Thursday, March 19, 2026

ਅਮਰੀਕਾ ਵਿੱਚ ਦਿੱਲੀ ਕਮੇਟੀ ਪ੍ਰਧਾਨ ਖਿਲਾਫ਼ ਕੇਸ ਖਾਰਿਜ ਕਰਨ ਦੀ ਜੀ.ਕੇ ਦੇ ਵਕੀਲ ਨੇ ਦਿੱਤੀ ਦਲੀਲ

ਨਵੀ ਦਿੱਲੀ, 3 ਅਗਸਤ (ਅੰਮ੍ਰਿਤ ਲਾਲ ਮੰਨਣ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ਼ ਅਮਰੀਕਾ ਵਿਖੇ ਟੀ.ਵੀ.ਪੀ.ਏ. ਐਕਟ ਤਹਿਤ ਸਿੱਖ ਫਾਰ ਜਸਟਿਸ ਵੱਲੋਂ ਬੀਤੇ ਦਿਨੀਂ ਜਾਰੀ ਕਰਵਾਏ ਗਏ ਸੰਮਨ ਦੇ ਕੇਸ ਨੂੰ ਆਧਾਰਹੀਨ ਦੱਸਦੇ ਹੋਏ ਜੀ.ਕੇ ਦੇ ਵਕੀਲ ਜਸਪ੍ਰੀਤ ਸਿੰਘ ਵੱਲੋਂ ਖਾਰਜ ਕਰਨ ਦੀ ਮੰਗ ਕੀਤੀ ਗਈ ਹੈ।ਜਸਪ੍ਰੀਤ ਸਿੰਘ ਨੇ ਜੀ.ਕੇ ਵਲੋਂ ਨਿਊਯਾਰਕ ਦੀ ਦੱਖਣੀ ਜਿਲ੍ਹਾ ਅਦਾਲਤ ਵਿਖੇ ਦਰਜ ਕਰਵਾਏ ਗਏ ਬਿਆਨਾਂ ਵਿਚ ਜੀ.ਕੇ ਨੂੰ ਸਹੀ ਤਰੀਕੇ ਨਾਲ ਨਿਊਯਾਰਕ ਵਿੱਖੇ ਸੰਮਨ ਨਾ ਤਾਮੀਲ ਹੋਣ ਦਾ ਦਾਅਵਾ ਕੀਤਾ ਹੈ।ਇਸ ਦੇ ਨਾਲ ਹੀ ਜੀ.ਕੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਪੂਰਣ ਤੌਰ ਤੇ ਕੇਸ ਨੂੰ ਤਥਾਂ ਤੋਂ ਦੂਰ, ਆਧਾਰਹੀਨ ਅਤੇ ਝੂਠ ਦਾ ਪੁਲਿੰਦਾ ਦੱਸਿਆ ਹੈ।
ਜਸਪ੍ਰੀਤ ਸਿੰਘ ਨੇ ਅਦਾਲਤ ਵਿੱਚ ਸ਼ਿਕਾਇਤ ਕਰਤਾ ਹਰਜੀਤ ਸਿੰਘ ਅਤੇ ਜਾਨਕੀ ਕੌਰ ਕੋਲ ਸਬੂਤ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਵੱਲੋਂ ਜੀ.ਕੇ ਦੇ ਖਿਲਾਫ਼ ਲਗਾਏ ਗਏ ਦੋਸਾਂ ਨੂੰ ਆਧਾਰਹੀਨ ਅਤੇ ਕਾਨੂੰਨੀ ਤੌਰ ਤੇ ਗੈਰਯੋਗ ਦੱਸਿਆ ਹੈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਸਲੇ ਤੇ ਆਪਣੇ ਪ੍ਰਤੀਕ੍ਰਮ ਦਿੰਦੇ ਹੋਏ ਇਸ ਕੇਸ ਦੇ ਛੇਤੀ ਹੀ ਖਾਰਿਜ ਹੋਣ ਦੀ ਆਸ ਜਤਾਈ।ਸਿਰਸਾ ਨੇ ਕਿਹਾ ਕਿ ਅਸੀਂ ਇਸ ਕੇਸ ਨੂੰ ਮਜ਼ਬੂਤੀ ਨਾਲ ਲੜਦੇ ਹੋਏ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੀਆਂ ਝੂਠੀਆਂ ਧਮਕੀਆਂ ਤੇ ਅਧਾਰਿਤ ਇਸ ਕੇਸ ਦਾ ਸੱਚ ਕੌਮ ਦੇ ਸਾਹਮਣੇ ਰੱਖਾਂਗੇੇ।ਸਿਰਸਾ ਨੇ ਕਾਨੂੰਨੀ ਤਰੀਕੇ ਨਾਲ ਲੜਾਈ ਲੜਦੇ ਹੋਏ ਝੂਠੀਆਂ ਧਮਕੀਆਂ ਦੇ ਬਦਲੇ ਨਜ਼ਾਇਜ ਉਗਰਾਹੀ ਕਰਨ ਦੇ ਪੰਨੂੰ ਦੇ ਕਥਿਤ ਮਨਸੂਬਿਆਂ ਨੂੰ ਵੀ ਢਾਹ ਲਾਉਣ ਦਾ ਦਾਅਵਾ ਕੀਤਾ।
ਸਿਰਸਾ ਨੇ ਕਿਹਾ ਕਿ ਅਮਰੀਕਾ ਸਰਕਾਰ ਨੂੰ ਪੰਨੂੰ ਦੇ ਵੱਲੋਂ ਸਿਆਸੀ ਪਨਾਹ ਦਿਵਾਉਣ ਦੇ ਏਵਜ਼ ਵਿੱਚ ਪੰਨੂੰ ਵੱਲੋਂ ਕੀਤੀ ਜਾਂਦੀ ਪਾਬੰਦੀਸ਼ੁਦਾ ਵਸੂਲੀ ਦੀ ਪੜਤਾਲ ਕਰਨ ਦੀ ਕਮੇਟੀ ਵੱਲੋਂ ਕੀਤੀ ਗਈ ਮੰਗ ‘ਤੇ ਉਹ ਪੂਰਨ ਤੌਰ ‘ਤੇ ਕਾਇਮ ਹਨ ਕਿਉਂਕਿ ਪੰਥਕ ਭਾਵਨਾਵਾਂ ਦੀ ਆੜ੍ਹ ਵਿੱਚ ਕਿਸੇ ਵੀ ਸਿੱਖ ਦਾ ਮਾਨਸਿਕ ਜਾਂ ਆਰਥਿਕ ਸ਼ੋਸਣ ਕਰਨਾ ਸਿੱਖਾਂ ਧਰਮ ਦੇ ਮੁੱਢਲੇ ਸਿਧਾਂਤਾਂ ਦੇ ਖਿਲਾਫ਼ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply