Friday, October 16, 2026

ਅੰਮ੍ਰਿਤਸਰ ‘ਚ ਆਈ. ਆਈ. ਐਮ ਦਾ ਉਦਘਾਟਨ 6 ਅਗਸਤ ਨੂੰ

DC Ravi Bhagatਅੰਮ੍ਰਿਤਸਰ, 31 ਜੁਲਾਈ (ਗੁਰਚਰਨ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ‘ਚ ਸ਼ੁਰੂ ਹੋਣ ਵਾਲੀ ਦੇਸ਼ ਦੀ ਜਾਣਕਾਰੀ ਮੈਨਜਮੈਂਟ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਮੈਨਜਮੈਂਟ (ਆਈ ਆਈ ਐਮ) ਦਾ ਉਦਘਾਟਨ 6 ਅਗਸਤ ਨੂੰ ਹੋਵੇਗਾ, ਦੇਸ਼ ਦੇ ੱਿਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਬਜਟ ‘ਚ ਕੀਤੇ ਗਏ ਐਲਾਨ ਤਹਿਤ ਭਾਵੇ ਇਸ ਦਾ ਕੈਂਪਸ ਮਾਨਾਵਾਲਾ ਨੇੜੇ ਬਣਾਇਆ ਜਾਣਾ ਹੈ,ਪਰ ਮੌਜੂਦਾ ਸ਼ੈਸਨ ਸ਼ੁਰੂ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜੇ ਟੈਕਨੀਕਲ ਕਾਲਜ ਲਈ ਨਵੀ ਗਈ ਇਮਾਰਤ ਦੀ ਚੋਣ ਕੀਤੀ ਗਈ ਹੈ।
ਅੱਜ ਸਵੇਰੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਇਸ ਨਵੀਂ ਬਣੀ ਇਮਾਰਤ ਦਾ ਦੌਰਾ ਕੀਤਾ ਅਤੇ ਸਾਰੀ ਇਮਾਰਤ ਦਾ ਜਾਇਜ਼ਾ ਲਿਆ, ਉਨ੍ਹਾਂ ਦੱਸਿਆ ਕਿ ਮੌਜੁਦਾ ਸ਼ੈਸਨ ਲਈ 60 ਵਿਦਿਆਰਥੀਆਂ ਦਾ ਦਾਖਲਾ ਕਰ ਲਿਆ ਹੈ,ਜੋ ਕਿ 6 ਅਗਸਤ ਤੋਂ ਇਥੇ ਕਲਾਸਾਂ ਸ਼ੁਰੂ ਕਰਨਗੇ। ਸ੍ਰੀ ਭਗਤ ਨੇ ਦੱਸਿਆ ਕਿ 4 ਅਗਸਤ ਨੂੰ ਇਹ ਇਮਾਰਤ ਸਬੰਧਤ ਵਿਭਾਗ ਨੂੰ ਸ਼ਂੋਪ ਦਿੱਤੀ ਜਾਵੇਗੀ ਅਤੇ 6 ਅਗਸਤ ਨੂੰ ਇਸ ਦਾ ਰਸਮੀ ਉਦਘਾਟਨ ਕਰਕੇ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਸ੍ਰੀ ਭਗਤ ਨੇ ਦੱਸਿਅ ਕਿ ਲੜਕੀਆਂ ਅਤੇ ਲੜਕਿਆਂ ਦੇ ਹੋਸਟਲ ਲਈ ਵੀ ਇਸ ਇਮਾਰਤ ਨੇੜੇ ਥਾਂ ਦੀ ਚੋਣ ਕਰ ਲਈ ਗਈ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply