
ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਛੇਵੀਂ, ਜੇ. ਦੇ ਵਿਦਆਰਥੀ ਰਿਸ਼ੀ ਸਨੋਤਰਾ ਨੇ ਕਾਮਨ ਵੈਲਥ ਚੈਸੱ ਚੈਂਪੀਅਨਸ਼ਿਪ 2015 ਜੋ ਕਿ ਹੋਟਲ ਪਾਰਕ ਪਲਾਜ਼ਾ, ਨਵੀਂ ਦਿੱਲੀ ਵਿਖੇ ਹੋਈ, ਵਿੱਚ ਹਿੱਸਾ ਲਿਆ ਜਿਸ ਵਿੱਚ ਉਸ ਨੇ ਵੱਖ-ਵੱਖ 12 ਦੇਸ਼ਾਂ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਦੇ ਹੋਏ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ।ਇਸ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ (ਪੰਜਾਬ) ਤੋਂ ਭਾਗ ਲੈਣ ਵਾਲਾ ਉਹ ਇਕਲੋਤਾ ਖਿਡਾਰੀ ਸੀ।ਉਸ ਦੇ ਹਿੱਸੇ ਪਹਿਲਾਂ ਹੀ ਚੈਸ ਦੀ ਐਫ.ਆਈ.ਡੀ.ਈ ਰੇਟਿੰਗ 1256 ਹੋ ਚੁੱਕੀ ਹੈ ।
ਅਕਸਰ ਖਿਡਾਰੀ ਦੋ ਤੋਂ ਤਿੰਨ ਸਾਲ ਚੈਸ ਖੇਡਣ ਤੋਂ ਪਿੱਛੋਂ ਐਫ.ਆਈ.ਡੀ.ਈ ਰੇਟਿੰਗ ਹਾਸਲ ਕਰਦੇ ਹਨ ਪਰ ਰਿਸ਼ੀ ਆਪਣੇ ਪਹਿਲੇ ਟੂਰਨਾਮੈਂਟ ਵਿੱਚ ਹੀ ਇਹ ਹਾਸਲ ਕਰਕੇ ਇਸ ਮੁਕਾਮ ਤੇ ਪਹੁੰਚਿਆ । ਉਸ ਨੇ ਪਾਂਡੀਚਰੀ ਵਿਖੇ 29ਵੀਂ ਰਾਸ਼ਟਰੀ ਅੰਡਰ 11 ਚੈਸ ਚੈਂਪੀਅਨਸ਼ਿਪ 2015 ਵਿੱਚ ਪੰਜਾਬ ਦੀ ਪ੍ਰਤੀਨਿੱਧਤਾ ਕਰਕੇ 11 ਵਿਚੋਂ 20 ਪੁਆਇੰਟ ਹਾਸਲ ਕੀਤੇ।ਇਹ ਚੈਂਪੀਅਨਸ਼ਿਪ ਆਲ ਇੰਡੀਆ ਚੈਸੱ ਫੈਡਰੇਸ਼ਨ ਵੱਲੋਂ ਆਯੋਜਿਤ ਕੀਤੀ ਗਈ । ਇਕ ਹੋਰ ਅੰਡਰਸ਼11 ਲੜਕੇ ਚੈਸੱ ਚੈਂਪੀਅਨਸ਼ਿਪ ਜੋ ਕਿ ਲੁਧਿਆਣਾ ਜ਼ਿਲ੍ਹੇ ਦੀ ਚੈਸੱ ਸੰਸਥਾ ਵੱਲੋਂ ਆਯੋਜਿਤ ਕੀਤੀ ਗਈ, ਵਿੱਚ ਰਿਸ਼ੀ ਚੌਥੇ ਨੰਬਰ ਤੇ ਰਿਹਾ । ਪੰਜਾਬ ਦੇ ਅੰਡਰਸ਼19 ਲੜਕੇ ਚੈਸ ਚੈਂਪੀਅਨਸ਼ਿਪ ਜੋ ਸੀ.ਟੀ ਪਬਲਿਕ ਸਕੂਲ, ਜਲੰਧਰ ਵਿਖੇ ਹੋਈ।ਇਸ ਵਿੱਚ ਉਸ ਨੇ 7 ਵਿਚੋਂ 4।5 ਅੰਕ ਹਾਸਲ ਕੀਤੇ।ਇਸ ਚਮਕਦੇ ਸਿਤਾਰੇ ਨੇ ਅੰਡਰ 11 ਲੜਕੇ ਅੰਮ੍ਰਿਤਸਰ ਚੈਸ ਚੈਂਪੀਅਨਸ਼ਿਪ ਵਿੱਚ ਦੂਜਾ ਦਰਜਾ ਅਤੇ ਅੰਡਰ 13 ਲੜਕੇ ਅੰਮ੍ਰਿਤਸਰ ਚੈਸੱ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਇਸ ਵਿੱਚ ਉਸ ਨੇ 5 ਵਿਚੋਂ 5 ਪੁਆਇੰਟ ਹਾਸਲ ਕੀਤੇ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਰਿਸ਼ੀ ਦੀ ਇਸ ਵਧੀਆ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਚੈਸੱ ਦੇ ਖੇਤਰ ਵਿੱਚ ਅਕਾਸ਼ ਦੀਆਂ ਬੁਲੰਦੀਆਂ ਤੇ ਪਹੁੰਚਣ ਦਾ ਆਸ਼ੀਰਵਾਦ ਦਿੱਤਾ । ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਰਿਸ਼ੀ ਦੀ ਇੰਨੀ ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੇ ਅਤੇ ਅਧਿਆਪਕਾਂ ਨੂੰ ਮੁਬਾਰਕ ਦਿੰਦਿਆਂ ਰਿਸ਼ੀ ਦੇ ਇਸ ਖੇਤਰ ਵਿੱਚ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media