Saturday, March 21, 2026

ਚੋਧਰੀ ਜਮੀਲ ਉਰ ਰਹਿਮਾਨ ਨੂੰ ਵਾਰਡ ਨੰਬਰ 11, 12, 13 ਤੇ 26 ਦਾ ਕੋਆਰਡੀਨੇਟਰ ਚੁਣਿਆ

PPN2607201510

ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਦੇ ਮਕਸਦ ਨਾਲ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਅੱਜ ਰਹਿਮਾਨ ਪਬਲਿਕ ਸਕੂਲ ਵਿਖੇ ਵਾਰਡ ਨੰਬਰ 11, 12, 13 ਤੇ 26 ਦੇ ਵਰਕਰਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਦਿੱਲੀ ਤੋਂ ਆਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ਼ ਵਿਜੈ ਚੋਹਾਨ, ਅਬਜਿੰਦਰ ਸਿੰਘ ਸੰਘਾ ਪੀ.ਏ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਵਿਜੈ ਚੋਹਾਨ ਨੇ ਕਿਹਾ ਆਪ ਪਾਰਟੀ ਨੇ ਦਿੱਲੀ ਵਿੱਚ ਵੀ ਕੇਜਰੀਵਾਲ ਦੀ ਸੋਚ ਤੇ ਪਹਿਰਾ ਦਿੰਦਿਆਂ ਭ੍ਰਿਸ਼ਟਾਚਾਰ ਵਿੱਚ ਮੁਲੱਬਸ ਤੇ ਪ੍ਰੀਵਾਰਦ ਨੂੰ ਬੜਾਵਾ ਦੇਣ ਵਾਲੀਆਂ ਅਤੇ ਸਰਮਾਏਦਾਰਾਂ ਤੋਂ ਫੰਡ ਲੈ ਕੇ ਉਨ੍ਹਾਂ ਨੂੰ ਲਾਭ ਪਹੁੰਚਾੳਣੁ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਹੁਣ ਪੰਜਾਬ ਦੇ ਲੋਕ ਵੀ ਅਕਾਲੀ, ਕਾਂਗਰਸ, ਭਾਜਪਾ ਦੀਆਂ ਗਰੀਬ ਮਾਰੂ ਨੀਤਿਆਂ ਤੋਂ ਤੰਗ ਆ ਚੁੱਕੇ ਹਨ ਤੇ ਹੁਣ ਇੱਥੋਂ ਦੇ ਲੋਕ ਭ੍ਰਿਸ਼ਟਾਚਾਰ ਤੇ ਸਰਮਾਏਦਾਰਾ ਨੂੰ ਉਖਾੜ ਫੈਕਣ ਲਈ ਆਪ ਪਾਰਟੀ ਦੇ ਨਾਲ ਬੜੀ ਤੇਜ਼ੀ ਨਾਲ ਜੁੱੜ ਰਹੇ ਹਨ, ਅੱਜ ਮੈਂ ਦੇਖ ਰਿਹਾ ਹਾਂ ਕਿ ਵਾਰਡ ਨੰਬਰ 11, 12, 13 ਤੇ 26 ਦੇ ਵਰਕਰ ਬੜੀ ਉਤਸ਼ਾਹ ਦੇ ਨਾਲ ਆਏ ਹਨ, ਅਤੇ ਆਪ ਪਾਰਟੀ ਵਰਕਰਾਂ ਦੀ ਰਾਏ ਲੈ ਕੇ ਹੀ ਸੈਕਟਰ ਇੰਚਾਰਜ਼ ਲਗਾ ਰਹੀ ਹੈ, ਅਤੇ ਇਨ੍ਹਾਂ ਦੇ ਕੰਮ-ਕਾਜ਼ ਦੀ ਕਾਰਗੁਜਾਰੀ ਤੇ ਹੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਮਾਨਦਾਰ ਤੇ ਲੋਕਾਂ ਦੇ ਮਨਪਸੰਦ ਵਿਅਕਤੀ ਨੂੰ ਹੀ ਟਿਕਟ ਦੇ ਕੇ ਮੈਦਾਨ ਵਿੱਚ ਉਤਾਰੇਗੀ। ਅੱਜ ਦੀ ਮੀਟਿੰਗ ਵਿੱਚ ਇਨ੍ਹਾਂ ਵਾਰਡਾਂ ਦੇ ਵਰਕਰਾਂ ਨੇ ਚੋਧਰੀ ਜਮੀਲ ਉਰ ਰਹਿਮਾਨ ਜੋ ਕਿ ਲੰਮੇ ਸਮੇਂ ਤੋਂ ਗਰੀਬ ਜਨਤਾ ਦੀ ਸੇਵਾ ਕਰਦੇ ਆ ਰਹੇ ਨੂੰ ਸਰਵਸੰਮਤੀ ਨਾਲ ਵਾਰਡ ਨੰਬਰ 11, 12, 13 ਤੇ 26 ਦਾ ਕੋਆਰਡੀਨੇਟਰ ਚੁਣ ਲਿਆ ਹੈ।
ਸ਼੍ਰੀ ਚੋਹਾਣ ਨੇ ਆਸ ਪ੍ਰਗਟਾਈ ਕਿ ਮਾਲੇਰਕੋਟਲਾ ਇੱਕ ਅਜਿਹਾ ਸ਼ਹਿਰ ਹੈ, ਜਿੱਥੋਂ ਹਮੇਸ਼ਾਂ ਹੀ ਹੱਕ ਤੇ ਸੱਚ ਦੀ ਅਵਾਜ਼ ਬੁਲੰਦ ਹੁੰਦੀ ਰਹੀ ਹੈ ਤੇ ਹੁਣ ਫਿਰ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੇ ਸਰਮਾਏਦਾਰਾਂ ਦੀਆਂ ਪਾਰਟੀਆਂ ਤੋਂ ਮੁਕਤ ਕਰਵਾਉਣ ਲਈ ਇੱਕ ਇੱਥੋਂ ਆਮ ਲੋਕਾਂ ਦੀ ਲਹਿਰ ਚੱਲ ਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਕੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਪਾਰਟੀ ਦੀ ਸਰਕਾਰ ਕਾਇਮ ਕਰਨ ਵਿੱਚ ਇੱਕ ਅਹਿਮ ਰੋਲ ਅਦਾ ਕਰੇਗੀ। ਮੀਟਿੰਗ ਉਪਰੰਤ ਪੱਤਰਕਾਰਾਂ ਵੱਲੋਂ ਪੁੱਛੇ ਗਏ ਪਾਰਟੀ ਦੀ ਗੁਟਬੰਦੀ ਤੇ ਆ ਰਹੇ ਪਾਰਲੀਮੈਂਟ ਮੈਂਬਰਾਂ ਦੇ ਬਿਆਨ ਕਿ ਅਸੀਂ ਛੋਟੇਪੁਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਤਾਂ ਸ਼੍ਰੀ ਵਿਜੈ ਚੋਹਾਨ ਨੇ ਕਿਹਾ ਕਿ ਪਾਰਟੀ ਕਿਸੇ ਵਿਅਕਤੀਗਤ ਦੀ ਪਾਰਟੀ ਨਹੀਂ ਸੰਗੋਂ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਆਮ ਲੋਕਾਂ ਦੀਆਂ ਸਮੱਸਿਆ ਦੇ ਹੱਲ ਲਈ ਅੱਗੇ ਵੱਧ ਰਹੀ ਹੈ, ਜੋ ਵੀ ਇਸ ਪਾਰਟੀ ਨੂੰ ਵਿਅਕਤੀਗਤ ਦੇ ਨਾਂ ਤੇ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਕਿਨਾਂ ਕੁ ਵੱਡਾ ਆਗੂ ਹੋਵੇ ੳਸੁ ਨੂੰ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਅੱਜ ਦੀ ਮੀਟਿੰਗ ਵਿੱਚ ਇਨ੍ਹਾਂ ਤੋਂ ਇਲਾਵਾ ਮਹਿਮੂਦ ਅਖਤਰ ਸ਼ਾਦ, ਮੁਮਤਾਜ ਨਾਗੀ, ਦਾਊਦਲੀ, ਮੁਹੰਮਦ ਸਾਬਰ, ਮੁਹੰਮਦ ਇਸਮਾਈਲ, ਇਲਿਆਸ ਅਬਦਾਲੀ, ਸ਼ਹਿਬਾਜ ਰਾਣਾ, ਮੁਹੰਮਦ ਸ਼ਬੀਰ ਬਿੱਲੂ, ਚੰਦ ਸਿੰਘ, ਮੁਹੰਮਦ ਸ਼ਮਸ਼ਾਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਆਗੂ ਸ਼ਾਮਲ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply