Thursday, March 5, 2026

ਲੋੜਵੰਦ ਵਿਦਿਆਰਥੀਆਂ ਤੱਕ ਫੀਸ ਮੁਆਫੀ ਸਕੀਮਾਂ ਪਹੁੰਚਾਉਣ ਵਾਸਤੇ ਦਿੱਲੀ ਕਮੇਟੀ ਨੇ ਕੀਤੇ ਕਮਰਕੱਸੇ

ਘੱਟ ਆਮਦਨ ਦਾ ਸਰਟੀਫਿਕੇਟ ਬਣਾਉਣ ਵਿੱਚ ਆ ਰਹੀਆਂ ਦਿੱਕਤਾਂ ‘ਤੇ ਜੀ.ਕੇ. ਲਿਖਣਗੇ ਕੇਜਰੀਵਾਲ ਨੂੰ ਪੱਤਰ

PPN3107201506

ਨਵੀਂ ਦਿੱਲੀ, 31 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਟਗਿਣਤੀ ਜਾਗਰੁਕਤਾ ਵਿਭਾਗ(ਐਮ.ਏ.ਐਸ.) ਵੱਲੋਂ ਅੱਜ ਸਰਕਾਰ ਦੀਆਂ ਫੀਸ ਮੁਆਫੀ ਸਕੀਮਾਂ ਦਾ ਫਾਇਦਾ ਵੱਧ ਤੋਂ ਵੱਧ ਲੋੜਵੰਦ ਵਿਦਿਆਰਥੀਆਂ ਤਕ ਪਹੁੰਚਾਉਣ ਵਾਸਤੇ ਨੋਡਲ ਅਫਸਰਾਂ ਦੀ ਕਾਰਜਸ਼ਾਲਾ ਲਗਾਈ ਗਈ। ਕਮੇਟੀ ਦਫ਼ਤਰ ਦੇ ਕਾਨਫਰੰਸ ਹਾਲ ਵਿੱਖੇ ਹੋਈ ਇਸ ਕਾਰਜਸ਼ਾਲਾ ਵਿੱਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੁੱਖ ਬੁਲਾਰੇ ਵੱਜੋਂ ਬੋਲਦੇ ਹੋਏ ਵਿਭਾਗ ਦੀ ਬੀਤੇ 2 ਸਾਲਾਂ ਦੀ ਬਿਹਤਰ ਕਾਰਜਗੁਜਾਰੀ ਦੀ ਸ਼ਲਾਘਾ ਕੀਤੀ।
ਨੋਡਲ ਅਫ਼ਸਰਾਂ ਵੱਲੋਂ ਇਸ ਮੌਕੇ ਉਨ੍ਹਾਂ ਨੂੰ ਆ ਰਹੀਆਂ ਤਕਲੀਫਾਂ ਬਾਰੇ ਵੀ ਕਮੇਟੀ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਗਿਆ। ਦਿੱਲੀ ਜਲ ਬੋਰਡ ਦੇ ਦਫ਼ਤਰਾਂ ਵਿੱਖੇ ਦਿੱਲੀ ਸਰਕਾਰ ਦੇ ਚਲ ਰਹੇ ਜੀਵਨ ਕੇਂਦਰਾਂ ਦੇ ਬੰਦ ਹੋਣ ਕਰਕੇ ਬੱਚਿਆਂ ਦੇ ਮਾਤਾ-ਪਿਤਾ ਨੂੰ ਘਟ ਆਮਦਨ ਦਾ ਸਰਟੀਫਿਕੇਟ ਬਣਾਉਣ ਵਾਸਤੇ ਆ ਰਹੀਆਂ ਦਿੱਕਤਾਂ ਦੇ ਨਾਲ ਵੀ ਦਿੱਲੀ ਸਰਕਾਰ ਵੱਲੋਂ ਸਰਟੀਫਿਕੇਟ ਦੀ ਮਿਆਦ ਇੱਕ ਸਾਲ ਤੋਂ ਘਟਾ ਕੇ 6 ਮਹੀਨੇ ਕਰਨ ਬਾਰੇ ਵੀ ਜੀ.ਕੇ. ਨੂੰ ਜਾਣੂ ਕਰਵਾਇਆ ਗਿਆ। ਜਿਸ ‘ਤੇ ਪ੍ਰਤਿਕ੍ਰਮ ਦਿੰਦੇ ਹੋਏ ਜੀ.ਕੇ. ਵੱਲੋਂ ਇਸ ਸੰਬਧ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਘਟਗਿਣਤੀ ਕੌਮਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਵਾਸਤੇ ਬੇਨਤੀ ਕਰਨ ਦੀ ਗੱਲ ਕਹੀ ਗਈ। ਜੀ.ਕੇ. ਨੇ ਵਿਭਾਗ ਵੱਲੋਂ ਪਹਿਲੇ ਵਰ੍ਹੇ 13 ਕਰੋੜ 47 ਲੱਖ ਰੁਪਏ ਲੋੜਵੰਦ ਬੱਚਿਆਂ ਨੂੰ ਫੀਸ ਮੁਆਫ਼ੀ ਵੱਜੋਂ ਦਿਵਾਉਣ ਉਪਰੰਤ ਦੂਜੇ ਵਰ੍ਹੇ ਕਮੇਟੀ ਵੱਲੋਂ ਮਿੱਥੇ ਗਏ 25 ਕਰੋੜ ਰੁਪਏ ਦੇ ਫੀਸ ਮੁਆਫ਼ੀ ਦੇ ਟੀਚੇ ਨੂੰ 42 ਕਰੋੜ ਰੁਪਏ ਤਕ ਪਹੁੰਚਾਉਣ ਵਾਸਤੇ ਨੋਡਲ ਅਫ਼ਸਰਾਂ ਵੱਲੋਂ ਕੀਤੀ ਗਈ ਮਿਹਨਤ ਨੂੰ ਬੇਮਿਸ਼ਾਲ ਦਸਦੇ ਹੋਏ ਮੌਜੂਦਾ ਵਰ੍ਹੇ ਕੋਈ ਟੀਚਾ ਨਾ ਦੇਣ ਦਾ ਵੀ ਐਲਾਨ ਕੀਤਾ। ਸਰਟੀਫਿਕੇਟ ਦੀ ਮਿਆਦ 6 ਮਹੀਨੇ ਰੱਖਣ ਤੇ ਕੇਜਰੀਵਾਲ ਸਰਕਾਰ ਤੇ ਸ਼ਬਦੀ ਹਮਲਾ ਬੋਲਦੇ ਹੋਏ ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਤਾਂ ਕੇਜਰੀਵਾਲ ਪ੍ਰਸ਼ਾਸਨ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਦਾ ਦਾਅਵਾ ਕਰਦੇ ਹਨ ਪਰ ਦੂਜੇ ਪਾਸੇ ਘਟਗਿਣਤੀ ਕੌਮਾਂ ਨੂੰ ਮਿਲਣ ਵਾਲਿਆਂ ਸੁਵੀਧਾਵਾਂ ਦੀ ਰਾਹ ਵਿੱਚ ਅੜ੍ਹਿਕੇ ਖੜੇ ਕਰਕੇ ਭ੍ਰਿਸ਼ਟਾਚਾਰੀ ਕਾਰਜ ਪ੍ਰਣਾਲੀ ਵਿੱਚ ਵਾਧਾ ਕਰ ਰਹੇ ਹਨ।
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ ਅਤੇ ਮੀਤ ਪ੍ਰਧਾਨ ਸਤਪਾਲ ਸਿੰਘ ਵੱਲੋਂ ਮੁਸਲਿਮ ਭਾਈਚਾਰੇ ਨੂੰ ਇਨ੍ਹਾਂ ਸਕੀਮਾਂ ਦਾ ਫਾਇਦਾ ਦਿਲਵਾਉਣ ਲਈ ਤ੍ਰੀ-ਨਗਰ ਕਾੱਲੋਨੀ ਦੀ 17 ਮੈਂਬਰੀ ਵਾਲਿੰਟਿਅਰ ਸਬ ਕਮੇਟੀ ਬਣਾਉਦ ਦਾ ਵੀ ਐਲਾਨ ਕੀਤਾ ਗਿਆ। ਸੀਨੀਅਰ ਕਮੇਟੀ ਮੈਂਬਰ ਕੁਲਮੋਹਨ ਸਿੰਘ, ਵਿਭਾਗ ਦੇ ਕਨਵੀਨਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਚੇਅਰਮੈਨ ਹਰਜਿੰਦਰ ਸਿੰਘ, ਇੰਚਾਰਜ ਬੀਬੀ ਰਣਜੀਤ ਕੌਰ ਅਤੇ ਮੁਸਲਿਮ ਭਾਈਚਾਰੇ ਤੋਂ ਜਨਾਬ ਖੁਰਸ਼ੀਦ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਕਮੇਟੀ ਮੈਂਬਰ ਰਵੇਲ ਸਿੰਘ, ਸ਼ਿਖਿਆ ਕਮੇਟੀ ਮੈਂਬਰ ਚਰਨਜੀਤ ਸਿੰਘ ਅਤੇ ਵੱਡੀ ਤਦਾਤ ਵਿੱਚ ਨੋਡਲ ਅਫ਼ਸਰ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply