Tuesday, September 29, 2026

ਸਰਕਾਰੀ ਕੰਨਿਆ ਸਕੂਲ ਬਟਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

PPN0508201502

ਬਟਾਲਾ, 5 ਅਗਸਤ (ਨਰਿੰਦਰ ਸਿੰਘ ਬਰਨਾਲ) – ਸੱਭਿਆਚਾਰਕ ਮੇਲੇ ਪੰਜਾਬੀ ਵਿਰਸੇ ਦੀ ਪਹਿਚਾਣ ਹੁੰਦੇ ਹਨ, ਮਾਡਰਨ ਸਮੇ ਵਿੱਚ ਜਿਥੇ ਲੋਕਾਂ ਵਿੱਚ ਗਲੋਬਲਾਈਜੇਸ਼ਨ ਦੀ ਦੌੜ ਲੱਗੀ ਹੋਈ ਹੈ, ਇੰਟਰਨੈਟ ਦੇ ਸੋਸਲ ਸਾਈਟਸ ਨੇ ਲੋਕਾਂ ਨੂੰ ਮੋਬਾਇਲ ਤੱਕ ਸੀਮਤ ਘੇਰੇ ਵਿਚ ਬੰਨ ਕੇ ਰੱਖ ਦਿਤਾ ਹੈ, ਨੌਜਵਾਨ ਕੁੜੀਆਂ ਮੁੰਡੇ ਪੁਰਾਤਨ ਸੱਭਿਆਚਾਰ ਤੋ ਕੋਹਾਂ ਦੂਰ ਹੁੰਦੇ ਨਜ਼ਰ ਆ ਰਹੇ ਹਨ, ਪਰ ਸਾਉਣ ਦਾ ਮਹੀਨਾ ਇੱਕ ਸੁਹਾਵਨਾਂ ਮਹੀਨਾ ਹੁੰਦਾ ਜਿਸ ਵਿੱਚ ਆਪ ਮੁਹਾਰੇ ਸੱਭਿਆਚਾਰਕ ਪਿੜ ਜੁੜ ਜਾਂਦੇ ਹਨ।ਇਸੇ ਹੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆ ਤੇ ਲੈਕਚਰਾਰ ਕਮਲੇਸ ਕੌਰ ਦੇ ਅਥਾਹ ਯਤਨਾਂ ਸਦਕਾ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਸਕੂਲ ਦੀਆਂ ਲੜਕੀਆਂ ਵੱਲੋ ਗਿੱਧੇ ਦਾ ਪਿੜ ਬੰਨਿਆ ਗਿਆ।ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆਂ ਨੇ ਕਿਹਾ ਸਮਾਜ ਨੂੰ ਸੱਭਿਆਚਾਰ ਨਾਲ ਜੋੜਨ ਦੇ ਮਕਸਦ ਨਾਲ ਇਹੋ ਜਿਹੇ ਪ੍ਰੋਗਰਾਮ ਕਰਵਾਉਣੇ ਜਰੂਰੀ ਹਨ।ਇਸ ਮੌਕੇ ਹਰਪ੍ਰੀਤ ਸਿੰਘ, ਜੀਵਨ ਸਿੰਘ,ਕਮਲੇਸ ਕੌਰ, ਅਰੁਨਾ ਕੁਮਾਰੀ,ਰਜਨੀ ਬਾਲਾ, ਹਰੀ ਉਮ ਜੋਸੀ , ਹਰੀ ਕ੍ਰਿਸ਼ਨ, ਚਰਨਜੀਤ ਸਿੰਘ, ਅਮਨਦੀਪ , ਸੁਖਦੇਵ ਸਿੰਘ ਆਦਿ ਸਟਾਫ ਮੈਬਰ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply