Friday, March 13, 2026

ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ੍ਹ ਦੀ ਟੀਮ ਵੱਲੋਂ ਗੁਰਦਾਸਪੁਰ ਦੇ ਸਕੂਲਾਂ ਦੀ ਚੈਕਿੰਗ

ਚਾਰ ਅਧਿਆਪਕ ਲੇਟ ਤੇ ਇੱਕ ਗੈਰ ਹਾਜ਼ਰ ਮਿਲਿਆ

PPN2507201501ਬਟਾਲਾ, 25 ਜੁਲਾਈ (ਨਰਿੰਦਰ ਸਿੰਘ ਬਰਨਾਲ) – ਮਾਨਯੋਗ ਸਿੱਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾਂ ,ਡਾਇਰੈਕਟਰ ਜਨਰਲ ਸਕੂਲ ਤੇ ਜਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਜਿਲ੍ਹਾਂ ਨਿਰੀਖਣ ਟੀਮ ਇੰਚਾਰਜ ਅਮਰਜੀਤ ਸਿੰਘ ਭਾਟੀਆਂ ਤੇ ਉਹਨਾਂ ਦੀ ਟੀਮ ਵੱਲੋ ਬੀਤੇ ਦਿਨੀ ਜਿਲ੍ਹਾਂ ਗੁਰਦਾਸਪਰ ਦੇ ਵੱਖ ਵੱਖ ਸਕੂਲਾਂ ਦਾ ਨਿਰੀਖਣ ਕੀਤਾ।ਜਿਸ ਵਿੱਚ ਅਚਨਚੇਤੀ ਨਿਰੀਖਣ ਤੇ ਸਲਾਨਾ ਨਿਰੀਖਣ ਸਾਮਿਲ ਸਨ।
ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਟੀਮ-1 ਵੱਲੋ ਬੀਤੇ ਹਫਤੇ ਗਿਆਰਾਂ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਤੇ ਲੜਕੀਆਂ ਸੋਹਲ, ਸਰਕਾਰੀ ਹਾਈ ਸਕੂਲ ਬੱਬਰੀ, ਸਰਕਾਰੀ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਆਲੀਨੰਗਲ, ਤਲਵੰਡੀ ਭਾਰਥ ਮਿਡਲ ਤੇ ਪ੍ਰਾਇਮਰੀ ਸਕੂਲ,ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲਾਲੇਨੰਗਲ,ਸਰਕਾਰੀ ਪ੍ਰਾਇਮਰੀ ਸਕੂਲ ਖਾਰਾ ਬਲਾਕ ਕਾਹਨੂੰਵਾਨ-2, ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਸਲਾਹਪੁਰ ਸਾਮਿਲ ਹਨ। ਇਹਨਾ ਸਕੂਲਾਂ ਦੀ ਚੈਕਿੰਗ ਦੌਰਾਨ ਚਾਰ ਅਧਿਆਪਕ ਲੇਟ ਹਾਜ਼ਰ ਪਾਏ ਗਏ ਤੇ ਇਕ ਅਧਿਆਪਕ ਗੈਰਹਾਜ਼ਰ ਪਾਇਆ ਗਿਆ। ਇਹਨਾ ਸਕੂਲਾਂ ਦੀਆਂ ਤਰੁਟੀਆਂ ਸਕੂਲ ਮੁੱਖੀਆਂ ਨੂੰ ਨੋਟ ਕਰਵਾ ਦਿਤੀਆਂ ਗਈਆਂ। ਸ੍ਰੀ ਭਾਟੀਆ ਨੇ ਕਿਹਾ ਕਿ ਸਕੂਲਾਂ ਵਿੱਚ ਖੇਡ ਵਿਸ਼ਿਆਂ ਦੇ ਰਿਕਾਰਡ ਸਬੰਧੀ ਪੁੱਛੇ ਜਾਣ ਤੇ ਕੁਝ ਅਧਿਆਪਕਾਂ ਨੇ ਆਪਣਾ ਖੇਡਾਂ ਦਾ ਰਿਕਾਰਡ ਪੇਸ਼ ਨਹੀਂ ਕੀਤਾ, ਭਵਿੱਖ ਵਿੱਚ ਖੇਡਾਂ ਦਾ ਇੱਕ ਵੱਖਰਾ ਰਜਿਸਟਰ ਲਗਾਉਣ ਬਾਰੇ ਕਿਹਾ ਗਿਆ ਤਾਂ ਜੋ ਕਿਸ਼ੇ ਸਮੇਂ ਵੀ ਖੇਡਾਂ ਦਾ ਰਿਕਾਰਡ ਭਾਵ ਸਕੂਲੀ ਬੱਚਿਆਂ ਵੱਲੋਂ ਬਲਾਕ ਪੱਧਰੀ, ਤਹਿਸੀਲ ਪੱਧਰੀ, ਜਿਲ੍ਹਾ ਪੱਧਰੀ ਤੇ ਸਟੇਟ ਪੱਧਰੀ ਪ੍ਰਾਪਤੀਆਂ ਨੂੰ ਇਕ ਹੀ ਰਜਿਸਟਰ ਵਿੱਚ ਦਰਜ ਕਰਕੇ ਸੰਭਾਲਣ ਬਾਰੇ ਕਿਹਾ ਗਿਆ।ਇਸ ਤੋਂ ਇਲਾਵਾ ਅਧਿਆਪਕ ਡਾਇਰੀਆਂ ਦੀਆਂ ਤਰੁਟੀਆਂ ਸਬੰਧੀ ਅਧਿਆਪਕਾਂ ਨੂੰ ਨੋਟ ਕਰਵਾ ਦਿਤਾ ਗਿਆ ਤੇ ਭਵਿੱਖ ਵਿੱਚ ਅਧਿਆਪਕ ਡਾਇਰੀ ਵਿੱਚ ਹਰ ਦਿਨ ਦਾ ਇੰਦਰਾਜ ਕਰਨ ਬਾਰੇ ਕਿਹਾ ਗਿਆ। ਜਿੰਨਾ ਕਰਮਚਾਰੀਆਂ ਦਾ ਜੀ ਪੀ ਐਫ ਦੀ ਸਲਿਪਾ ਜ਼ਾਂ ਜੀ ਆਈ ਐਸ ਦਾ ਅਧੂਰਾ ਸੀ, ਪੂਰਿਆਂ ਕਰਨ ਵਾਸਤੇ ਕਿਹਾ ਗਿਆ। ਸਕੂਲ ਦੀ ਸਾਫ ਸਫਾਈ , ਮਿਡ ਡੇ ਮੀਲ, ਸਕੂਲ ਦੀਆਂ ਛੱਤਾਂ ਤੇ ਉਗੇ ਘਾਹ ਸਬੰਧੀ ਸਕੂਲ ਮੁਖੀਆਂ ਨੂੰ ਨੋਟ ਕਰਵਾ ਦਿਤਾ ਗਿਆ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply