ਸਰਕਾਰੀ ਸੰਕੈਡਰੀ ਸਕੂਲ ਧੁੱਪਸੜੀ ਦੀ ਅਮਨਦੀਪ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਬਟਾਲਾ, 5 ਅਗਸਤ (ਨਰਿੰਦਰ ਸਿੰਘ ਬਰਨਾਲ) – ਰਾਜ ਸਾਂਇੰਸ ਤੇ ਸਿਖਿਆ ਸੰਸਥਾ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸz. ਅਮਰਦੀਪ ਸਿੰਘ ਸੈਣੀ ਤੇ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆ ਦੀ ਰਹਿਨੂਮਾਈ ਹੇਠ ਤਹਿਸੀਲ ਪੱਧਰੀ ਵਿਗਿਆਨ ਗੋਸਟੀ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਆਯੋਜਿਤ ਕੀਤੀ ਗਈ।ਇਸ ਤਹਿਸੀਲ ਪੱਧਰੀ ਵਿਗਿਆਨ ਗੋਸਟੀ ਵਿੱਚ ਤਹਿਸੀਲ ਬਟਾਲਾ ਦੇ PP ਸਕੂਲਾਂ ਨੇ ਹਿੱਸਾ ਲਿਆ।ਇਸ ਦੌਰਾਂਨ ਵਿਦਿਆਰਥੀਆਂ ਵੱਲੋਂ ਭਾਂਸਣ ਮੁਕਾਬਲੇ ਤੇ ਲੇਖ ਮੁਕਾਬਲੇ ਕਰਵਾਏ ਗਏ। ਇਹਨਾ ਮੁਕਾਬਲਿਆਂ ਵਿਚ ਪਹਿਲਾ ਸਥਾਨ ਅਮਨਦੀਪ ਕੌਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁੱਪਸੜੀ, ਦੂਸਰਾ ਸਥਾਨ ਗੁਰਅੰਮ੍ਰਿਤਪ੍ਰੀਤ ਕੌਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਫਤਹਿਗੜ ਚੂੜੀਆਂ ਤੇ ਤੀਸਰਾ ਸਥਾਂਨ ਵਰਸ਼ਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਬਟਾਲਾ ਦਾ ਰਿਹਾ ਹੈ।ਇਹਨਾ ਤਹਿਸੀਲ ਪੱਧਰੀ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਸzzੀਮਤੀ ਤਜਿੰਦਰ ਕੌਰ ਫਿਜਿਕਸ ਲੈਕਚਰਾਰ, ਸ੍ਰੀਮਤੀ ਪਵਨਪ੍ਰੀਤ ਕੌਰ ਸੰਧੂ ਲੈਕਚਰਾਰ ਬਾਇੳ ਤੇ ਬਲਰਾਜ ਸਿੰਘ ਬਾਜਵਾ ਧੁੱਪਸੜੀ ਨੇ ਬਾਖੂਬੀ ਨਾਲ ਨਿਭਾਈ।ਸਮੂੱਚੀ ਵਿਗਿਆਨ ਗੋਸਟੀ ਦੇ ਸਾਰੇ ਪ੍ਰਬੰਧ ਸ੍ਰੀ ਹਰਪ੍ਰੀਤ ਸਿੰਘ ਵੱਲੋ ਤਿਆਰ ਕੀਤੇ ਤੇ ਪ੍ਰਭਾਵਸਾਲੀ ਤੇ ਜਾਣਕਾਰੀ ਹਿੱਤ ਬਣਾਉਣ ਵਾਸਤੇ ਭਾਰੀ ਗਿਣਤੀ ਵਿੱਚ ਵਿਦਿਆਰਥੀਆ ਦੀ ਸਮੂਲੀਅਤ ਕਰਵਾਈ।ਇਸ ਮੌਕੇ ਵਿਦਿਆਰਥੀਆਂ ਨਾਲ ਪਹੁੰਚੇ ਗਾਈਡ ਅਧਿਆਪਕਾਂ ਵਿੱਸ ਸੰਦੀਪ ਕੁਮਾਰ ਸੇਖਪੁਰ,ਸ੍ਰੀ ਮਤੀ ਹਰਜਿੰਦਰ ਕੌਰ ਜੈਤੋਸਰਜਾ, ਰਮਾ ਪਰਾਸ਼ਰ ਲੜਕੇ ਸਕੂਲ ਬਟਾਲਾ,ਕੁਲਜਿੰਦਰ ਕੌਰ ਧੁਪਸੜੀ, ਭੀਮ ਸਿੰਘ ਸਾਂਇੰਸ ਮਾਸਟਰ, ਜੀਵਨ ਸਿੰਘ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।
Punjab Post Daily Online Newspaper & Print Media
