Monday, September 7, 2026

ਬਿਜਲੀ ਤੋਂ ਸਪਾਰਕਿੰਗ ਹੋਣ ਨਾਲ ਸੜੀ ਕਿਸਾਨ ਦੀ 4 ਕਨਾਲ ਕਣਕ

Exif_JPEG_420
ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਫਾਜ਼ਿਲਕਾ ਦੇ ਪਿੰਡ ਸਾਬੂਆਣਾਂ ਵਿਖੇ ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਨਾਲ ਇਕ ਕਿਸਾਨ ਦੀ ੪ ਕਨਾਲ ਕਣਕ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਪਤਾ ਲੱਗਣ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ। ਜਿਸ ਨਾਲ ਆਸ ਪਾਸ ਦੇ ਖੇਤਾਂ ਵਿਚ ਵੱਡਾ ਨੁਕਸਾਨ ਹੋਣੋ ਬੱਚ ਗਿਆ। ਪਿੰਡ ਸਾਬੂਆਣਾ ਦੇ ਕਿਸਾਨ ਜੰਗ ਸਿੰਘ ਦੇ ਖੇਤਾਂ ਵਿਚੋਂ 11 ਹਜ਼ਾਰ ਕੇ.ਵੀ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ। ਕਿਸਾਨ ਜੰਗ ਸਿੰਘ ਨੇ ਦੱਸਿਆ ਕਿ ਅਕਸਰ ਹੀ ਤਾਰਾਂ ਵਿਚੋਂ ਸਪਾਰਕਿੰਗ ਹੁੰਦੀ ਰਹਿੰਦੀ ਹੈ ਅਤੇ ਉਹ ਕਈ ਵਾਰ ਇਸ ਸਬੰਧੀ ਮੁਲਾਜ਼ਮਾਂ ਨੂੰ ਕਹਿ ਚੁੱਕਿਆ ਹੈ। ਅੱਜ ਕੁੱਝ ਚੰਗਿਆੜੀਆਂ ਡਿੱਗਣ ਨਾਲ ਕਿਸਾਨ ਜੰਗ ਸਿੰਘ ਦੀ ਕਣਕ ਨੂੰ ਅੱਗ ਲੱਗ ਗਈ ਅਤੇ ਆਸ ਪਾਸ ਦੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੇ ਤੁਰੰਤ ਇਸ ‘ਤੇ ਕਾਬੂ ਪਾ ਲਿਆ, ਪਰ ਫ਼ਿਰ ਵੀ 4 ਕਨਾਲ਼ਾਂ ਕਣਕ ਸੜ ਗਈ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply