Wednesday, April 29, 2026

ਮਲੇਰਕੋਟਲਾ ਵਿੱਚ ਕਾਂਗਰਸ ਦੇ ਯੂਥ ਵਰਕਰਾਂ ਨੇ ਮੁਹੰਮਦ ਸੁਹੇਬ ਅਹਿਮਦ ਖਾਂ (ਸ਼ੈਬੀ) ਨੂੰ ਪ੍ਰਧਾਨ ਚੁਣਿਆ

PPN2607201509
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ) – ਕਾਂਗਰਸ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦੀ ਲੋਕਤੰਤਰਿਕ ਸੋਚ ਸਦਕਾ ਮਾਲੇਰਕੋਟਲਾ ਵਿੱਚ ਕਾਂਗਰਸ ਦੇ ਯੂਥ ਵਰਕਰਾਂ ਨੇ ਅਪਣੇ ਹਲਕਾ ਪ੍ਰਧਾਨ ਲਈ ਤੇ ਬੂਥ ਅਨੁਸਾਰ ਡੈਲੀਗੇਟ ਚੁਣਨ ਲਈ ਵੋਟਿੰਗ ਹੋਈ। ਸਥਾਨਕ ਮੁਹੱਲਾ ਮਾਲੇਰ 786 ਚੋਂਕ ਨੇੜੇ ਲੁਧਿਆਣਾ ਬਾਈਪਾਸ ਵਿਖੇ ਅੱਗਰਵਾਲ ਧਰਮਸ਼ਾਲ ਵਿੱਚ ਹਲਕਾ ਵਿਧਾਨ ਸਭਾ ਮਾਲੇਰਕੋਟਲਾ ਦੇ ਪ੍ਰਧਾਨ ਲਈ ਯੂਥ ਵਰਕਰਾਂ ਵੱਲੋਂ ਵੋਟਾਂ ਪਾਈਆਂ ਗਈਆਂ। ਯੂਥ ਕਾਂਗਰਸ ਦੇ ਵਰਕਰਾਂ ਵਿੱਚ ਅਪਣੇ ਪ੍ਰਧਾਨ ਦੇ ਚੁਣਨ ਦੇ ਅਧਿਕਾਰ ਨੂੰ ਲੈ ਕੇ ਖੁਸ਼ੀ ਨਜ਼ਰ ਆ ਰਹੀ ਸੀ, ਨੋਜ਼ਵਾਨ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵਿੱਚ ਵੀ ਵੋਟ ਪਾਉਣ ਲਈ ਭਾਰੀ ਉਤਸ਼ਾਹ ਵੇਖਿਆ ਗਿਆ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਖੇ ਯੂਥ ਕਾਂਗਰਸ ਵਿਧਾਨ ਸਭਾ ਤੇ ਪੰਚਾਇਤ ਪੱਧਰ ਦੀਆਂ ਚੋਣਾਂ ਪਾਰਟੀ ਵੱਲੋਂ ਨਿਯੁਕਤ ਐਲ.ਆਰ.ਓ ਸ਼੍ਰੀ ਰਮਨ ਅਰੋੜਾ ਤੇ ਏ.ਆਰ.ਓ ਸ਼੍ਰੀ ਰਾਕੇਸ਼ ਦੀ ਨਿਗਰਾਨੀ ਹੇਠ ਸਮਾਪਤ ਹੋਈਆਂ। ਅੱਜ ਦੀ ਚੋਣ ਵਿੱਚ 15 ਨੋਜਵਾਨ ਵਿਧਾਨ ਸਭਾ ਪੱਧਰ ਦੀ ਚੋਣ ਲਈ ਉਮੀਦਵਾਰ ਸਨ। ਚੋਣ ਉਪਰੰਤ ਮੁਹੰਮਦ ਸੁਹੇਬ ਅਹਿਮਦ ਖਾਂ (ਸ਼ੈਬੀ) ਨੂੰ ਪ੍ਰਧਾਨ ਤੇ ਜਗਸੀਰ ਸਿੰਘ ਰੁੜਕਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ, ਮੁਹੰਮਦ ਅਨਵਰ ਕਿਲ੍ਹਾ, ਅਮਨਦੀਪ ਕੌਰ, ਅਮ੍ਰਿਤਪਾਲ ਸਿੰਘ, ਮੁਹੰਮਦ ਅਕਰਮ, ਗੁਰਮੀਤ ਸਿੰਘ, ਕੋਂਸਲਰ ਸਚਿਨ ਕੁਮਾਰ, ਮੁਹੰਮਦ ਅਕਰਮ ਭੁੱਮਸੀ, ਲਿਆਕਤ ਅਲੀ, ਹਰਵਿੰਦਰ ਕੌਰ, ਮੁਹੰਮਦ ਨਜ਼ੀਰ ਅਤੇ ਵਰਿੰਦਰ ਸਿੰਘ ਜਨਰਲ ਸਕੱਤਰ ਦੇ ਅਹੁਦੇ ਲਈ ਚੁਣੇ ਗਏ।
ਇਸ ਤੋਂ ਇਲਾਵਾ 53 ਪੰਚਾਇਤ ਤੇ ਵਾਰਡ ਡੈਲੀਗੇਟ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਕਾਂਗਰਸ ਦੀ ਸੂਬਾ ਜਨਰਲ ਸਕੱਤਰ ਸ਼੍ਰੀਮਤੀ ਪੂਨਮ ਕਾਂਗੜਾ, ਸੀਨੀਅਰ ਯੂਥ ਆਗੂ ਤੇ ਕੋਂਸਲਰ ਫਾਰੂਕ ਅਨਸਾਰੀ, ਬਲਾਕ ਕਾਂਗਰਸ ਪ੍ਰਧਾਨ ਤੇ ਕੋਂਸਰ ਮਨੋਜ ਉਪਲ, ਚੋਧਰੀ ਮੁਹੰਮਦ ਬਸ਼ੀਰ, ਬੇਅੰਤ ਕਿੰਗਰ (ਦੋਵੇਂ ਕੋਂਸਲਰ), ਐਨ.ਐਸ.ਯੂ.ਆਈ ਦੇ ਜਿਲ੍ਹਾ ਪ੍ਰਧਾਨ ਅਮਜ਼ਦ ਅਲੀ, ਐਨ.ਐਸ.ਯੂ.ਆਈ ਦੇ ਸਥਾਨਕ ਪ੍ਰਧਾਨ ਸਾਕਿਬ ਅਲੀ, ਯੂਥ ਆਗੂ ਚੋਧਰੀ ਮੁਹੰਮਦ ਸ਼ਕੀਲ, ਦਰਬਾਰਾ ਸਿੰਘ, ਮੁਹੰਮਦ ਤਾਰਿਕ (ਦੋਵੇਂ ਪੀ.ਏ), ਮੁਜੱਮਿਲ ਅਲੀ ਖਾਂ ਸ਼ੇਰਵਾਨੀ, ਸੰਗਰੂਰ ਦੇ ਸਾਬਕਾ ਕੋਂਸਲਰ ਦਰਸ਼ਨ ਕਾਂਗੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply