Friday, March 13, 2026

ਫੈਡਰੇਸ਼ਨ ਵੱਲੋਂ ਜਿਲਾ੍ ਸਿੱਖਿਆ ਅਫਸਰ (ਐ. ਸਿ) ਨੂੰ ਨੋਟਿਸ

ਤਰੱਕੀਆਂ ਸਿਰਫ ਨਿਯਮਾਂ ਅਨੁਸਾਰ ਹੀ ਕੀਤੀਆਂ ਜਾਣ- ਫੈਡਰੇਸ਼ਨ

ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜਨਰਲ ਕੈਟਾਗਰੀਜ ਵੈਲਫੇਅਰ ਫੈਡਰੇਸ਼ਨ, ਪੰਜਾਬ ਨੇ ਜਿਲਾ੍ਹ ਸਿੱਖਿਆ ਅਫਸਰ (ਐ. ਸਿ), ਬਠਿੰਡਾ ਨੂੰ ਇੱਕ ਕਾਨੂੰਨੀ ਨੋਟਿਸ ਜਾਰੀ ਕਰ ਕੇ ਜੇ.ਬੀ.ਟੀ./ਈ.ਟੀ.ਟੀ. ਕਾਡਰ ਤੌ ਬਤੌਰ ਹੈਡ ਟੀਚਰ ਤੱਰਕੀਆਂ ਬਿਨਾਂ ਕਿਸੇ ਦਬਾਅ ਅਤੇ ਪੂਰਣ ਤੌਰ ਤੇ ਕਾਨੂੰਨੀ ਰੂਪ ਵਿੱਚ ਕਰਨ ਦੀ ਗੱਲ ਕਹੀ ਹੈ । ਫੈਡਰੇਸ਼ਨ ਦੇ ਜਿਲਾ੍ਹ ਪ੍ਰਧਾਨ ਗੁਰਿੰਦਰ ਸਿੰਘ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਅਪ੍ਰੈਲ 2015 ਵਿੱਚ 53 ਖਾਲੀ ਪਈਆਂ ਹੈਡ-ਟੀਚਰ ਦੀਆਂ ਅਸਾਮੀਆਂ ਲਈ ਤੱਰਕੀਆਂ ਦਾ ਕੰਮ ਪੂਰਾ ਕਰ ਲਿਆ ਗਿਆ ਸੀ, ਪਰੰਤੂ ਅਜੇ ਤੱਕ ਕਰਮਚਾਰੀਆਂ ਨੂੰ ਤਰੱਕੀ ਦੇ ਹੁਕਮ ਜਾਰੀ ਨਹੀ ਕੀਤੇ ਗਏ । ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਰਿਜਰਵ ਕੈਟਾਗਰੀਜ ਦੇ ਕਰਮਚਾਰੀਆਂ ਦੇ ਦਬਾਅ ਹੇਠ ਕੀਤਾ ਜਾ ਰਿਹਾ ਹੈ ਕਿਓਂ ਕਿ ਰਿਜਰਵ ਕਰਮਚਾਰੀ ਕੋਟੇ ਨਾਲੋਂ ਜਿਆਦਾ ਪ੍ਰਤੀਸ਼ਤ ਵਿੱਚ ਤੱਰਕੀਆਂ ਦੀ ਮੰਗ ਕਰ ਰਹੇ ਹਨ। ਅੰਕੜੇ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਕੁੱਲ 110 ਅਸਾਮੀਆਂ ਹੈਡ-ਟੀਚਰ ਦੀਆਂ ਹਨ ਅਤੇ ਨਿਯਮਾਂ ਅਨੁਸਾਰ 20 ਪ੍ਰਤੀਸ਼ਤ ਅਸਾਮੀਆਂ (ਭਾਵ 22 ਅਸਾਮੀਆਂ) ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੀਆਂ ਬਣਦੀਆਂ ਹਨ।ਉਨ੍ਹਾਂ ਕਿਹਾ ਕਿ ਬਣਦੀਆਂ 22 ਅਸਾੀਮਆਂ ਹੋਣ ਦੇ ਬਾਵਜੁਦ ਜਿਲ੍ਹੇ ਵਿੱਚ 23 ਅਨੁਸੂਚਿਤ ਜਾਤੀ ਦੇ ਕਰਮਚਾਰੀ ਬਤੌਰ ਹੈਡ-ਟੀਚਰ ਕੰਮ ਕਰ ਰਹੇ ਹਨ, ਜੋ ਕਿ ਕੋਟੇ ਤੋਂ ਜਿਆਦਾ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਇੱਕ ਕਾਨੂੰਨੀ ਨੋਟਿਸ ਜਿਲਾ੍ਹ ਸਿੱਖਿਆ ਅਫਸਰ (ਐ. ਸਿ), ਬਠਿੰਡਾ ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨਾਂ੍ਹ ਤੋਂ ਮੰਗ ਕੀਤੀ ਗਈ ਹੈ ਕਿ ਉਹ ਕਿਸੇ ਵੀ ਦਬਾਅ ਜਾ ਪ੍ਰਭਾਵ ਤੋਂ ਮੁਕਤ ਹੋ ਕੇ ਪੂਰਨ ਕਾਨੂੰਨੀ ਤਰੀਕੇ ਨਾਲ ਹੀ ਯੋਗ ਕਰਮਚਾਰੀਆਂ ਨੂੰ ਤਰੱਕੀ ਦੇ ਹੁਕਮ ਜਾਰੀ ਕਰਨ। ਫੈਡਰੇਸ਼ਨ ਦੇ ਈ.ਟੀ.ਟੀ. ਵਿੰਗ ਦੇ ਜਿਲਾ੍ਹ ਪ੍ਰਧਾਨ ਅਸ਼ੋਕ ਗਰੋਵਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਬਣਦੀ ਪ੍ਰਤੀਸ਼ਤ ਵਿੱਚ ਤੱਰਕੀਆਂ/ ਨੌਕਰਿਆਂ ਪ੍ਰਾਪਤ ਕਰ ਲੈਣ ਉਪਰੰਤ ਰਿਜ਼ਰਵ ਕੈਟੇਗਰੀ ਦੇ ਕਰਮਚਾਰੀਆਂ ਨੂੰ ਕੋਟੇ ਤੋ ਜ਼ਿਆਦਾ ਤੱਰਕੀਆਂ ਕਾਨੂੰਨੀ ਅੜਚਨ ਪੈਦਾ ਕਰਦਾ ਹੈ।ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜੇਕਰ ਰਿਜ਼ਰਵੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਕੇ ਜਿਲਾ੍ਹ ਸਿੱਖਿਆ ਅਫਸਰ (ਐ. ਸਿ), ਬਠਿੰਡਾ ਨੇ ਤੱਰਕੀਆਂ ਕੀਤੀਆਂ ਤਾਂ ਫਿਰ ਉਨਾਂ੍ਹ ਨੂੰ ਅਦਾਲਤ ਦਾ ਦਰਵਾਜਾ ਖੜਕਾਉਣਾ ਪਵੇਗਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply