Thursday, April 23, 2026

ਕੇਂਦਰ ਨੇ ਪੰਜਾਬ ਸਰਕਾਰ ਨਾਲ ਕੀਤਾ ਮਤਰੇਆ ਸਲੂਕ – ਰਿੰਟੂ

ਇੱਕ ਵੀ ਕੇਂਦਰੀ ਮੰਤਰੀ ਨੇ ਨਹੀਂ ਲਿਆ ਘਟਨਾ ਸਥਾਨ ਦਾ ਜਾਇਜ਼ਾ ਤੇ ਨਾ ਹੀ ਪੁੱਛਿਆ ਪੀੜਤਾਂ ਦਾ ਹਾਲ

PPN0108201513
ਅੰਮ੍ਰਿਤਸਰ, 1 ਅਗਸਤ (ਗੁਰਚਰਨ ਸਿੰਘ) – ਜਿਲ੍ਹਾ ਗੁਰਦਾਸਪੁਰ ਦੇ ਕਸਬੇ ਦੀਨਾਨਗਰ ਦੇ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਕੇਂਦਰ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਦੇ ਨਾਲ ਸੋਤੇਲਾ ਰਵੱਈਆ ਕੀਤਾ ਹੈ।ਕੇਂਦਰ ਸਰਕਾਰ ਦੇ ਵੱਲੋਂ ਇਕ ਵੀ ਕੇਂਦਰੀ ਮੰਤਰੀ ਨੇ ਹੁਣ ਤੱਕ ਇਸ ਘਟਨਾ ਵਾਲੇ ਸਥਾਨ ਦਾ ਨਾ ਹੀ ਜਾਇਜਾ ਲਿਆ ਅਤੇ ਨਾ ਹੀ ਮ੍ਰਿਤਕਾਂ ਅਤੇ ਪੀੜ੍ਹਿਤਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਜਾਹਿਰ ਕੀਤਾ। ਪੰਜਾਬ ਭਾਜਪਾ ਦਾ ਵੀ ਰਵੱਈਆ ਕਰਮਜੀਤ ਇਨ੍ਹਾਂ ਦੇ ਪ੍ਰਤੀ ਸੌਤੇਲਾ ਹੀ ਰਿਹਾ ਹੈ। ਇਹ ਗੱਲ ਅੱਜ ਹਲਕਾ ਉਤਰੀ ਕਾਂਗਰਸ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਪੰਜਾਬ ਨਾਰਕੋਟਿਕ ਸੈਲ ਦੇ ਇੰਸਪੈਕਟਰ ਬਲਬੀਰ ਸਿੰਘ ਦਾ ਫੋਰਟਿਸ ਐਸਕਾਰਟ ਹਸਪਤਾਲ ਵਿੱਚ ਹਾਲ-ਚਾਲ ਪੁੱਛਣ ਦੇ ਦੋਰਾਨ ਕਹੀ।
ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਇਹ ਸਮੱਸਿਆ ਭਾਰਤ ਦੀ ਕੋਈ ਅੰਤਰਿਕ ਸਮੱਸਿਆ ਨਹੀਂ ਸੀ ਜਦਕਿ ਇਹ ਮੁੱਦਾ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਹੈ।ਹਮਲਾਵਰ ਪਾਕਿਸਤਾਨ ਤੋਂ ਆਏ ਸਨ ਅਤੇ ਉਨ੍ਹਾਂ ਨੇ ਕੇਂਦਰ ਅਤੇ ਪ੍ਰਦੇਸ਼ ਦੀ ਖੂਫੀਆ ਏਜੰਸੀਆਂ ਦੇ ਤੰਤਰ ਨੂੰ ਪਛਾੜਦੇ ਹੋਏ ਹਮਲਾ ਕਰ ਲਗਭਗ 10 ਲੋਕਾਂ ਨੂੰ ਅਪਣਾ ਸ਼ਿਕਾਰ ਬਣਾ ਦਿੱਤਾ, ਜਦਕਿ ਕੇਂਦਰ ਸਰਕਾਰ ਦੀ ਇਹ ਜਿੰਮੇਦਾਰੀ ਬਣਦੀ ਸੀ ਕਿ ਉਹ ਮੌਕੇ ਤੇ ਪਹੁੰਚ ਘਟਨਾ ਦਾ ਜਾਇਲਾ ਲੈਣ, ਲੇਕਿਨ ਉਨ੍ਹਾਂ ਪੰਜਾਬ ਦੇ ਪ੍ਰਤੀ ਮਤਰੇਆ ਰਵੱਈਆ ਅੱਜ ਜਾਹਿਰ ਹੋ ਗਿਆ ਹੈ।

ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੇ ਮਾਮਲੇ, ਬਾਰੇ ਪ੍ਰਧਾਨ ਮੰਤਰੀ ਚੁਪ ਕਿਉਂ?

ਜੋ ਪ੍ਰਧਾਨ ਮੰਤਰੀ ਲੋਕਸਭਾ ਚੋਣਾਂ ਤੋਂ ਪਹਿਲੇ ਪਾਕਿਸਤਾਨ ਨੂੰ ਅੱਤਵਾਦੀ ਹਮਲਿਆਂ ਤੇ ਮੂੰਹ ਤੋੜ ਜਵਾਬ ਦੇਣ ਤੇ ਹਵਾਈ ਕਿਲੇ ਬਣਾ ਰਹੇ ਸਨ, ਅੱਜ ਉਹ ਚੁੱਪੀ ਸਾਧੇ ਹੋਏ ਹਨ ਅਤੇ ਦੇਸ਼ ਦੇ ਨਾਲ ਜੁੜੇ ਹੋਏ ਅੰਤਰਿਕ ਮੁਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਦਿਖ ਰਹੇ ਹਨ। ਉਨ੍ਹਾਂਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾਂ ਹੀ ਸਾਬਕਾ ਪ੍ਰਧਾਨ ਮੰਤਰੀ ‘ਤੇ ਪੱਖਪਾਤ ਦਾ ਦੋਸ਼ ਲਗਾਉਾਂਦੇ ਰਹੇ ਹਨ ਜਦਕਿ ਹੁਣ ਉਹ ਉਤਰ ਦੇਣ, ਕੀ ਹੁਣ ਕੇਂਦਰ ਦੀ ਭਾਜਪਾ ਜੋ ਉਨ੍ਹਾਂ ਦੀ ਭਾਈਵਾਲ ਪਾਰਟੀ ਵੀ ਹੈ ਨੇ ਪੰਜਾਬ ਦੇ ਨਾਲ ਸੌਤੇਲਾ ਵਿਵਹਾਰ ਨਹੀਂ ਕੀਤਾ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply