Thursday, March 27, 2025

ਸ਼੍ਰੀ ਜੇਤਲੀ ਨੇ ਕੀਤਾ ਅੰਮ੍ਰਿਤਸਰ ‘ਚ ਗ੍ਰਹਿ ਪਰਵੇਸ਼

PPN150407
ਅੰਮ੍ਰਿਤਸਰ, 15  ਅਪ੍ਰੈਲ (ਜਗਦੀਪ ਸਿੰਘ)-  ਗੁਰੂ ਨਗਰੀ ਦੇ ਲੋਕਾਂ ਦੀ ਤਹੇਦਿਲ ਨਾਲ ਸੇਵ ਕਰਣ ਲਈ ਠਾਨੇ ਆਪਣੇ ਸੰਕਲਪ ਨੂੰ ਪੂਰਾ ਕਰਣ ਲਈ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਗ੍ਰੀਨ ਐਵਨਿਉ ਚ ਗ੍ਰਹਿ ਪਰਵੇਸ਼ ਕੀਤਾ। ਸ਼੍ਰੀ ਜੇਤਲੀ ਨੇ ਸਬਤੋ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਚ ਹਾਜਿਰੀ ਭਰੀ ਅਤੇ ਉਸ ਤੋਂ ਬਾਅਦ ਹਵਨ ਯਗ ਦੇ ਜਰੀਏ ਘਰ ਦੀ ਸ਼ੁੱਦੀ ਕਰਵਾਈ।

PPN150408
ਲਿਖਣ ਯੋਗ ਹੈ ਕਿ ਸ਼੍ਰੀ ਅਰੂਣ ਜੇਤਲੀ ਨੇ ਕਈ ਵਾਰ ਕਿਹਾ ਹੈ ਕਿ ਉਹ ਗੁਰੂ ਨਗਰੀ ਦੀ ਤਹਿ ਦਿਲ ਨਾਲ ਸੇਵਾ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਦੇ ਲਈ ਵਿਕਾਸ ਦੀ ਨਵੀਆਂ ਲੀਹਾਂ ਪੈਦਾ ਕਰਨਾ ਚਾਹੰਦੇ ਹਨ। ਉਹਨਾਂ ਨੇ ਅਤੇ ਉਹਨਾਂ ਦੇ ਪਰੀਵਾਰ ਨੇ ਹਮੇਸ਼ਾ ਇਹੋ ਕਿਹਾ ਹੈ ਕਿ ਉਹ ਅੰਮ੍ਰਿਤਸਰ ਚ ਹੀ ਰਹਿਣਗੇ ਅਤੇ ਇੱਥੇ ਰਹਿ ਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਨਗੇ। ਸ਼੍ਰੀ ਜੇਤਲੀ ਨੇ ਪਿਛਲੇ ਦਿਨ ਲਿਖੇ ਆਪਣੇ ਬਲਾਗ ਚ ਕਿਹਾ ਸੀ ਕਿ ਕੈਪਟਨ ਨੇ ਮੈਨੂੰ ਇੱਕ ਬਾਹਰੀ ਆਦਮੀ ਕਿਹਾ ਸੀ ਜਦਕਿ ਮੇਰੀ ਰਗਾਂ ਵਿੱਚ 100 ਪ੍ਰਤਿਸ਼ਤ ਮਾਝੇ ਦਾ ਖੂਨ ਹੈ। ਮੈਂ ਜਨਤਾ ਨਾਲ ਇਹ ਵਾਅਦਾ ਕੀਤਾ ਸੀ ਕਿ ਮੇਰਾ ਇੱਥੇ ਇੱਕ ਰਿਹਾਇਸੀ ਆਧਾਰ ਹੋਵੇਗਾ, ਇਹ ਮੇਰਾ ਜੱਦੀ ਸ਼ਹਿਰ ਹੈ। ਮੈਂ ਉਹਨਾਂ ਵਾਦਿਆਂ ਤੇ ਖਰਾ ਉਤਰਿਆਂ ਹਾਂ। ਲੇਕਿਨ ਕੈਪਟਨ ਦਾ ਆਪਣਾ ਕੀ ਹੈ? ਕੈਪਟਨ ਨੂੰ ਮਿਲਣ ਲਈ ਪਟਿਆਲਾ ਪੈਲੇਸ ਦੇ ਬਾਹਰ ਇੰਤਜਾਰ ਕਰਣ ਵਾਲਿਆਂ ਦੀ ਤਰਾਂ ਹੀ ਅੰਮ੍ਰਿਤਸਰ ਵਾਲਿਆਂ ਨੂੰ ਕਿੰਨੇ ਦਿੱਨ ਉਡੀਕ ਕਰਨੀ ਪਵੇਗੀ। ਕੈਪਟਨ ਨੂੰ ਮਿਲਣ ਲਈ ਕਿੰਨੇ ਦਿਨ ਪਟਿਆਲਾ ਪੈਲੇਸ ਦੇ ਬਾਹਰ ਦੀ ਤਰਾਂ ਅੰਮ੍ਰਿਤਸਰ ਦੇ ਲੋਕਾਂ ਨੂੰ ਇੰਤਰਾਜ ਕਰਨਾ ਪਵੇਗਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply