ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬ ਸਟੇਟ ਹੱਜ ਕਮੇਟੀ ਵੱਲੋਂ ਇਸ ਸਾਲ ਸੈਂਟਰਲ ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਹੇਠ ਜਾ ਰਹੇ ਪੰਜਾਬ ਦੇ ਹੱਜ ਯਾਤਰੀ ਲਈ ਲੋੜੀਂਦੀ ਜਰੂਰੀ ਕਾਗਜੀ ਕਾਰਵਾਈ ਪੂਰੀ ਕਰਨ ਲਈ ਇੱਕ ਜ਼ਰੂਰੀ ਮੀਟਿੰਗ ਵੱਡੀ ਈਦਗਾਹ ਨੇੜੇ ਹੱਜ ਮੰਜਿਲ ਵਿਖੇ ਮਿਤੀ 27 ਜੁਲਾਈ 2015 ਨੂੰ ਸਵੇਰੇ 10:00 ਵਜੇ ਹੋਵੇਗੀ। ਜਿਸ ਸਬੰਧੀ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟੇਟ ਹੱਜ ਕਮੇਟੀ ਦੀ ਚੇਅਰਮੈਨ ਬੀਬੀ ਫਰਜ਼ਾਨਾ ਆਲਮ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਦੱਸਿਆ ਕਿ ਇਸ ਮੌਕੇ ਤੇ ਹੀ ਸਟੇਟ ਹੱਜ ਕਮੇਟੀ ਦੀ ਨਿਗਰਾਨੀ ਹੇਠ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਪੰਜਾਬ ਦੇ ਸਾਰੇ ਜਿਲਿਆ ਦੇ ਨਾਲ ਸਬੰਧਿਤ ਹਾਜੀਆਂ ਦੇ ਵੈਕਸ਼ੀਨੇਸ਼ਨ ਦੇ ਟੀਕਿਆ ਦਾ ਟੀਕਾਕਰਨ ਵੀ ਸਥਾਂਨਕ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋ ਕੀਤਾ ਜਾਵੇਗਾ। ਉਨ੍ਹਾਂ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਟੀਕਾਕਰਨ ਤੋਂ ਬਾਅਦ ਸਾਊਦੀ ਅਰਬ ਵਿਖੇ ਜਾਣ ਵਾਲੇ ਇਨ੍ਹਾ ਹਾਜੀ ਹਜਰਾਤ ਨੂੰ ਹੱਜ ਕਮੇਟੀ ਵਲੋਂ ਤਿਆਰ ਕੀਤਾ ਜ਼ਰੂਰੀ ਪੰਪਲੈਟ ਵੰਡਿਆ ਜਾਵੇਗਾ ਅਤੇ ਹਜ ਮੰਜਿਲ ਵਿਖੇ ਮੁਫਤੀ ਫਜੈਲ ਉਰ ਰਹਿਮਾਨ ਹਿਲਾਲ ਉਸਮਾਨੀ ਮਸਲਿਮ ਪ੍ਰਸਨਲ ਲਾ ਬੋਰਡ ਦੇ ਸੀਨੀਅਰ ਮੈਬਰ ਜਾਣ ਵਾਲੇ ਹਾਜੀਆਂ ਨੂੰ ਹੱਜ ਦਾ ਮਹੱਤਵ ਤੇ ਇਸ ਸਬੰਧੀ ਜਰੂਰੀ ਜਾਣਕਾਰੀ ਵੀ ਦੇਣਗੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media