Tuesday, September 29, 2026

ਸਿਹਤ ਵਿਭਾਗ ਵੱਲੋਂ ਦਸਤ ਮੁਹਿੰਮ ਦੌਰਾਨ ਅੋਰਤਾਂ ਅਤੇ ਬੱਚਿਆਂ ਨੂੰ ਕੀਤਾ ਗਿਆ ਜਾਗਰੂਕ

PPN0508201507

ਸੰਦੌੜ, 5 ਅਗਸਤ-(ਹਰਮਿੰਦਰ ਸਿੰਘ)- ਸਿਹਤ ਅਤੇ ਪਰਿਵਾਰ ਭਲਾਈ ਪੀ.ਐਚ.ਸੀ ਫਤਿਹਗੜ੍ਹ ਪੰਜਗਰਾਈਆਂ ਦੇ ਐਸ.ਐਮ.ੳ ਨਾਜਰ ਸਿੰਘ ਦੀਆਂ ਹਦਾਇਤਾਂ ਅੁਨਸਾਰ ਇਲਾਕਾ ਸੰਦੌੜ ਦੇ ਆਂਗਣਵਾੜੀ ਸੈਂਟਰ ਪਿੰਡ ਫਰਵਾਲੀ, ਬਿਸਨਗੜ੍ਹ, ਸੰਦੌੜ ਵਿੱਚ ਮਹਿਕਮੇ ਵੱਲੋਂ ਚਾਲਈ ਜਾ ਰਹੀ ਦਸਤ ਰੋਕੂ ਮੁਹਿੰਮ ਬਾਰੇ ਇੰਸਪੈਕਟਰ ਗੁਲਗਾਰ ਖਾਂ ਨੇ ਸੰਬੋਧਿਨ ਕਰਦਿਆਂ ਕਿਹਾ ਕਿ ਗਰਮੀ ਅਤੇ ਬਾਰਸ਼ਾਂ ਦੇ ਕਾਰਨ ਟੱਟੀਆਂ,ਉਲਟੀਆਂ ਅਤੇ ਹੋਰ ਬਿਮਾਰੀਆਂ ਬਾਰੇ ਬਚਣ ਲਈ ਬਜਾਰੂ ਖਾਣਾ,ਜਿਵੇਂ ਬਰਗਰ ,ਗੋਲਗੱਪੇ,ਸਮੋਸੇ ਨਾ ਖਾਦੇ ਜਾਣ।ਫਲ ਸਬਜੀਆਂ ਨੂੰ ਚੰਗੀ ਤਰਾਂ ਧੋ ਕੇ ਖਾਦੀਆ ਜਾਣ।ਖਾਣਾ ਬਣਾਉਣ ਅਤੇ ਪਕਾਉਣ ਸਮੇਂ ਸਫਾਈ ਦਾ ਖਿਆਲ ਰੱਖਿਆ ਜਾਵੇ ਅਤੇ ਹਮੇਸਾਂ ਹੀ ਹੱਥਾਂ ਨੂੰ ਚੰਗੀ ਤਰਾਂ ਸਾਫ ਪਾਣੀ ਨਾਲ ਧੋਣ ਦੀ ਆਦਤ ਪਾਈ ਜਾਵੇ। ਉਹਨਾਂ ਇੱਕਠੀਆਂ ਹੋਈਆਂ ਅੋਰਤਾਂ ਨੂੰ ੳ ਆਰ ਐਸ ਘੋਲ ਕਰਨ ਦਾ ਤਰੀਕਾ ਅਤੇ ਹੱਥ ਧੋਣ ਦਾ ਤਰੀਕਾ ਵੀ ਸਮਝਾਇਆ ਗਿਆ। ਡਾ ਗੁਲਜਾਰ ਖਾਂ ਨੇ ਇਸ ਮੁਹਿੰਮ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਪੀ.ਐਚ.ਸੀ. ਫਤਿਹਗੜ੍ਹ ਪੰਜਗਰਾਈਆਂ ਦੇ ਅਧੀਨ ਪੈਂਦੇ ਸਾਰੇ ਸਬ ਸੈਂਟਰਾਂ ਤੇ ੳ ਆਰ ਐਸ ਅਤੇ ਜਿੰਕ ਦੀਆ ਗੋਲੀਆਂ ਆ ਚੁੱਕੀਆਂ ਹਨ। ਕਿਸੇ ਸਮੇਂ ਬੱਚੇ ਜਾਂ ਬਾਲਗ ੰ ਨੂੰ ਦੱਸਤ ਲੱਗਣ ਤੇ ਸਿਹਤ ਮਹਿਕਮੇ ਨਾਲ ਰਾਬਤਾ ਰੱਖਕੇ ਇਸ ਮੁਹਿੰਮ ਤੋਂ ਲਾਭ ੳੇਠਾਇਆ ਜਾਵੇ।ਇਸ ਸਮੇਂ ਉਹਨਾਂ ਨਾਲ ਮਹਿੰਦਰ ਕੌਰ ਐਮ.ਪੀ.ਐਸ, ਮਨਦੀਪ ਕੌਰ ਐਮ.ਪੀ ਡਬਲਯੂ ਫੀਮੇਲ, ਅਮਰਜੀਤ ਕੌਰ ਐਮ.ਪੀ ਡਬਲਯੂ.ਫੀਮੇਲ ਆਂਗਣਵਾੜੀ ਵਰਕਰ ਪਰਪਜੀਤ ਕੌਰ ਫਰਵਾਲੀ ਅਤੇ ਸਿਮਰਨਜੀਤ ਕੌਰ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply