
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸੱਗੂ) – ਕਾਲਜ ਦੇ ਹੈਂਡਬਾਲ ਖਿਡਾਰਨਾਂ ਮਿਸ. ਬਿਮਲਾ, ਰਮਨਪ੍ਰੀਤ ਕੌਰ, ਅਮਨਜੋਤ ਕੌਰ, ਸੰਦੀਪ ਕੌਰ ਅਤੇ ਮੀਨਾ ਨੇ ਫੈਡਰੇਸ਼ਨ ਕੱਪ ਵਿੱਚੋਂ ਗੋਲਡ ਮੈਡਲ ਜਿੱਤੇ ਜੋ ਕਿ ਗੁਡੋਰ ਏ.ਪੀ ਦੁਆਰਾ 12 ਤੋਂ 15 ਜੁਲਾਈ 2015 ਵਿਚ ਆਯੋਜਿਤ ਕੀਤਾ ਗਿਆ।ਕੁੱਲ ਅੱਠ ਟੀਮਾਂ ਨੇ ਹੈਂਡਬਾਲ ਫੈਡਰੇਸ਼ਨ ਕੱਪ ਵਿਚ ਭਾਗ ਲਿਆ।ਖਿਡਾਰਨਾਂ ਨੂੰ ਮੈਡਲ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਪੰਜਾਬ ਦੀ ਟੀਮ ਨੇ ਆਂਧਰਾ ਪ੍ਰਦੇਸ਼, ਮਹਾਂਰਾਸ਼ਟਰਾ ਅਤੇ ਛਤੀਸਗੜ੍ਹ ਦੀਆਂ ਟੀਮਾਂ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।ਆਖਰੀ ਮੈਚ ਵਿਚ ਪੰਜਾਬ ਦੀ ਟੀਮ ਨੇ ਰੇਲਵੇ ਟੀਮ ਨੂੰ 46-45 ਅੰਕਾਂ ਨਾਲ ਹਰਾਇਆ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਸਪੋਰਟਸ ਵਿਭਾਗ ਦੇ ਮੁੱਖੀ ਮਿਸਿਜ਼ ਸਵੀਟੀ ਬਾਲਾ ਅਤੇ ਸਪੋਰਟਸ ਵਿਭਾਗ ਦੇ ਮੈਂਬਰਾਂ ਮਿਸ. ਸ਼ਵੇਤਾ, ਅਰੁਣਾ ਅਤੇ ਰਾਜਵੰਤ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਇਸੇ ਤਰ੍ਹਾਂ ਹੋਰ ਨਵੀਆਂ ਉਚਾਈਆਂ ਨੂੰ ਛੂਹਣ ਲਈ ਉਤਸ਼ਾਹਿਤ ਕੀਤਾ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media