Sunday, October 18, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੇ ‘ਗੁਰੂ ਪੁਰਣਿਮਾ ਦਿਵਸ’ ਮਨਾਇਆ

PPN0308201505

ਅੰਮ੍ਰਿਤਸਰ, 3 ਅਗਸਤ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ‘ਗੁਰੂ ਪੁਰਣਿਮਾ ਦਿਵਸ’ ਮਨਾਇਆ ਗਿਆ। ਵਿਭਾਗ ਦੇ ਮੁਖੀ, ਡਾ. ਗੁਰਪ੍ਰੀਤ ਕੌਰ ਅਤੇ ਹੋਰ ਅਧਿਆਪਕਾਂ ਨੇ ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ।
ਸ਼ਮਾਗਮ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸ੍ਰੀ ਸੁਖਦੇਵ ਸਿੰਘ ਨੇ ਗੁਰੂ ਪੂਣਿਮਾ ਦੇ ਸਬੰਧ ਵਿਚ ਭਜਨ ਗਾ ਕੇ ਨਿਹਾਲ ਕੀਤਾ। ਡਾ. ਗੁਰਪ੍ਰੀਤ ਕੌਰ, ਡਾ. ਤੇਜਿੰਦਰ ਗੁਲਾਟੀ ਅਤੇ ਕਿਰਨ ਅਮਰ ਵੱਲੋਂ ਵੰਦਨਾ ਦੇ ਸਵਰ ਸਮਰਪਿਤ ਸਰਸਵਤੀ ਵੰਦਨਾ ਕੀਤੀ ਗਈ। ਵਿਭਾਗ ਦੇ ਵਿਦਿਆਰਥੀਆਂ ਨੇ ਗਾ ਕੇ ਆਪਣੇ ਸੰਗੀਤ ਗੁਰੂਆਂ ਨੂੰ ਯਾਦ ਕੀਤਾ। ਤਬਲੇ ‘ਤੇ ਸ੍ਰੀ ਚਰਨਜੀਤ ਸਿੰਘ, ਗਿਟਾਰ ‘ਤੇ ਸ੍ਰੀ ਰਵਿਸ਼ ਨੇ ਸਾਥ ਦਿੱਤਾ।
ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸੰਗੀਤ ਇਸ ਧਰਤੀ ਦੀ ਬਹੁਤ ਵੱਡੀ ਨਿਆਮਤ ਹੈ ਅਤੇ ਸੰਗੀਤ ਤੋਂ ਬਿਨਾਂ ਸਭ ਕੁੱਝ ਬੇ ਰਸਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਦੇ ਰੋਮ-ਰੋਮ ਵਿਚੋਂ ਸੰਗੀਤ ਦੀਆਂ ਲਹਿਰਾਂ ਵਗਦੀਆਂ ਹਨ ਅਤੇ ਜੀਵਨ ਨੂੰ ਆਨੰਦਮਈ ਕਰਦੀਆਂ ਹਨ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਸੰਗੀਤ ਖੇਤਰ ਵਿਚ ਗੁਰੂ ਦੀ ਮਹੱਤਤਾ ‘ਤੇ ਚਾਨਣਾ ਪਾਇਆ।

Leave a Reply