ਅੰਮ੍ਰਿਤਸਰ, 25 ਜੁਲਾਈ (ਗੁਰਚਰਨ ਸਿੰਘ) – ਆਮ ਜਨਤਾ ਦੀ ਜਾਣਕਾਰੀ ਹਿੱਤ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ”National Electoral Purification and Authentication Programme (NERPAP)” ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।ਜਿਸ ਅਨੁਸਾਰ ਸਮੂਹ ਚੋਣ ਹਲਕਿਆਂ ਦੇ ਵੋਟਰਾਂ ਦਾ ਲਿੰਕ ਅਧਾਰ ਕਾਰਡ ਨਾਲ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਵੋਟਰਾਂ ਦੀ ਵੋਟ ਇੱਕ ਤੋਂ ਵੱਧ ਵਾਰ ਇੱਕ ਚੋਣ ਹਲਕੇ ਜਾਂ ਇੱਕ ਤੋਂ ਵੱਧ ਚੋਣ ਹਲਕਿਆ ਵਿੱਚ ਦਰਜ਼ ਹੈ ਦੀ ਕਟੌਤੀ ਕੀਤੀ ਜਾਣੀ ਹੈ।ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਕੰਪਿਊਟਰ ਸਾਫਟਵੇਅਰ ਰਾਹੀਂ ਅਜਿਹੇ ਵੋਟਰਾਂ ਦੀ ਸਨਾਖਤ ਕੀਤੀ ਹੈ, ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਇੱਕ ਤੋਂ ਵੱਧ ਵਾਰ ਦਰਜ਼ ਹਨ।ਕਈ ਵੋਟਰਾ ਵੱਲੋਂ ਆਪਣਾ ਇੱਕ ਤੋਂ ਵੱਧ ਵਾਰ ਦਰਜ਼ ਨਾਮ ਕਟਾਉਣ ਲਈ ਸਬੰਧਤ ਬੀ.ਐਲ.ਓਜ਼. ਨੂੰ ਫਾਰਮ 7 ਪੁਰ ਕਰਕੇ ਦਿੱਤੇ ਸਨ ਅਤੇ ਉਹਨਾਂ ਦੀ ਕਟੌਤੀ ਕੀਤੀ ਜਾ ਚੁੱਕੀ ਹੈ, ਪਰ ਕਈ ਵੋਟਰਾਂ ਵੱਲੋਂ ਹਾਲ ਤੱਕ ਫਾਰਮ 7 ਪੁਰ ਕਰਕੇ ਸਬੰਧਤ ਬੀ.ਐਲ.ਓਜ਼ ਨੂੰ ਜਮ੍ਹਾਂ ਨਹੀਂ ਕਰਾਏ ਹਨ, ਉਹਨਾਂ ਦੇ ਖਿਲਾਫ਼ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ ਕਾਰਵਾਈ ਆਰੰਭੀ ਜਾ ਰਹੀ ਹੈ, ਜਿਸ ਅਧੀਨ ਇੱਕ ਸਾਲ ਦੀ ਸਜਾ ਜਾਂ ਜੁਰਮਾਨਾ ਜਾਂ ਦੋਵੇ ਹੀ ਹੋ ਸਕਦੇ ਹਨ। ਅਜਿਹੇ ਵੋਟਰਾਂ ਨੂੰ ਆਪਣੀ ਡਬਲ ਵੋਟ ਕਟਾਉਣ ਦਾ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ। ਅਜਿਹੇ ਵੋਟਰ ਜਿਨ੍ਹਾਂ ਦਾ ਨਾਮ ਇੱਕ ਤੋਂ ਵੱਧ ਵਾਰ ਵੋਟਰ ਸੂਚੀ ਵਿੱਚ ਜਾਂ ਇੱਕ ਤੋਂ ਜਿਆਦਾ ਚੋਣ ਹਲਕਿਆਂ ਵਿੱਚ ਦਰਜ਼ ਹੈ, ਉਹ ਆਪਣੀ ਡਬਲ ਵੋਟ ਕਟਾਉਣ ਲਈ ਬਿਨੇ ਪੱਤਰ ਫਾਰਮ 7 ਵਿੱਚ ਪੁਰ ਕਰਕੇ ਸਬੰਧਤ ਬੀ.ਐਲ.ਓ ਜਾਂ ਈ.ਆਰ.ਓ. ਦੇ ਦਫ਼ਤਰ ਵਿਖੇ ਸਿੱਧੇ ਤੌਰ ਤੇ ਮਿਤੀ 31.07.2015 ਤੱਕ ਜਮ੍ਹਾਂ ਕਰਾ ਸਕਦੇ ਹਨ। ਮਿਤੀ 31.07.2015 ਤੋਂ ਬਾਅਦ ਅਜਿਹੇ ਵੋਟਰਾਂ ਖਿਲਾਫ਼ ਐਫ.ਆਈ.ਆਰ. ਦਰਜ਼ ਕਰਵਾ ਕੇ ਉਕਤ ਦਰਜ਼ ਧਾਰਾ ਅਧੀਨ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media