
ਸੰਦੌੜ, 5 ਅਗਸਤ (ਹਰਮਿੰਦਰ ਭੱਟ) – ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ ਅਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਮੁਹੰਮਦ ਇਜਹਾਰ ਆਲਮ ਦੀ ਹਾਜਰੀ ਵਿਚ ਪਿੰਡ ਬਾਪਲਾ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚ ਰਾਜ ਸਿੰਘ ਨੇ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਦੇ ਹੋਏ ਅਕਾਲੀ ਦਲ ਵਿਚ ਸਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਬੋਲਦਿਆਂ ਬੀਬੀ ਫਰਜਾਨਾ ਆਲਮ ਅਤੇ ਇਜਹਾਰ ਆਲਮ ਨੇ ਕਿਹਾ ਕਿ ਅਕਾਲੀ ਦਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਦੂਜੀਆਂ ਪਾਰਟੀਆਂ ਦੇ ਆਗੂ ਅਤੇ ਵਰਕਰ ਅਕਾਲੀ ਦਲ ਨਾਲ ਜੁੜ ਰਹੇ ਹਨ ਅਤੇ ਜਿਸਤੋਂ ਸਾਫ ਪ੍ਰਤੀਤ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਪੰਜਾਬ ਵਿਚ ਦੁਬਾਰਾ ਸਰਕਾਰ ਬਣੇਗੀ।ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਸਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਉਸਦੇ ਕੰਮ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ।ਇਸ ਦੌਰਾਨ ਬੀਬੀ ਫਰਜਾਨਾ ਆਲਮ ਅਤੇ ਇਜਹਾਰ ਆਲਮ ਨੇ ਸਰਪੰਚ ਰਾਜ ਸਿੰਘ, ਪੰਚ ਅਵਤਾਰ ਸਿੰਘ, ਪੰਚ ਵਲੈਤ ਖਾਂ, ਪੰਚ ਸੁਰਜੀਤ ਸਿੰਘ ਜਵੰਧਾ ਨੂੰ ਸਿਰਪਾਓ ਭੇਟ ਕਰਕੇ ਪਿੰਡ ਦੇ ਵਿਕਾਸ ਦੇ ਲਈ ਇਕੱਠੇ ਹੋਕੇ ਕੰਮ ਕਰਨ ਦੀ ਅਪੀਲ ਕੀਤੀ।ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਹਰਬੰਸ ਸਿੰਘ ਮਹੋਲੀ, ਤਰਲੋਚਨ ਸਿੰਘ ਧਲੇਰ, ਡਾ. ਮਨਦੀਪ ਸਿੰਘ ਖੁਰਦ, ਕਲੱਬ ਪ੍ਰਧਾਨ ਸਰਬਜੀਤ ਸਿੰਘ ਬਾਪਲਾ ਸਾਬਕਾ ਸਰਪੰਚ ਬਲਬੀਰ ਸਿੰਘ ਝੂੰਦ, ਭਾਈ ਸੁਰਜੀਤ ਸਿੰਘ, ਹਾਕਮ ਸਿੰਘ ਚੱਕ, ਸਾਬਰ ਅਲੀ ਢਿਲੋਂ, ਨੰਬਰਦਾਰ ਹਨੀਫ ਮਾਲੇਰਕੋਟਲਾ, ਕਲੱਬ ਪ੍ਰਧਾਨ ਕੁਲਦੀਪ ਸਿੰਘ, ਹਰਕੋਮਲ ਸਿੰਘ ਧਾਲੀਵਾਲ, ਨਿਰਮਲ ਸਿੰਘ ਝੂੰਦ, ਬਚਿੱਤਰ ਸਿੰਘ, ਆਦਿ ਹਾਜਰ ਸਨ।
Punjab Post Daily Online Newspaper & Print Media