Sunday, April 12, 2026

ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਸਪਰੋਟਸ ਮੀਟ ਕਰਵਾਈ ਗਈ

ਸਕੂਲ ਮੁੱਖ ਅਧਿਆਪਕ ਸ੍ਰੀ ਸਤਨਾਮ ਸਿੰਘ ਮੰਡ ਨੇ ਕੀਤਾ ਸ਼ੁੱਭ ਆਰੰਭ

PPN3007201502

ਬਟਾਲਾ, 30 ਜੁਲਾਈ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋ ਪ੍ਰਾਪਤ ਹਦਾਇਤਾਂ ਤੇ ਜਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਸਹਾਇਕ ਖੇਡ ਸਿਖਿਆ ਅਫਸਰ ਸ੍ਰੀ ਬੂਟਾ ਸਿੰਘ ਬੈਂਸ ਤੇ ਨਵਨਿਯੁਕਤ ਜਿਲ੍ਹਾਂ ਟੂਰਨਾਮੈਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਂਨ ਸ੍ਰੀ ਅਨਿਲ ਸ਼ਰਮਾ ਦੀ ਯੋਗ ਅਗਾਵਾਈ ਲੀਹਾ ਤੇ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਗੁਰਦਾਸਪੁਰ ਵਿਖੇ ਸਪੋਰਟਸ ਮੀਟ ਕਰਵਾਈ ਗਈ।ਸਕੂਲ ਮੁੱਖ ਅਧਿਆਪਕ ਸ੍ਰੀ ਸਤਨਾਮ ਸਿੰਘ ਮੰਡ ਤੇ ਡੀ ਪੀ ਈ ਰਾਜਵਿੰਦਰ ਕੌਰ ਨੇ ਰਿਬਨ ਕੱਟ ਕੇ ਸਕੂਲ ਸਪੋਰਟਸ ਮੀਟ ਦਾ ਸੁੱਭ ਆਰੰਭ ਕੀਤਾ,ਸਕੂਲ ਸਟਾਫ ਦੇ ਸਹਿਯੋਗ ਨਾਲ ਕਰਵਾਈ ਸਪੋਰਟਸ ਮੀਟ ਵਿਚ ਬੱਚਿਆਂ ਦੇ ਆਪਸੀ ਮੁਕਾਬਲਿਆਂ ਹਾਊਸ ਵਾਈਜ ਤਰਤੀਬ ਦਿਤੀ ਗਈ। ਇਸ ਮੌਕੇ ਸਕੂਲ ਵਿਚ, 100 ਮੀਟਰ,200ਮੀਟਰ,400ਮੀਟਰ ਰੇਸ , ਸਾਰਟਪੁੱਟ, ਲੌਗ ਜੰਪ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਸਟਾਫ ਵਿਚ ਸੁਖਜੀਤ ਸਿੰਘ, ਪਵਨਪ੍ਰੀਤ ਸਿੰਘ, ਕਿਰਨ ਮੈਥ ਮਿਸਟ੍ਰੈਸ, ਡਾ. ਸਤਿੰਦਰ ਕੌਰ, ਪ੍ਰਸੰਤਾ ਸਰਮਾ ਤੇ ਸਮੂਹ ਅਧਿਆਪਕ ਸਕੂਲ ਵਿਖੇ ਹਾਜ਼ਰ ਸਨ। ਸਕੂਲ ਸਪੋਰਟਸ ਮੀਟ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਰਫਰੈਸ਼ਮੈਟ ਦੇ ਨਾਲ ਨਾਲ ਇਨਾਮ ਵੀ ਤਕਸੀਮ ਕੀਤੇ ਗਏ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply