਿ ਇੱਕ ਬਹੁਤ ਹੀ ਹੋਣਹਾਰ ਤੇ ਮਿਹਨਤੀ ਖਿਡਾਰਨ ਧੀ ਉਹਨਾਂ ਦੇ ਕਾਲਜ ਦੇ ਵਿਦਿਆਰਥੀਆਂ ਦੀ ਮਾਰਗ ਦਰਸ਼ਕ ਬਣੀ ਹੈ। ਇਸ ਮੌਕੇ ਗਰੁੱਪ ਦੇ ਐਡੀਸ਼ਨਲ ਡਾਇਰੈਕਟਰ ਅਮਨਦੀਪ ਦੰਦੀਵਾਲ, ਪਬਲਿਕ ਰੀਲੇਸ਼ਨ ਅਫ਼ਸਰ ਰਜਿੰਦਰ ਅਬਲੂ, ਲੈਕਚਰਾਰ ਗੁਰਕੀਰਤ ਧਾਲੀਵਾਲ, ਅਸੀਸ਼ ਤਿਵਾਰੀ,ਗਗਨਦੀਪ ਕੌਰ, ਸੁਖਦੀਪ ਕੌਰ ਵੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply