Thursday, September 17, 2026

 ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਲਾਮਬੰਧ ਹੋਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ- ਸ੍ਰੀਮਤੀ ਗਿਰੀਸ਼ ਬਾਂਸਲ

PPN0308201503 PPN0308201504
ਅਮ੍ਰਿਤਸਰ, 3 ਅਗਸਤ (ਗੁਰਚਰਨ ਸਿੰਘ) – ਨਹਿਰੂ ਯੁਵਾ ਕਂੇਦਰ ਅੰਮ੍ਰਿਤਸਰ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜ਼ਿਲਾ ਲੀਗਲ ਸਰਵਿਸਿਸ ਅਥਾਰਿਟੀ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਵਿਲਿਜ ਕੌਆਰਡੀਨੇਟਰਾਂ ਦੀ 2 ਰੋਜ਼ਾ ਟ੍ਰੇਨਿੰਗ ਦਾ ਸਮਾਪਨ ਵਿਰਸਾ ਵਿਹਾਰ ਵਿਖੇ ਕੀਤਾ ਗਿਆ।ਇਸ ਵਿੱਚ ਸ੍ਰੀ ਮਤੀ ਗਿਰੀਸ਼ ਬਾਂਸਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਡਾ. ਪ੍ਰਭਦੀਪ ਕੌਰ ਜੋਹਲ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ. ਪੀ. ਡੀ ਗਰਗ ਇਸ ਟ੍ਰੇਨਿੰਗ ਵਿੱਚ ਬਤੌਰ ਸਰੋਤ ਵਿਅਕਤੀ ਸ਼ਾਮਿਲ ਹੋਏ ਅਤੇ ਇਸ ਮੌਕੇ ‘ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਗਿਰੀਸ਼ ਬਾਂਸਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅੰਮ੍ਰਿਤਸਰ ਨੇ ਕਿਹਾ ਕਿ ਨਸ਼ਾ ਮੁਕਤੀ ਲਈ ਕੰਮ ਕਰ ਰਹੀਆਂ ਸਵੈ-ਸੇਵੀ ਸੰਸਥਾਵਾਂ ਅਤੇ ਨਹਿਰੂ ਯੁਵਾ ਕਂੇਦਰ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਸਾਰਿਆਂ ਨੂੰ ਇਕਜੁੱਟ ਹੋ ਕੇ ਨਸ਼ਿਆਂ ਵਿਰੁੱਧ ਲਾਮਬੰਧ ਹੋਣ ਦੀ ਹੈ ਤਾਂ ਕਿ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ ਕਿਉਂਕਿ ਮਾਨਯੋਗ ਹਾਈਕੋਰਟ ਚੰਡੀਗੜ੍ਹ ਨਸ਼ਿਆਂ ਬਾਰੇ ਬਹੁਤ ਜ਼ਿਆਦਾ ਗੰੰਭੀਰ ਹੈ।
ਇਸ ਮੌਕੇ ਤੇ ਨੌਜਵਾਨਾਂ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਜੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਵੱਚੋਂ ਪੂਰੇ ਪੰਜਾਬ ਦੇ 6000 ਪਿੰਡਾਂ ਵਿੱਚ ਨਹਿਰੂ ਯੁਵਾ ਕਂੇਦਰ ਪੰਜਾਬ ਅਤੇ ਚੰਡੀਗ੍ਹੜ ਦੀਆਂ ਵੱਖ-ਵੱਖ ਪੇਂਡੂ ਯੂਥ ਕਲੱਬਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਿੱਖਿਆ ਪ੍ਰਾਜੈਕਟ ਮੁਹਿੰਮ ਚਲਾਏਗਾ ਅਤੇ ਜ਼ਿਲਾ ਅੰਮ੍ਰਿਤਸਰ ਦੇ 300 ਪਿੰਡਾਂ ਵਿੱਚ ਇਹ ਮੁਹਿੰਮ ਸ੍ਰੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਨੀ ਹੇਠ ਚਲਾਈ ਜਾਵੇਗੀ ।
ਇਸ ਜਾਗਰੂਕਤਾ ਅਤੇ ਸਿੱਖਿਆ ਮੁਹਿੰਮ ਦੇ ਇੰਚਾਰਜ ਅਤੇ ਜ਼ਿਲਾ ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਨੇ ਕਿਹਾ ਕਿ ਹਰੇਕ ਪਿੰਡ ਵਿੱਚੋਂ ਦੋ ਪਿੰਡ ਕੋ-ਆਰਡੀਨੇਟਰ ਨਿਯੁਕਤ ਕੀਤੇ ਜਾਣੇ ਹਨ ਜੋ ਕਿ ਨਿਸ਼ਕਾਮ ਸੇਵਾ ਭਾਵ ਨਾਲ ਆਪੋ- ਆਪਣੇ ਪਿੰਡ ਵਿੱਚੋਂ ਨਿਰੰਤਰ ਰੂਪ ਵਿੱਚ ਮੁਹਿੰਮ ਨੂੰ ਪ੍ਰਚੰਡ ਰੱਖਣਗੇ ਅਤੇ ਨਹਿਰੂ ਯੁਵਾ ਕਂੇਦਰ ਵੱਲੋਂ ਇਸ ਮੁਹਿੰਮ ਅਧੀਨ ਹਰੇਕ ਪਿੰਡ ਵਿੱਚ ਨਸ਼ਾ ਵਿਰੋਧੀ ਸਲਾਹਕਾਰ ਕਮੇਟੀ ਦਾ ਗਠਨ ਪਿੰਡ ਦੇ ਸਰਪੰਚ ਦੀ ਸਰਪ੍ਰਸਤੀ ਹੇਠ ਕੀਤਾ ਜਾਣਾ ਹੈ। ਜਿਸ ਵਿੱਚ ਪਿੰਡ ਦਾ ਸਰਪੰਚ, ਯੂਥ ਕਲੱਬ ਦਾ ਪ੍ਰਧਾਨ ਅਤੇ ਮਹਿਲਾ ਮੰਡਲ ਦੇ ਤਿੰਨ ਨੁਮਾਇੰਦੇ , ਐਨ. ਐਸ. ਐਸ/ ਐਨ.ਸੀ.ਸੀ, ਅਤੇ ਭਾਰਤ ਸਕਾਟ ਅਤੇ ਗਾਈਡ ਦੇ ਵਲੰਟੀਅਰ, ਗਾ੍ਰਮ ਸੇਵਕ/ ਸੇਵਿਕਾ, ਸਥਾਨਕ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਜੋ ਕਿ ਨਸ਼ਾ ਵਿਰੋਧੀ ਖੇਤਰ ਵਿੱਚ ਕੰਮ ਕਰਦੇ ਹੋਣ, ਸਮਾਜ ਸੇਵਕ, ਮਹਿਲਾ ਕਾਰਜਕਰਤਾ ਅਤੇ ਨੈਸ਼ਨਲ ਯੂਥ ਦੇ ਵਲੰਟੀਅਰ ਬਤੌਰ ਮੈਂਬਰ ਸਕੱਤਰ ਹੋਣਗੇ।
ਇਸ ਮੁਹਿੰਮ ਲਈ ਵਿਲਿਜ ਕੋਆਰਡੀਨੇਟਰਾਂ ਨੂੰ ਵੱਖ-ਵੱਖ ਵਿਭਾਗਾਂ ਅਤੇ ਸਿਹਤ ਵਿਭਾਗ ਦੇ ਮਾਹਿਰਾਂ ਸ੍ਰੀ ਮਹਾਂਬੀਰ ਸਿੰਘ,ਗੱਜਣ ਸਿੰਘ, ਕੁਲਬੀਰ ਸਿੰਘ, ਰਣਜੋਧ ਸਿੰਘ, ਸਰਪੰਚ ਕਸ਼ਮੀਰ ਸਿੰਘ, ਸੁਖਦੇਵ ਸਿੰਘ, ਸ੍ਰੀ ਦੁਰਗਾ ਦਾਸ, ਸੰਦੀਪ ਕੌਰ ਜ਼ਿਲਾ ਪ੍ਰੋਜੈਕਟ ਅਫਸਰ, ਐਨ. ਵਾਈ. ਸੀ ਵਲੰਟੀਅਰਾਂ ਅਤੇ ਜ਼ਿਲਾ ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਦੀ ਟੀਮ ਵੱਲੋਂ ਟ੍ਰੇਨਿੰਗ ਪ੍ਰਦਾਨ ਕੀਤੀ ਗਈ।ਇਸ ਮੌਕੇ ਤੇ ਸਮੂਹ ਯੂਥ ਕਲੱਬਾਂ ਦੇ ਨੁੰਮਾਇੰਦਿਆਂ ਅਤੇ ਮਹਿਮਾਨਾਂ ਦਾ ਸੰਦੀਪ ਕੌਰ ਜ਼ਿਲਾ ਪ੍ਰੋਜੈਕਟ ਅਫਸਰ ਨੇ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply